ਤੂੰ ਹੀਰ ਦਾ ਮਾਮਾ ਲੱਗਦੈਂ!

ਤੂੰ ਹੀਰ ਦਾ ਮਾਮਾ ਲੱਗਦੈਂ!

ਨੂਰ ਮੁਹੰਮਦ ਨੂਰ

ਕਿਸੇ ਆਪ ਹੁਦਰੇ ਨੂੰ ਮਜ਼ਾਕ ਵਜੋਂ ਨੀਵਾਂ ਦਰਸਾਉਣ ਲਈ ਕਹਾਵਤ ਵਰਤੀ ਜਾਂਦੀ ਹੈ ‘ਤੂੰ ਹੀਰ ਦਾ ਮਾਮਾ ਲੱਗਦੈਂ’।

ਕਿੱਸਾਕਾਰ ਲਿਖਾਰੀਆਂ ਵੱਲੋਂ ਆਮ ਤੌਰ ’ਤੇ ਕੈਦੋਂ ਨੂੰ ਹੀਰ ਦਾ ਚਾਚਾ ਕਿਹਾ ਜਾਂਦਾ ਹੈ, ਪਰ ਝੰਗ ਦੇ ਗਜ਼ਟੀਅਰ ਵਿਚ ਹੀਰ ਦੇ ਦੋ ਚਾਚਿਆਂ ਦਾ ਹੀ ਜ਼ਿਕਰ ਮਿਲਦਾ ਹੈ। ‘ਤਜ਼ਕਰਾ-ਏ-ਔਲੀਆ-ਏ-ਝੰਗ’ ਵਿਚ ਬਲਾਲ ਜ਼ੁਬੈਰੀ ਲਿਖਦਾ ਹੈ, ‘ਝੰਗ ਦੇ ਗਜ਼ਟੀਅਰ ਅਨੁਸਾਰ ਚੋਟ ਖ਼ਾਂ ਦੇ ਤਿੰਨ ਪੁੱਤਰ ਸਨ ਜਿਨ੍ਹਾਂ ਦੇ ਨਾਂ ਮਹਿਰ ਚੂਚਕ, ਪੱਥਰ ਖ਼ਾਂ ਅਤੇ ਅੱਲ੍ਹਾ ਦਿੱਤਾ ਸਨ। ਇਨ੍ਹਾਂ ਵਿਚੋਂ ਪੱਥਰ ਖ਼ਾਂ ਬਾਰੇ ਬਲਾਲ ਜ਼ੁਬੈਰੀ ਲਿਖਦੇ ਹਨ ਕਿ ਬਹਿਲੋਲ ਲੋਧੀ ਵੱਲੋਂ ਮਾਈ ਹੀਰ ਨੂੰ ਜਿਹੜੀ ਭੂਮੀ ਜਾਗੀਰ ਵਿਚ ਦਿੱਤੀ ਗਈ ਸੀ, ਉਸ ਦਾ ਇੰਤਜ਼ਾਮ ਹੀਰ ਦੇ ਪਿਓ ਮਹਿਰ ਚੂਚਕ ਨੇ ਆਪਣੇ ਭਤੀਜੇ ਅਤੇ ਪੱਥਰ ਖ਼ਾਂ ਦੇ ਪੁੱਤਰ ਸਰਦਾਰ ਮੱਲ ਖ਼ਾਂ ਸਿਆਲ ਦੇ ਸਪੁਰਦ ਕੀਤਾ ਹੋਇਆ ਸੀ ਅਤੇ ਉਸ ਸਮੇਂ ਤਕ ਮਹਿਰ ਚੂਚਕ ਦਾ ਇਕ ਭਰਾ ਅੱਲ੍ਹਾ ਦਿੱਤਾ ਮਰ ਚੁੱਕਿਆ ਸੀ।’

