DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Sunil Gavaskar ਅਤੇ Kapil Dev ਸਣੇ 14 ਦਿੱਗਜ਼ ਕਪਤਾਨਾਂ ਵੱਲੋਂ Imran Khan ਲਈ ਅਪੀਲ

Pakistan ਸਰਕਾਰ ਨੂੰ ਜੇਲ੍ਹ ਵਿੱਚ ਬਿਹਤਰ ਸਿਹਤ ਸਹੂਲਤਾਂ ਅਤੇ ਮੈਡੀਕਲ ਦੇਖਭਾਲ ਯਕੀਨੀ ਬਣਾਉਣ ਲਈ ਪੱਤਰ ਲਿਖਿਆ; ਅੱਖਾਂ ਦੀ ਰੋਸ਼ਨੀ ਘਟਣ ਦੀਆਂ ਰਿਪੋਰਟਾਂ ’ਤੇ ਚਿੰਤਾ ਜਤਾਈ

  • fb
  • twitter
  • whatsapp
  • whatsapp
Advertisement

ਦੇਸ਼ ਤੇ ਵਿਦੇਸ਼ ਦੇ 14 ਸਾਬਕਾ ਕੌਮਾਂਤਰੀ ਕ੍ਰਿਕਟ ਕਪਤਾਨਾਂ ਨੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਵਿਸ਼ਵ ਕੱਪ ਜੇਤੂ ਕਪਤਾਨ ਇਮਰਾਨ ਖਾਨ ਦੀ ਜੇਲ੍ਹ ਵਿੱਚ ਸਿਹਤ ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ। ‘ਦਿ ਏਜ ਆਸਟ੍ਰੇਲੀਆ’ ਦੀ ਰਿਪੋਰਟ ਮੁਤਾਬਕ ਇਨ੍ਹਾਂ ਦਿੱਗਜ਼ਾਂ ਨੇ ਪਾਕਿਸਤਾਨ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਮਰਾਨ ਖਾਨ ਨੂੰ ਜੇਲ੍ਹ ਵਿੱਚ ਬਿਹਤਰ ਸਹੂਲਤਾਂ ਅਤੇ ਤੁਰੰਤ ਡਾਕਟਰੀ ਸਹਾਇਤਾ ਦਿੱਤੀ ਜਾਵੇ।

ਇਸ ਪੱਤਰ ਦਾ ਖਰੜਾ ਸਾਬਕਾ ਆਸਟਰੇਲਿਆਈ ਕਪਤਾਨ ਗਰੇਗ ਚੈਪਲ ਵੱਲੋਂ ਤਿਆਰ ਕੀਤਾ ਗਿਆ ਹੈ ਜੋ ਮੰਗਲਵਾਰ ਦੁਪਹਿਰ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੂੰ ਸੌਂਪਿਆ ਗਿਆ। ਇਸ ਪੱਤਰ ’ਤੇ ਭਾਰਤੀ ਕ੍ਰਿਕਟ ਦੇ ਦਿੱਗਜ਼ ਸੁਨੀਲ ਗਾਵਸਕਰ ਅਤੇ ਕਪਿਲ ਦੇਵ ਨੇ ਵੀ ਦਸਤਖਤ ਕੀਤੇ ਹਨ। ਉਨ੍ਹਾਂ ਦੇ ਨਾਲ ਹੀ ਆਸਟਰੇਲੀਆ ਦੇ ਐਲਨ ਬਾਰਡਰ, ਸਟੀਵ ਵੌ, ਇਆਨ ਚੈਪਲ, ਕਲਾਰਕ ਅਤੇ ਕਿਮ ਹਿਊਜ਼; ਇੰਗਲੈਂਡ ਦੇ ਮਾਈਕ ਆਥਰਟਨ, ਨਾਸਿਰ ਹੁਸੈਨ, ਮਾਈਕ ਬ੍ਰੀਅਰਲੇ ਅਤੇ ਡੇਵਿਡ ਗਾਵਰ; ਵੈਸਟਇੰਡੀਜ਼ ਦੇ ਕਲਾਈਵ ਲੌਇਡ ਅਤੇ ਨਿਊਜ਼ੀਲੈਂਡ ਦੇ ਜੌਨ ਰਾਈਟ ਵਰਗੇ ਵੱਡੇ ਨਾਂ ਸ਼ਾਮਲ ਹਨ।

Advertisement

ਸਾਬਕਾ ਕਪਤਾਨਾਂ ਨੇ ਪੱਤਰ ਵਿੱਚ ਲਿਖਿਆ ਕਿ ਪਿਛਲੇ ਢਾਈ ਸਾਲਾਂ ਤੋਂ ਜੇਲ੍ਹ ਵਿੱਚ ਬੰਦ ਇਮਰਾਨ ਖਾਨ ਦੀ ਸਿਹਤ ਬਾਰੇ ਮਿਲ ਰਹੀਆਂ ਰਿਪੋਰਟਾਂ ਬਹੁਤ ਹੀ ਚਿੰਤਾਜਨਕ ਹਨ। ਖ਼ਾਸ ਤੌਰ 'ਤੇ ਹਿਰਾਸਤ ਦੌਰਾਨ ਉਨ੍ਹਾਂ ਦੀ ਅੱਖਾਂ ਦੀ ਰੋਸ਼ਨੀ (Vision) ਵਿੱਚ ਆਈ ਭਾਰੀ ਗਿਰਾਵਟ ਨੇ ਸਭ ਨੂੰ ਪ੍ਰੇਸ਼ਾਨ ਕਰ ਦਿੱਤਾ ਹੈ। ਉਨ੍ਹਾਂ ਨੇ ਮਾਨਵੀ ਆਧਾਰ ’ਤੇ ਮੰਗ ਕੀਤੀ ਹੈ ਕਿ ਇੱਕ ਖਿਡਾਰੀ ਵਜੋਂ ਦੁਨੀਆ ਭਰ ਵਿੱਚ ਸਤਿਕਾਰੇ ਜਾਣ ਵਾਲੇ ਇਮਰਾਨ ਖਾਨ ਨੂੰ ਉਚਿਤ ਇਲਾਜ ਅਤੇ ਰਹਿਣ-ਸਹਿਣ ਦੇ ਸਹੀ ਹਾਲਾਤ ਮਿਲਣੇ ਚਾਹੀਦੇ ਹਨ।

Advertisement

Advertisement
×