DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

FIFA Women’s Development Program ਲਈ ਭਾਰਤ ਸਣੇ 12 ਮੁਲਕਾਂ ਦੀ ਚੋਣ

ਮਈ ਤੋਂ ਅਕਤੂਬਰ ਦਰਮਿਆਨ ਔਨਲਾਈਨ ਹੋਵੇਗਾ ਪ੍ਰੋਗਰਾਮ

  • fb
  • twitter
  • whatsapp
  • whatsapp
Advertisement

ਆਲਮੀ ਫੁਟਬਾਲ ਸੰਸਥਾ ਫੀਫਾ ਨੇ ਆਪਣੇ ਮਹਿਲਾ ਵਿਕਾਸ ਪ੍ਰੋਗਰਾਮ ਲਈ ਭਾਰਤ ਸਣੇ 12 ਮੁਲਕਾਂ ਦੀ ਚੋਣ ਕੀਤੀ ਹੈ। ਬਾਕੀ ਮੁਲਕਾਂ ਵਿੱਚ ਜਰਮਨੀ, ਨੈਦਰਲੈਂਡਜ਼, ਸਵੀਡਨ, ਸਕੌਟਲੈਂਡ, ਕੈਨੇਡਾ, ਮੈਕਸਿਕੋ, ਫਿਨਲੈਂਡ, ਘਾਨਾ, ਜੌਰਡਨ, ਲਿਥੁਆਨੀਆ ਤੇ ਪੈਰਾਗੁਏ ਸ਼ਾਮਲ ਹਨ। ਆਲ ਇੰਡੀਆ ਫੁਟਬਾਲ ਫੈਡਰੇਸ਼ਨ (ਏ ਆਈ ਐੱਫ ਐੱਫ) ਨੇ ਮੁੱਢਲੇ ਪੜਾਅ ਵਿੱਚ ਇਸ ਪ੍ਰੋਗਰਾਮ ਲਈ ਅਰਜ਼ੀ ਦਿੱਤੀ ਤੇ ਮਗਰੋਂ ਵਪਾਰਕ ਰਣਨੀਤੀ ਤੇ ਭਵਿੱਖੀ ਯੋਜਨਾਵਾਂ ਬਾਰੇ ਵਿਸਥਾਰਿਤ ਪੇਸ਼ਕਾਰੀ ਦਿੱਤੀ ਗਈ। ਇਸ ਮਗਰੋਂ ਫੀਫਾ ਨੇ ਪ੍ਰੋਗਰਾਮ ਵਿੱਚ ਭਾਰਤ ਦੀ ਸ਼ਮੂਲੀਅਤ ਬਾਰੇ ਪੁਸ਼ਟੀ ਕੀਤੀ। ਫੈਡਰੇਸ਼ਨ ਨੇ ਕਿਹਾ ਕਿ ਇਹ ਪ੍ਰੋਗਰਾਮ ਮਈ ਤੋਂ ਅਕਤੂਬਰ 2026 ਦਰਮਿਆਨ ਆਨਲਾਈਨ ਹੋਵੇਗਾ। ਫੀਫਾ ਨੇ ਦੇਸ਼ ਭਰ ਵਿੱਚ ਮਹਿਲਾ ਫੁਟਬਾਲ ਵਿੱਚ ਵੱਖ-ਵੱਖ ਭਾਈਵਾਲਾਂ ਲਈ ਖ਼ੁਦ ਕੋਰਸ ਤਿਆਰ ਕੀਤਾ ਹੈ। ਫੈਡਰੇਸ਼ਨ ਦੇ ਡਿਪਟੀ ਸਕੱਤਰ ਜਨਰਲ ਐੱਮ ਸੱਤਿਆਨਰਾਇਣਨ ਨੇ ਕਿਹਾ, ‘‘ਇਹ ਸਾਡੇ ਲਈ ਪੂਰੇ ਭਾਰਤ ਵਿੱਚ ਮਹਿਲਾ ਫੁਟਬਾਲ ਦੇ ਵਪਾਰਕ ਪਹਿਲੂ ਨੂੰ ਵਧਾਉਣ ਦਾ ਸਹੀ ਸਮਾਂ ਹੈ। ਸਾਡੀਆਂ ਤਿੰਨ ਮਹਿਲਾ ਟੀਮਾਂ (ਸੀਨੀਅਰ, ਅੰਡਰ 20 ਅਤੇ ਅੰਡਰ 17) ਦਾ ਏ ਐੱਫ ਸੀ ਏਸ਼ੀਅਨ ਕੱਪ ਲਈ ਸਬੰਧਤ ਉਮਰ ਵਰਗਾਂ ਵਿੱਚ ਕੁਆਲੀਫਾਈ ਕਰਨਾ ਸਾਡੀ ਸਮਰੱਥਾ ਨੂੰ ਦਰਸਾਉਂਦਾ ਹੈ।’’

Advertisement
Advertisement
×