‘ਖ਼ਸੂਸੀ ਮੁਤਾਲਅ ਹੀਰ ਵਾਰਿਸ ਸ਼ਾਹ’ ਵਿਚ ਮੁਰਾਦ ਬਲੋਚ ਦੀ ਹੀਰ ਦਾ ਹਵਾਲਾ ਦਿੰਦਿਆਂ ਅਬਦੁਲ ਕੱਯੂਮ ਕੁਰੈਸ਼ੀ ਲਿਖਦੇ ਹਨ, ‘ਇਸ ਗੱਲ ਦੀ ਗਵਾਹੀ ਮੁਰਾਦ ਬਲੋਚ ਜਿਹੜਾ ਹੀਰ ਤੇ ਰਾਂਝੇ ਦਾ ਸਮਕਾਲੀ ਸੀ, ਰਾਂਝੇ ਦੀ ਮਾਸੀ ਦਾ ਪੁੱਤਰ ਅਤੇ ਹੀਰ ਦਾ ਮੂੰਹ ਬੋਲਿਆ ਭਰਾ ਸੀ, ਵੀ ਦਿੰਦਾ ਹੈ। ਉਹ ਸ਼ੈਦੇ ਖੇੜੇ ਦੀ ਭੈਣ ਸਹਿਤੀ ਨੂੰ ਨਿਕਾਹਿਆ ਹੋਇਆ ਸੀ। ਮੁਰਾਦ ਬਲੋਚ ਲਿਖਦਾ ਹੈ ਕਿ ਮਹਿਰ ਚੂਚਕ ਦੇ ਦੋ ਭਰਾ ਪੱਥਰ ਖ਼ਾਂ ਅਤੇ ਅੱਲ੍ਹਾ ਦਿੱਤਾ ਸਨ। ਚੂਚਕ ਦੀ ਮੌਤ ਪਿੱਛੋਂ ਸਿਆਲ ਕਬੀਲੇ ਦੀ ਸਰਦਾਰੀ ਮਹਿਰ ਪੱਥਰ ਖ਼ਾਂ ਦੇ ਪੁੱਤਰ ਮਹਿਰ ਮੱਲ ਖ਼ਾਂ ਨੂੰ ਮਿਲ ਗਈ ਸੀ।’’

ਉੱਪਰ ਦਿੱਤੇ ਹਵਾਲੇ ਤੋਂ ਇਹ ਗੱਲ ਚੰਗੀ ਤਰ੍ਹਾਂ ਨਿੱਤਰ ਕੇ ਸਾਹਮਣੇ ਆ ਜਾਂਦੀ ਹੈ ਕਿ ਕਾਦਰ ਖ਼ਾਂ ਕੈਦੋਂ ਨਾਂ ਦਾ ਹੀਰ ਦਾ ਕੋਈ ਚਾਚਾ ਨਹੀਂ ਸੀ, ਫੇਰ ਕੈਦੋਂ ਕਿੱਥੋਂ ਆ ਗਿਆ। ਹੀਰ ਦਾ ਕਿੱਸਾ ਸਭ ਤੋਂ ਪਹਿਲਾਂ ਬਾਕੀ ਕੋਲਾਬੀ ਅਤੇ ਸਈਦੀ ਜਿਹੇ ਮੌਲਵੀਆਂ ਨੇ ਲਿਖਿਆ ਸੀ। ਉਨ੍ਹਾਂ ਨੂੰ ਇਸ ਕਿੱਸੇ ਦੀ ਉਸਾਰੀ ਵਿਚ ਰੋਚਕਤਾ ਭਰਨ ਲਈ ਕਿਸੇ ਸ਼ੈਤਾਨੀ ਕਰੈਕਟਰ ਦੀ ਜ਼ਰੂਰਤ ਸੀ ਜਿਹੜਾ ਕਿੱਸੇ ਨੂੰ ਅੱਗੇ ਤੋਰਨ ਲਈ ਸਹਾਈ ਹੋਵੇ। ਇਸ ਦੀ ਪੂਰਤੀ ਲਈ ਬਾਕੀ ਕੋਲਾਬੀ ਅਤੇ ਸਈਦੀ ਨੇ ਜੋੜ ਤੋੜ ਕਰਨ ਵਾਲੇ ਬੰਦੇ ਦਾ ਨਾਂ ਕੈਦੋਂ ਆਪਣੇ ਕੋਲੋਂ ਹੀ ਘੜ ਕੇ ਆਪਣੇ ਲਿਖੇ ਕਿੱਸਿਆਂ ਵਿਚ ਭਰ ਦਿੱਤਾ।

