DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Web Series Glory ਦੀ ਟੀਮ ਚੰਡੀਗੜ੍ਹ ਪਹੁੰਚੀ, ਪਹਿਲੀ ਮਈ ਨੂੰ Netflix ’ਤੇ ਹੋਵੇਗੀ ਰਿਲੀਜ਼

ਮਰਡਰ ਮਿਸਟਰੀ ਤੇ ਹਰਿਆਣਾ ਦੇ ਬਾਕਸਿੰਗ ਬੈਲਟ ਦੀ ਕਹਾਣੀ ਹੈ ‘ਗਲੋਰੀ’

  • fb
  • twitter
  • whatsapp
  • whatsapp
Advertisement

Web series Glory ਵੈੱਬ ਸੀਰੀਜ਼ 'ਗਲੋਰੀ' ਦੇ ਮੁੱਖ ਕਿਰਦਾਰ ਸੁਵਿੰਦਰ ਵਿੱਕੀ, ਦਿਵਯੇਂਦੂ ਅਤੇ ਪੁਲਕਿਤ ਸਮਰਾਟ ਲੰਘੇ ਦਿਨੀਂ ਚੰਡੀਗੜ੍ਹ ਪਹੁੰਚੇ। ਇਹ ਵੈੱਬ ਸੀਰੀਜ਼ ਪਹਿਲੀ ਮਈ ਨੂੰ ਓਟੀਟੀ ਪਲੈਟਫਾਰਮ ਨੈੱਟਫਲਿਕਸ ’ਤੇ ਰਿਲੀਜ਼ ਹੋ ਰਹੀ ਹੈ। ‘ਗਲੋਰੀ’ ਮਰਡਰ ਮਿਸਟਰੀ ਤੇ ਹਰਿਆਣਾ ਦੇ ਬਾਕਸਿੰਗ ਬੈਲਟ ਦੀ ਕਹਾਣੀ ਹੈ। ਇਸ ਮੌਕੇ ਕ੍ਰੀਏਟਰ-ਡਾਇਰੈਕਟਰ ਕਰਨ ਅੰਸ਼ੁਮਨ ਵੀ ਮੌਜੂਦ ਸਨ।

ਵੈੱਬ ਸੀਰੀਜ਼ ਇੱਕ ਟੁੱਟੇ ਹੋਏ ਪਰਿਵਾਰ ਦੀ ਕਹਾਣੀ ਬਿਆਨਦੀ ਹੈ ਜਿਸ ਨੂੰ ਇੱਕ ਵਾਰ ਫਿਰ ਇਕੱਠੇ ਹੋਣ ਲਈ ਮਜਬੂਰ ਹੋਣਾ ਪੈਂਦਾ ਹੈ। ‘ਕੋਹਰਾ’ ਫੇਮ ਅਦਾਕਾਰ ਸੁਵਿੰਦਰ ਵਿੱਕੀ ਵੈੱਬ ਸੀਰੀਜ਼ ਵਿੱਚ ਰਘੁਬੀਰ ਸਿੰਘ ਨਾਂ ਦੇ ਮੁੱਕੇਬਾਜ਼ੀ ਕੋਚ ਦੀ ਭੂਮਿਕਾ ਵਿੱਚ ਨਜ਼ਰ ਆਏਗਾ, ਜਿਸ ਦਾ ਸੁਪਨਾ ਓਲੰਪਿਕ ਤਗਮਾ ਜਿੱਤਣਾ ਹੈ। ਉਹ ਵਿਰਾਸਤ ਨੂੰ ਸੰਭਾਲਣ ਦੀ ਕੋਸ਼ਿਸ਼ ਵਿੱਚ ਹੈ, ਜੋ ਤਣਾਅਪੂਰਨ ਰਿਸ਼ਤਿਆਂ ਕਾਰਨ ਮਿਟ ਰਹੀ ਹੈ। ਦੇਵ (ਦਿਵਿਯੇਂਦੂ) ਅਤੇ ਰਵੀ (ਪੁਲਕਿਤ ਸਮਰਾਟ) ਉਸ ਦੇ ਪੁੱਤਰ ਹਨ, ਜੋ ਆਪਣੀ ਭੈਣ ਗੁੜੀਆ (ਜੰਨਤ ਜ਼ੁਬੈਰ) 'ਤੇ ਹਮਲੇ ਅਤੇ ਉੱਭਰਦੇ ਮੁੱਕੇਬਾਜ਼ ਨਿਹਾਲ ਸਿੰਘ ਦੇ ਕਤਲ ਦੇ ਆਲੇ ਦੁਆਲੇ ਦੇ ਰਹੱਸ ਨੂੰ ਖੋਲ੍ਹਣ ਲਈ ਸ਼ਕਤੀਗੜ੍ਹ ਵਾਪਸ ਆਉਂਦੇ ਹਨ।

