DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Yoga Day: ਮੋਦੀ ਨਾਲ ਅੱਜ ਯੋਗ ਕਰਨ ਲਈ 6 ਲੱਖ ਸੰਸਥਾਵਾਂ ਨੇ ਕਰਵਾਈ ਰਜਿਸਟਰੇਸ਼ਨ

ਦੇਸ਼ ’ਚ ਐਤਵਾਰ 12ਵਾਂ ਕੌਮਾਂਤਰੀ ਯੋਗ ਦਿਵਸ ਮਨਾਉਣ ਦੀਆਂ ਤਿਆਰੀਆਂ ਦਰਮਿਆਨ ਆਯੂਸ਼ ਮੰਤਰਾਲੇ ਦੇ ਯੋਗ ਸੰਗਮ ਪੋਰਟਲ ’ਤੇ ਰਜਿਸਟਰੇਸ਼ਨ ਕਰਾਉਣ ਵਾਲੀਆਂ ਸੰਸਥਾਵਾਂ ਦਾ ਅੰਕੜਾ ਛੇ ਲੱਖ ਤੋਂ ਪਾਰ ਪਹੁੰਚ ਗਿਆ ਹੈ। ਸਾਰੀਆਂ ਰਜਿਸਟਰਡ ਸੰਸਥਾਵਾਂ 21 ਜੂਨ ਨੂੰ ਪ੍ਰਧਾਨ ਮੰਤਰੀ ਨਰਿੰਦਰ...

  • fb
  • twitter
  • whatsapp
  • whatsapp
Advertisement

ਦੇਸ਼ ’ਚ ਐਤਵਾਰ 12ਵਾਂ ਕੌਮਾਂਤਰੀ ਯੋਗ ਦਿਵਸ ਮਨਾਉਣ ਦੀਆਂ ਤਿਆਰੀਆਂ ਦਰਮਿਆਨ ਆਯੂਸ਼ ਮੰਤਰਾਲੇ ਦੇ ਯੋਗ ਸੰਗਮ ਪੋਰਟਲ ’ਤੇ ਰਜਿਸਟਰੇਸ਼ਨ ਕਰਾਉਣ ਵਾਲੀਆਂ ਸੰਸਥਾਵਾਂ ਦਾ ਅੰਕੜਾ ਛੇ ਲੱਖ ਤੋਂ ਪਾਰ ਪਹੁੰਚ ਗਿਆ ਹੈ। ਸਾਰੀਆਂ ਰਜਿਸਟਰਡ ਸੰਸਥਾਵਾਂ 21 ਜੂਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਇਕ ਹੀ ਸਮੇਂ ’ਤੇ ਯੋਗ ਅਭਿਆਸ ਕਰਨ ਲਈ ਲੋਕਾਂ ਨੂੰ ਇਕੱਤਰ ਕਰਨਗੀਆਂ।

ਯੋਗ ਸੰਗਮ ਦਾ ਮੁੱਖ ਮਕਸਦ ਸਾਂਝੇ ਯੋਗ ਪ੍ਰੋਟੋਕੋਲ ’ਤੇ ਅਧਾਰਿਤ ਯੋਗ ਸੈਸ਼ਨਾਂ ਰਾਹੀਂ ਦੇਸ਼ ਭਰ ਦੀਆਂ ਵੱਖ ਵੱਖ ਸੰਸਥਾਵਾਂ ਅਤੇ ਸਥਾਨਕ ਭਾਈਚਾਰਿਆਂ ਨੂੰ ਇਕ ਮੰਚ ’ਤੇ ਲਿਆਉਣਾ ਹੈ। ਇਸ ਪਹਿਲ ਰਾਹੀਂ ਸੰਸਥਾਵਾਂ ਆਪੋ ਆਪਣੀਆਂ ਥਾਵਾਂ ’ਤੇ ਯੋਗ ਸੈਸ਼ਨ ਕਰਵਾ ਸਕਣਗੀਆਂ। ਇਸ ਨਾਲ ਉਹ ਆਪਣੇ ਪੱਧਰ ’ਤੇ ਯੋਗ ਕਰਦਿਆਂ ਸਾਂਝੀ ਕੌਮੀ ਮੁਹਿੰਮ ਦਾ ਹਿੱਸਾ ਬਣ ਸਕਣਗੀਆਂ। ਬਿਆਨ ਮੁਤਾਬਕ 3.22 ਲੱਖ ਤੋਂ ਵੱਧ ਸਰਕਾਰੀ ਸੰਸਥਾਵਾਂ, ਲਗਪਗ ਦੋ ਲੱਖ ਵਿਦਿਅਕ ਅਦਾਰੇ, 16 ਹਜ਼ਾਰ ਤੋਂ ਵੱਧ ਨਿੱਜੀ ਸੰਸਥਾਵਾਂ, 5 ਹਜ਼ਾਰ ਤੋਂ ਵੱਧ ਐੱਨ ਜੀ ਓਜ਼ ਅਤੇ ਹੋਰ ਵਰਗਾਂ ਦੇ ਕਰੀਬ 44 ਹਜ਼ਾਰ ਸੰਗਠਨ ਸ਼ਾਮਲ ਹਨ।