ਵਾਰਿਸ ਸ਼ਾਹ ਦੀ ਆਪਣੀ ਲਿਖੀ ਹੀਰ ਅਨੁਸਾਰ ਹੀਰ ਦਾ ਚਾਚਾ ਕੈਦੋਂ ਇਕ ਜਤੀ-ਸਤੀ ਬੰਦਾ ਸੀ। ਉਹ ਨਸ਼ਾ ਕਰਦਾ ਸੀ ਅਤੇ ਬੇਔਲਾਦ ਸੀ। ਉਹ ਜੋੜ ਤੋੜ ਕਰਨ, ਦੂਜਿਆਂ ਦੀਆਂ ਕਮਜ਼ੋਰੀਆਂ ਫੜਨ ਅਤੇ ਸੂਹਾਂ ਕੱਢਣ ਵਿਚ ਮਾਹਿਰ ਸੀ। ਹੀਰ ਦੇ ਮੂੰਹੋਂ ਵਾਰਿਸ ਸ਼ਾਹ ਹੋਰਾਂ ਨੇ ‘ਮੀਆਂ ਚਾਚਾ’ ਦੇ ਸ਼ਬਦ ਅਖਵਾਏ ਹਨ। ਜਿਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਹੀਰ ਉਸ ਨੂੰ ਵਡੇਰੀ ਉਮਰ ਦਾ ਹੋਣ ਕਰਕੇ ਚਾਚਾ ਤਾਂ ਕਹਿੰਦੀ ਹੈ, ਪਰ ਨਫ਼ਰਤ ਨਾਲ। ਅੱਜ ਵੀ ਪਿੰਡਾਂ ਦੇ ਮੁੰਡੇ ਅਤੇ ਕੁੜੀਆਂ ਦਾਦਕੇ ਪਿੰਡ ਦੇ ਬਜ਼ੁਰਗਾਂ ਨੂੰ ਚਾਚਾ ਅਤੇ ਨਾਨਕੇ ਪਿੰਡ ਦੇ ਵਡੇਰਿਆਂ ਨੂੰ ਮਾਮਾ ਆਖਦੇ ਹਨ। ਕਿਹਾ ਜਾ ਸਕਦਾ ਹੈ ਕਿ ਜੇ ਕੋਈ ਕੈਦੋਂ ਹੈ ਵੀ ਸੀ ਤਾਂ ਮੁਰਾਦ ਬਲੋਚ ਦੀ ਹੀਰ ਅਨੁਸਾਰ ਉਹ ਹੀਰ ਦਾ ਮਾਮਾ ਹੀ ਸੀ। ਉਹ ਕੈਦੋਂ ਦਾ ਅਸਲ ਨਾਂ ਵੀ ਕਾਦਰ ਖ਼ਾਂ ਦੱਸਦਾ ਹੈ ਜਦੋਂ ਕਿ ਕੈਦੋਂ ਉਸ ਨੂੰ ਉਸ ਦੇ ਮਾੜੇ ਕਾਰਿਆਂ ਕਰਕੇ ਕਿਹਾ ਜਾਂਦਾ ਸੀ। ਸਾਫ਼ ਜ਼ਾਹਰ ਹੈ ਕਿ ਕਾਦਰ ਖ਼ਾਂ ਪਹੁੰਚ ਵਾਲਾ ਸ਼ਰਾਰਤੀ ਬੰਦਾ ਸੀ ਜਿਸ ਨੂੰ ਕਿੱਸਾਕਾਰਾਂ ਨੇ ਕੈਦੋਂ ਲਿਖਣਾ ਸ਼ੁਰੂ ਕਰ ਦਿੱਤਾ।