Advertisement

ਦਿਵਯੇਂਦੂ ਨੇ ਕਿਹਾ ਕਿ ਉਸ ਦਾ ਕਿਰਦਾਰ ਹੁਣ ਤੱਕ ਦੇ ਸਭ ਤੋਂ ਗੁੰਝਲਦਾਰ ਕਿਰਦਾਰਾਂ ਵਿੱਚੋਂ ਇੱਕ ਹੈ। ਅਦਾਕਾਰ ਨੇ ਕਿਹਾ ਕਿ ਉਹ ਦੂਜੀ ਵਾਰ ਕਰਨ ਅੰਸ਼ੁਮਨ ਨਾਲ ਕੰਮ ਕਰ ਰਿਹਾ ਹੈ ਤੇ ਇਹ ਬਹੁਤ ਹੀ ਖਾਸ ਤਜਰਬਾ ਸੀ। ਅੰਸ਼ੁਮਨ ਦੀ ਖਾਸੀਅਤ ਹੈ ਕਿ ਉਹ ਤੁਹਾਨੂੰ ਚੁਣੌਤੀਪੂਰਨ ਕੰਮ ਵਿੱਚ ਧੱਕਦਾ ਹੈ।

Advertisement

ਪੁਲਕਿਤ ਸਮਰਾਟ ਨੇ ਕਿਹਾ ਕਿ ਵੈੱਬ ਸੀਰੀਜ਼ ਵਿਚਲੇ ਉਸ ਦੇ ਕਿਰਦਾਰ ਨੇ ਉਸ ਨੂੰ ਇਹ ਅਹਿਸਾਸ ਕਰਵਾਇਆ ਕਿ ਸੱਚੀ ਮਹਾਨਤਾ ਡਿੱਗ ਕੇ ਵਾਰ-ਵਾਰ ਉੱਠਣ ਵਿੱਚ ਹੈ। ਵੈੱਬ ਸੀਰੀਜ਼ 'ਚ ਜੰਨਤ ਜ਼ੁਬੈਰ, ਆਸ਼ੂਤੋਸ਼ ਰਾਣਾ, ਸਿਕੰਦਰ ਖੇਰ, ਸਯਾਨੀ ਗੁਪਤਾ, ਯਸ਼ਪਾਲ ਸ਼ਰਮਾ, ਕਸ਼ਮੀਰਾ ਪਰਦੇਸ਼ੀ ਅਤੇ ਕੁਨਾਲ ਠਾਕੁਰ ਵੀ ਨਜ਼ਰ ਆਉਣਗੇ।

‘ਗਲੋਰੀ’ ਦਾ ਨਿਰਮਾਣ ਮੋਹਿਤ ਸ਼ਾਹ ਅਤੇ ਕਰਨ ਅੰਸ਼ੁਮਨ ਨੇ ਆਟੋਮਿਕ ਫਿਲਮਜ਼ ਬੈਨਰ ਹੇਠ ਕੀਤਾ ਹੈ। ਗਲੋਰੀ ਦੀ ਕਹਾਣੀ ਅੰਸ਼ੁਮਨ, ਆਹੂਜਾ ਅਤੇ ਵੈਭਵ ਵਿਸ਼ਾਲ ਨੇ ਲਿਖੀ ਸੀ ਅਤੇ ਇਸ ਦਾ ਨਿਰਦੇਸ਼ਨ ਕਰਨ ਅੰਸ਼ੁਮਨ ਅਤੇ ਕਨਿਸ਼ਕ ਵਰਮਾ ਨੇ ਕੀਤਾ ਹੈ।

Advertisement
×