Advertisement

ਦੱਖਣੀ ਅਮਰੀਕਾ ਦੇ ਯੋਗ ਸਮਾਗਮਾਂ ’ਚ ਹਜ਼ਾਰਾਂ ਲੋਕਾਂ ਦੇ ਹਿੱਸਾ ਲੈਣ ਦੀ ਆਸ

ਟੈਕਸਸ: ਹਿਊਸਟਨ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਅਤੇ ਸਹਿਯੋਗੀ ਸੰਸਥਾਵਾਂ ਵੱਲੋਂ ਇਸ ਹਫ਼ਤੇ ਦੇ ਅਖ਼ੀਰ ਵਿੱਚ ਕੌਮਾਂਤਰੀ ਯੋਗ ਦਿਵਸ ਮੌਕੇ ਦੱਖਣੀ ਅਮਰੀਕਾ ਵਿੱਚ ਕਰਵਾਏ ਜਾਣ ਵਾਲੇ 30 ਤੋਂ ਵੱਧ ਸਮਾਗਮਾਂ ਵਿੱਚ ਹਜ਼ਾਰਾਂ ਲੋਕਾਂ ਦੇ ਹਿੱਸਾ ਲੈਣ ਦੀ ਉਮੀਦ ਹੈ। ਪ੍ਰਬੰਧਕਾਂ ਅਨੁਸਾਰ ਇਸ ਸਾਲ ਦੇ ਸਮਾਗਮਾਂ ਦਾ ਮੁੱਖ ਉਦੇਸ਼ ਸਪੈਨਿਸ਼-ਭਾਸ਼ਾ ਦੇ ਯੋਗ ਸੈਸ਼ਨਾਂ, ਬਜ਼ੁਰਗਾਂ ਲਈ ਕੁਰਸੀ ’ਤੇ ਬੈਠ ਕੇ ਕੀਤਾ ਜਾਣ ਵਾਲਾ ਯੋਗ ਅਤੇ ਉਨ੍ਹਾਂ ਭਾਈਚਾਰਿਆਂ ਤੱਕ ਪਹੁੰਚ ਕਰਨਾ ਹੈ, ਜਿਨ੍ਹਾਂ ਤੱਕ ਆਮ ਤੌਰ ’ਤੇ ਸਹੂਲਤਾਂ ਨਹੀਂ ਪਹੁੰਚਦੀਆਂ ਤਾਂ ਕਿ ਯੋਗ ਵਿੱਚ ਲੋਕਾਂ ਦੀ ਸ਼ਮੂਲੀਅਤ ਵਧਾਈ ਜਾ ਸਕੇ। ਇਸ ਸਾਲ ਦੇ ਸਮਾਗਮ ਦਾ ਵਿਸ਼ਾ ‘ਯੋਗ ਫਾਰ ਹੈਲਦੀ ਏਜਿੰਗ’ ਹੈ। ਕੌਂਸਲ ਜਨਰਲ ਡੀ ਸੀ ਮੰਜੂਨਾਥ ਨੇ ਕਿਹਾ, ‘‘ਇਸ ਸਾਲ ਅਸੀਂ ਹਰ ਉਮਰ ਦੇ ਲੋਕਾਂ (ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ) ਨੂੰ ਉਮਰ ਭਰ ਦੀ ਸਿਹਤ ਅਤੇ ਤੰਦਰੁਸਤੀ ਲਈ ਸਰਗਰਮ ਪਹੁੰਚ ਅਪਣਾਉਣ ਲਈ ਪ੍ਰੇਰਿਤ ਕਰਨਾ ਚਾਹੁੰਦੇ ਹਾਂ।’’ -ਪੀਟੀਆਈ

Advertisement

Advertisement
×