ਮੁਰਾਦ ਬਲੋਚ ਆਪਣੀ ਫ਼ਾਰਸੀ ਵਿਚ ਲਿਖੀ ਹੀਰ ਵਿਚ ਲਿਖਦਾ ਹੈ ਕਿ ਕਾਦਰ ਖ਼ਾਂ ਕੈਦੋਂ ਰੰਗਪੁਰ ਦਾ ਰਹਿਣ ਵਾਲਾ ਸੀ। ਉਹ ਜ਼ਾਤ ਦਾ ਖੇੜਾ, ਮਲਾਇਕਾ ਖ਼ਾਤੂਨ ਅਤੇ ਅੱਜੂ ਖੇੜੇ ਦਾ ਸਕਾ ਭਰਾ ਸੀ। ਅੱਜੂ ਖੇੜਾ ਹੀਰ ਨਾਲ ਵਿਆਹੇ ਜਾਣ ਵਾਲੇ ਸ਼ੈਦੇ ਖੇੜੇ ਦਾ ਪਿਓ ਸੀ। ਕਾਦਰ ਖ਼ਾਂ ਆਪਣੀ ਭੈਣ ਦੀ ਫਰਮਾਇਸ਼ ਉੱਤੇ ਝੰਗ ਵਿਖੇ ਮੱਲ ਖ਼ਾਂ ਦਾ ਮਸ਼ੀਰ ਬਣਨ ਵਿਚ ਸਫਲ ਹੋ ਗਿਆ ਸੀ। ਉਹ ਰਿਆਸਤ ਦੇ ਹਾਕਮ ਦਾ ਕਾਰ ਮੁਖ਼ਤਾਰ ਹੋਣ ਕਰਕੇ ਵੱਡੇ ਅਖ਼ਤਿਆਰਾਂ ਦਾ ਮਾਲਕ ਸੀ। ਕਾਦਰ ਖ਼ਾਂ ਨੇ ਆਪਣੀ ਭੈਣ ਮਲਾਇਕਾ ਖ਼ਾਤੂਨ (ਮਲਕੀ) ਨਾਲ ਜੋੜ-ਤੋੜ ਕਰਕੇ ਕਿ ਹੀਰ ਦੀ ਜਾਗੀਰ ਤਖ਼ਤ ਹਜ਼ਾਰੇ ਦੇ ਰਾਂਝੇ ਨਾ ਲੈ ਜਾਣ, ਇਸ ਲਈ ਚਣਿਉਟ ਦੇ ਕਾਜ਼ੀ ਨੂਰੁੱਦੀਨ ਤੋਂ ਹੀਰ ਦਾ ਬਚਪਨ ਵਿਚ ਹੋਇਆ ਨਿਕਾਹ ਫ਼ਸਖ਼ (ਝੂਠਾ) ਲਿਖਵਾ ਲਿਆ ਅਤੇ ਉਸ ਦੀ ਨਕਲ ਤਖ਼ਤ ਹਜ਼ਾਰੇ ਰਾਂਝੇ ਦੇ ਪਿਓ ਮੌਜਦਾਰ ਖ਼ਾਂ (ਮੌਜੂ) ਨੂੰ ਘੱਲ ਦਿੱਤੀ। ਉਹ ਆਪਣੀ ਭੈਣ ਦੀ ਸਹਾਇਤਾ ਨਾਲ ਹੀਰ ਦਾ ਵਿਆਹ ਆਪਣੇ ਭਤੀਜੇ ਸ਼ੈਦੇ ਖੇੜੇ ਨੂੰ ਕਰਕੇ ਹੀਰ ਨੂੰ ਰੰਗਪੁਰ ਲੈ ਗਿਆ। ਸ਼ੈਦਾ ਖੇੜਾ ਉਸ ਸਮੇਂ ਰੰਡਾ ਸੀ ਅਤੇ ਪੰਜ ਧੀਆਂ ਪੁੱਤਰਾਂ ਦਾ ਪਿਓ ਸੀ।

