ਸਪੋਰਟਸ ਅਥਾਰਿਟੀ ’ਚ 1191 ਅਸਾਮੀਆਂ ਖਾਲੀ: ਮਾਂਡਵੀਆ
ਖੇਡ ਮੰਤਰੀ ਮਨਸੁਖ ਮਾਂਡਵੀਆ ਨੇ ਸੋਮਵਾਰ ਨੂੰ ਕਿਹਾ ਕਿ ਸਪੋਰਟਸ ਅਥਾਰਿਟੀ ਆਫ ਇੰਡੀਆ ’ਚ 1191 ਪੋਸਟਾਂ ਖਾਲੀ ਪਈਆਂ ਹਨ ਜਿਸ ਬਾਰੇ ਸੰਸਦੀ ਕਮੇਟੀ ਦੀ ਰਿਪੋਰਟ ’ਚ ਚਿੰਤਾ ਪ੍ਰਗਟਾਈ ਗਈ ਸੀ। ਕਾਂਗਰਸ ਆਗੂ ਅਡੂਰ ਪ੍ਰਕਾਸ਼ ਵੱਲੋਂ ਲੋਕ ਸਭਾ ’ਚ ਪੁੱਛੇ ਗਏ...
Advertisement
ਖੇਡ ਮੰਤਰੀ ਮਨਸੁਖ ਮਾਂਡਵੀਆ ਨੇ ਸੋਮਵਾਰ ਨੂੰ ਕਿਹਾ ਕਿ ਸਪੋਰਟਸ ਅਥਾਰਿਟੀ ਆਫ ਇੰਡੀਆ ’ਚ 1191 ਪੋਸਟਾਂ ਖਾਲੀ ਪਈਆਂ ਹਨ ਜਿਸ ਬਾਰੇ ਸੰਸਦੀ ਕਮੇਟੀ ਦੀ ਰਿਪੋਰਟ ’ਚ ਚਿੰਤਾ ਪ੍ਰਗਟਾਈ ਗਈ ਸੀ। ਕਾਂਗਰਸ ਆਗੂ ਅਡੂਰ ਪ੍ਰਕਾਸ਼ ਵੱਲੋਂ ਲੋਕ ਸਭਾ ’ਚ ਪੁੱਛੇ ਗਏ ਸਵਾਲ ਦੇ ਜਵਾਬ ’ਚ ਸ੍ਰੀ ਮਾਂਡਵੀਆ ਨੇ ਕਿਹਾ ਕਿ ਕੁਝ ਪੋਸਟਾਂ ’ਤੇ ਭਰਤੀ ਅਮਲ ਸ਼ੁਰੂ ਹੋ ਗਿਆ ਹੈ। ਇਕ ਹੋਰ ਸਵਾਲ ਦੇ ਜਵਾਬ ’ਚ ਮੰਤਰੀ ਨੇ ਕਿਹਾ ਕਿ ਖਿਡਾਰੀਆਂ ਵੱਲੋਂ ਜਿਨਸੀ ਸ਼ੋਸ਼ਣ ਦੀਆਂ ਸ਼ਿਕਾਇਤਾਂ ਦਾ ਕੋਈ ਰਿਕਾਰਡ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਈ ’ਚ 24 ਘੰਟੇ ਹੈਲਪਲਾਈਨ ਚੱਲ ਰਹੀ ਹੈ। ਇਸ ਤੋਂ ਇਲਾਵਾ ਖੇਡ ਫੈਡਰੇਸ਼ਨਾਂ ਨੂੰ ਹੁਕਮ ਦਿੱਤੇ ਗਏ ਹਨ ਕਿ ਉਹ ਕੈਂਪਾਂ ਦੌਰਾਨ ਖੇਡ ਦਲਾਂ ’ਚ ਮਹਿਲਾ ਅਥਲੀਟਾਂ ਨਾਲ ਮਹਿਲਾ ਕੋਚ ਵੀ ਤਾਇਨਾਤ ਕਰਨ।
Advertisement
Advertisement
