DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Hockey camp ਲਈ 36 ਮੈਂਬਰੀ ਟੀਮ ਐਲਾਨੀ

ਹਾਕੀ ਇੰਡੀਆ ਨੇ ਆਉਣ ਵਾਲੇ ਸੀਨੀਅਰ ਪੁਰਸ਼ ਕੌਮੀ ਕੋਚਿੰਗ ਕੈਂਪ ਲਈ ਅੱਜ 36 ਮੈਂਬਰੀ ਕੋਰ ਸੰਭਾਵੀ ਗਰੁੱਪ ਦਾ ਐਲਾਨ ਕੀਤਾ ਹੈ। ਇਹ ਕੈਂਪ 20 ਅਪਰੈਲ ਤੋਂ 9 ਮਈ ਤੱਕ ਬੰਗਲੂਰੂ ਦੇ ਸਪੋਰਟਸ ਅਥਾਰਿਟੀ ਆਫ ਇੰਡੀਆ (ਸਾਈ) ਸੈਂਟਰ ਵਿੱਚ ਲਗਾਇਆ ਜਾਵੇਗਾ।...

  • fb
  • twitter
  • whatsapp
  • whatsapp
Advertisement

ਹਾਕੀ ਇੰਡੀਆ ਨੇ ਆਉਣ ਵਾਲੇ ਸੀਨੀਅਰ ਪੁਰਸ਼ ਕੌਮੀ ਕੋਚਿੰਗ ਕੈਂਪ ਲਈ ਅੱਜ 36 ਮੈਂਬਰੀ ਕੋਰ ਸੰਭਾਵੀ ਗਰੁੱਪ ਦਾ ਐਲਾਨ ਕੀਤਾ ਹੈ। ਇਹ ਕੈਂਪ 20 ਅਪਰੈਲ ਤੋਂ 9 ਮਈ ਤੱਕ ਬੰਗਲੂਰੂ ਦੇ ਸਪੋਰਟਸ ਅਥਾਰਿਟੀ ਆਫ ਇੰਡੀਆ (ਸਾਈ) ਸੈਂਟਰ ਵਿੱਚ ਲਗਾਇਆ ਜਾਵੇਗਾ। ਕੋਚਿੰਗ ਕੈਂਪ ਦਾ ਮੁੱਖ ਕੇਂਦਰ ਰਣਨੀਤਕ ਤਾਲਮੇਲ ਤੇ ਕੰਡੀਸ਼ਨਿੰਗ ’ਤੇ ਹੋਵੇਗਾ। ਟੀਮ ਦਾ ਟੀਚਾ ਰੁੱਝੇ ਹੋਏ ਕੌਮਾਂਤਰੀ ਸੀਜ਼ਨ ਤੋਂ ਪਹਿਲਾਂ ਆਪਣੀਆਂ ਤਿਆਰੀਆਂ ਨੂੰ ਪੁਖਤਾ ਕਰਨਾ ਹੈ, ਜਿਸ ਵਿੱਚ ਐੱਫ ਆਈ ਐੱਚ ਪ੍ਰੋ ਲੀਗ 2025-26 ਦਾ ਯੂਰੋਪੀਅਨ ਪੜਾਅ, ਵਿਸ਼ਵ ਕੱਪ ਅਤੇ ਏਸ਼ਿਆਈ ਖੇਡਾਂ ਸ਼ਾਮਲ ਹਨ। ਇਸ ਦੇ ਨਾਲ ਹੀ, ਸਕੁਐਡ ਸਾਰੇ ਵਿਭਾਗਾਂ ਵਿੱਚ ਲੈਅ ਬਣਾਉਣ, ਸੁਮੇਲ ਸੁਧਾਰਨ ਅਤੇ ਡੂੰਘਾਈ ਨੂੰ ਮਜ਼ਬੂਤ ਕਰਨ ’ਤੇ ਧਿਆਨ ਦੇਵੇਗਾ। ਗੋਲਕੀਪਿੰਗ ਯੂਨਿਟ ਵਿੱਚ ਕ੍ਰਿਸ਼ਨ ਬਹਾਦਰ ਪਾਠਕ, ਸੂਰਜ ਕਰਕੇਰਾ ਅਤੇ ਪਵਨ ਵਰਗੇ ਤਜਰਬੇਕਾਰ ਨਾਵਾਂ ਦੇ ਨਾਲ-ਨਾਲ ਮੋਹਿਤ ਹੋਨੇਨਾਹੱਲੀ ਸ਼ਸ਼ੀਕੁਮਾਰ ਅਤੇ ਪ੍ਰਿੰਸਦੀਪ ਸਿੰਘ ਵਰਗੇ ਉੱਭਰਦੇ ਖਿਡਾਰੀ ਸ਼ਾਮਲ ਹਨ। ਟੀਮ ਦੀ ਕਮਾਨ ਹਰਮਨਪ੍ਰੀਤ ਸਿੰਘ ਅਤੇ ਅਮਿਤ ਰੋਹੀਦਾਸ ਦੇ ਹੱਥ ਹੋਵੇਗੀ। ਉਨ੍ਹਾਂ ਦਾ ਸਾਥ ਜਰਮਨਪ੍ਰੀਤ ਸਿੰਘ, ਜੁਗਰਾਜ ਸਿੰਘ, ਸੰਜੈ ਅਤੇ ਸੁਮਿਤ ਦੇਣਗੇ। ਪੂਵੰਨਾ ਚੰਦੂਰਾ ਬੋਬੀ, ਯਸ਼ਦੀਪ ਸਿਵਾਚ, ਨੀਲਮ ਸੰਜੀਪ ਐਕਸੈੱਸ ਅਤੇ ਅਮਨਦੀਪ ਲਾਕੜਾ ਵੀ ਇਸ ਪੂਲ ਦਾ ਹਿੱਸਾ ਹਨ। ਮਿਡਫੀਲਡ ’ਤੇ ਤਜਰਬੇ ਅਤੇ ਨੌਜਵਾਨੀ ਦਾ ਸ਼ਾਨਦਾਰ ਸੁਮੇਲ ਦੇਖਣ ਨੂੰ ਮਿਲੇਗਾ। ਮਨਪ੍ਰੀਤ ਸਿੰਘ, ਹਾਰਦਿਕ ਸਿੰਘ ਅਤੇ ਵਿਵੇਕ ਸਾਗਰ ਪ੍ਰਸਾਦ ਅਗਵਾਈ ਕਰਨਗੇ। ਉਨ੍ਹਾਂ ਦੇ ਨਾਲ ਰਾਜਿੰਦਰ ਸਿੰਘ, ਮਨਮੀਤ ਸਿੰਘ, ਮੋਇਰਾਂਗਥਮ ਰਬੀਚੰਦਰ ਸਿੰਘ, ਵਿਸ਼ਨੂੰ ਕਾਂਤ ਸਿੰਘ, ਰਾਜ ਕੁਮਾਰ ਪਾਲ, ਨੀਲਕੰਠ ਸ਼ਰਮਾ ਅਤੇ ਰੋਸ਼ਨ ਕੁਜੂਰ ਸ਼ਾਮਲ ਹੋਣਗੇ। ਇਸੇ ਤਰ੍ਹਾਂ ਫਾਰਵਰਡ ਲਾਈਨ ਵਿੱਚ ਮਨਦੀਪ ਸਿੰਘ, ਦਿਲਪ੍ਰੀਤ ਸਿੰਘ, ਅਭਿਸ਼ੇਕ ਤੇ ਸੁਖਜੀਤ ਸਿੰਘ ਸ਼ਾਮਲ ਹਨ। ਉਨ੍ਹਾਂ ਦਾ ਸਾਥ ਸ਼ਿਲਾਨੰਦ ਲਾਕੜਾ, ਅਰਾਈਜੀਤ ਸਿੰਘ ਹੁੰਦਲ, ਅੰਗਦ ਬੀਰ ਸਿੰਘ, ਉੱਤਮ ਸਿੰਘ, ਸੇਲਵਮ ਕਾਰਤੀ, ਆਦਿੱਤਿਆ ਅਰਜੁਨ ਲਾਲਗੇ ਅਤੇ ਮਨਿੰਦਰ ਸਿੰਘ ਦੇਣਗੇ।

Advertisement
Advertisement
×