ਸੋ ਲੇਖਕਾਂ ਦੀਆਂ ਉੱਪਰ ਦਿੱਤੀਆਂ ਖੋਜ ਭਰਪੂਰ ਦਲੀਲਾਂ ਤੋਂ ਇਹੋ ਸਿੱਟਾ ਨਿਕਲਦਾ ਹੈ ਕਿ ਕੈਦੋਂ ਹੀਰ ਦਾ ਚਾਚਾ ਨਹੀਂ ਸਗੋਂ ਮਾਮਾ ਸੀ। ਉਹ ਹੀਰ ਦੀ ਮਾਂ ਮਲਾਇਕਾ ਖ਼ਾਤੂਨ (ਮਲਕੀ) ਦਾ ਸਕਾ ਭਰਾ ਅਤੇ ਹੀਰ ਨਾਲ ਵਿਆਹੇ ਸ਼ੈਦੇ ਖੇੜੇ ਦਾ ਸਕਾ ਚਾਚਾ ਸੀ। ਜਿਸ ਨੇ ਹੀਰ ਦੀ ਜਾਇਦਾਦ ਦੇ ਲਾਲਚ ਵਿਚ ਹੀਰ ਦੇ ਸਾਰੇ ਜੀਵਨ ਨੂੰ ਨਰਕ ਬਣਾਈ ਰੱਖਿਆ। ਉਸ ਦੇ ਮੱਕਾਰੀਆਂ ਭਰੇ ਜੀਵਨ ’ਤੇ ਵਿਅੰਗ ਕਰਨ ਲਈ ਇਹ ਕਹਾਵਤ ਹੋਂਦ ਵਿਚ ਆਈ ਕਹੀ ਜਾਂਦੀ ਹੈ।
ਸੰਪਰਕ: 98555-51359

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਭਾਰਤ ਹਰ ਹਮਲੇ ਦਾ ਜਵਾਬ ਦੇਣ ਦੇ ਸਮਰੱਥ: ਕੋਵਿੰਦ

ਭਾਰਤ ਹਰ ਹਮਲੇ ਦਾ ਜਵਾਬ ਦੇਣ ਦੇ ਸਮਰੱਥ: ਕੋਵਿੰਦ

ਕਰੋਨਾਵਾਇਰਸ ਦਾ ਫੈਲਾਅ ਰੋਕਣ ਲਈ ਸਰਕਾਰ ਦੇ ਉਪਰਾਲਿਆਂ ਦੀ ਸ਼ਲਾਘਾ

ਭਾਰਤ ਅਮਨ ਦਾ ਹਾਮੀ, ਪਰ ਕਿਸੇ ਵੀ ਹਿਮਾਕਤ ਦਾ ਜਵਾਬ ਦੇਣ ਦੇ ਸਮਰੱਥ: ਕੋਵਿੰਦ

ਭਾਰਤ ਅਮਨ ਦਾ ਹਾਮੀ, ਪਰ ਕਿਸੇ ਵੀ ਹਿਮਾਕਤ ਦਾ ਜਵਾਬ ਦੇਣ ਦੇ ਸਮਰੱਥ: ਕੋਵਿੰਦ

74ਵੇਂ ਆਜ਼ਾਦੀ ਦਿਹਾੜੇ ਦੀ ਪੂਰਬਲੀ ਸੰਧਿਆ ਰਾਸ਼ਟਰ ਦੇ ਨਾਂ ਸੰਬੋਧਨ ’ਚ ਰ...

ਗਹਿਲੋਤ ਸਰਕਾਰ ਨੇ ਭਰੋਸੇ ਦਾ ਵੋਟ ਜਿੱਤਿਆ

ਗਹਿਲੋਤ ਸਰਕਾਰ ਨੇ ਭਰੋਸੇ ਦਾ ਵੋਟ ਜਿੱਤਿਆ

ਜ਼ਬਾਨੀ ਵੋਟ ਨਾਲ ਸਾਬਤ ਕੀਤਾ ਬਹੁਮੱਤ

ਸ਼ਹਿਰ

View All