DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਖੇਲੋ ਇੰਡੀਆ ’ਚੋਂ 1342 ਖਿਡਾਰੀ ਬਾਹਰ: ਮਾਂਡਵੀਆ

ਖੇਡ ਮੰਤਰੀ ਮਨਸੁਖ ਮਾਂਡਵੀਆ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ਦੌਰਾਨ ਮਾੜੇ ਪ੍ਰਦਰਸ਼ਨ ਜਾਂ ਡੋਪਿੰਗ ਕਾਰਨ ਵੱਖ-ਵੱਖ ਖੇਡਾਂ ਦੇ 1342 ਖਿਡਾਰੀਆਂ ਨੂੰ ਖੇਲੋ ਇੰਡੀਆ ਪ੍ਰੋਗਰਾਮ ਵਿਚੋਂ ਬਾਹਰ ਕੀਤਾ ਗਿਆ ਹੈ। ਖੇਲੋ ਇੰਡੀਆ ਤੇ ਖਿਡਾਰੀਆਂ ਦੇ ਪ੍ਰਦਰਸ਼ਨ ਦੇ ਵੇਰਵਿਆਂ ਬਾਰੇ ਰਾਜ...

  • fb
  • twitter
  • whatsapp
  • whatsapp
Advertisement

ਖੇਡ ਮੰਤਰੀ ਮਨਸੁਖ ਮਾਂਡਵੀਆ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ਦੌਰਾਨ ਮਾੜੇ ਪ੍ਰਦਰਸ਼ਨ ਜਾਂ ਡੋਪਿੰਗ ਕਾਰਨ ਵੱਖ-ਵੱਖ ਖੇਡਾਂ ਦੇ 1342 ਖਿਡਾਰੀਆਂ ਨੂੰ ਖੇਲੋ ਇੰਡੀਆ ਪ੍ਰੋਗਰਾਮ ਵਿਚੋਂ ਬਾਹਰ ਕੀਤਾ ਗਿਆ ਹੈ। ਖੇਲੋ ਇੰਡੀਆ ਤੇ ਖਿਡਾਰੀਆਂ ਦੇ ਪ੍ਰਦਰਸ਼ਨ ਦੇ ਵੇਰਵਿਆਂ ਬਾਰੇ ਰਾਜ ਸਭਾ ’ਚ ਇੱਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਇਸ ਸਮੇਂ ਦੌਰਾਨ 2905 ਨਵੇਂ ਖਿਡਾਰੀ ਵੀ ਯੋਜਨਾ ਵਿੱਚ ਸ਼ਾਮਲ ਕੀਤੇ ਗਏ ਹਨ।

ਉਨ੍ਹਾਂ ਆਖਿਆ, ‘‘ਪਿਛਲੇ ਤਿੰਨ ਸਾਲਾਂ ’ਚ ਆਸ ਮੁਤਾਬਕ ਪ੍ਰਦਰਸ਼ਨ ਨਾ ਕਰ ਸਕਣ ਅਤੇ ਡੋਪਿੰਗ ਮਾਮਲਿਆਂ ਕਾਰਨ 1342 ਖਿਡਾਰੀਆਂ ਨੂੰ ਪ੍ਰੋਗਰਾਮ ’ਚੋਂ ਬਾਹਰ ਕੀਤਾ ਗਿਆ। ਪ੍ਰਦਰਸ਼ਨ ਦੀ ਸਮੀਖਿਆ ਹਰ ਵਰ੍ਹੇ ਕੀਤੀ ਜਾਂਦੀ ਹੈ ਤੇ ਸਮੇਂ-ਸਮੇਂ ’ਤੇ ਖੇਲੋ ਇੰਡੀਆ ਦੀ ਵੈੱਬਸਾਈਟ ’ਤੇ ਅਪਲੋਡ ਕੀਤੀ ਜਾਂਦੀ ਹੈ।’’

Advertisement

ਖੇਡ ਮੰਤਰੀ ਨੇ ਕਿਹਾ ਕਿ 23,000 ਤੋਂ ਵੱਧ ਖਿਡਾਰੀਆਂ ਨੂੰ ਖੇਲੋ ਇੰਡੀਆ ਪ੍ਰੋਗਰਾਮ ਤਹਿਤ ਸਿਖਲਾਈ ਤੇ ਸਹਿਯੋਗ ਦਿੱਤਾ ਜਾ ਰਿਹਾ ਹੈ।

Advertisement

Advertisement
×