DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੰਜਾਬੀ ਰੰਗਮੰਚ ਦੀ ਦਿੱਗਜ ਅਦਾਕਾਰਾ ਨੀਨਾ ਟਿਵਾਣਾ ਲਾਈਫਟਾਈਮ ਐਵਾਰਡ ਨਾਲ ਸਨਮਾਨਿਤ

 ਪੰਜਾਬੀ ਰੰਗਮੰਚ ਦੀ ਮਾਹਿਰ ਨੀਨਾ ਟਿਵਾਣਾ ਨੂੰ ਪੰਜਾਬ ਆਰਟ ਕੌਂਸਲ, ਪੰਜਾਬ ਸਰਕਾਰ ਵੱਲੋਂ ਰੰਗਮੰਚ ਵਿੱਚ ਜੀਵਨ ਭਰ ਦੇ ਯੋਗਦਾਨ ਲਈ 'ਪੰਜਾਬ ਗੌਰਵ ਐਵਾਰਡ' ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਐਵਾਰਡ ਉਨ੍ਹਾਂ ਨੂੰ ਪਦਮ ਸ਼੍ਰੀ ਨਿਰਮਲ ਰਿਸ਼ੀ ਵੱਲੋਂ ਭੇਟ ਕੀਤਾ ਗਿਆ,...

  • fb
  • twitter
  • whatsapp
  • whatsapp
Advertisement

 ਪੰਜਾਬੀ ਰੰਗਮੰਚ ਦੀ ਮਾਹਿਰ ਨੀਨਾ ਟਿਵਾਣਾ ਨੂੰ ਪੰਜਾਬ ਆਰਟ ਕੌਂਸਲ, ਪੰਜਾਬ ਸਰਕਾਰ ਵੱਲੋਂ ਰੰਗਮੰਚ ਵਿੱਚ ਜੀਵਨ ਭਰ ਦੇ ਯੋਗਦਾਨ ਲਈ 'ਪੰਜਾਬ ਗੌਰਵ ਐਵਾਰਡ' ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਐਵਾਰਡ ਉਨ੍ਹਾਂ ਨੂੰ ਪਦਮ ਸ਼੍ਰੀ ਨਿਰਮਲ ਰਿਸ਼ੀ ਵੱਲੋਂ ਭੇਟ ਕੀਤਾ ਗਿਆ, ਜੋ ਟਿਵਾਣਾ ਨੂੰ ਆਪਣਾ ਅਧਿਆਪਕ ਅਤੇ ਮਾਰਗਦਰਸ਼ਕ ਮੰਨਦੇ ਹਨ।

ਨੀਨਾ ਟਿਵਾਣਾ ਆਪਣੇ ਮਰਹੂਮ ਪਤੀ ਹਰਪਾਲ ਟਿਵਾਣਾ ਦੇ ਨਾਲ 1965 ਵਿੱਚ ਇਬਰਾਹਿਮ ਅਲਕਾਜ਼ੀ ਦੀ ਅਗਵਾਈ ਵਿੱਚ ਨੈਸ਼ਨਲ ਸਕੂਲ ਆਫ਼ ਡਰਾਮਾ (NSD) ਤੋਂ ਗ੍ਰੈਜੂਏਟ ਹੋਣ ਵਾਲੀ ਪਹਿਲੀ ਪੰਜਾਬਣ ਹੈ। ਛੇ ਦਹਾਕਿਆਂ ਤੋਂ ਵੱਧ ਦੇ ਕਰੀਅਰ ਵਿੱਚ ਉਨ੍ਹਾਂ ਨੇ ਆਪਣੇ ਪਤੀ ਦੇ ਨਿਰਦੇਸ਼ਨ ਹੇਠ ਕਈ ਸਫਲ ਨਾਟਕਾਂ ਜਿਵੇਂ 'ਕਣਕ ਦੀ ਬੱਲੀ, ਲੋਹਾ ਕੁੱਟ, ਚਮਕੌਰ ਦੀ ਗੜ੍ਹੀ, ਐਂਟੀਗੋਨ, ਨਸ਼ਾ ਕੁਰਸੀ ਦਾ, ਮੇਲਾ ਮੁੰਡੇ ਕੁੜੀਆਂ ਦਾ, ਗਰਮ ਬਾਜ਼ਾਰ, ਲੌਂਗ ਦਾ ਲਿਸ਼ਕਾਰਾ ਅਤੇ ਯਾਦਗਾਰੀ ਨਾਟਕ ਦੀਵਾ ਬਲੇ ਸਾਰੀ ਰਾਤ' ਵਿੱਚ ਮੁੱਖ ਭੂਮਿਕਾਵਾਂ ਨਿਭਾਈਆਂ, ਜਿਨ੍ਹਾਂ ਵਿੱਚੋਂ ਕੁਝ 'ਤੇ ਬਾਅਦ ਵਿੱਚ ਫਿਲਮਾਂ ਵੀ ਬਣੀਆਂ।

Advertisement

ਉਨ੍ਹਾਂ ਅਤੇ ਉਨ੍ਹਾਂ ਦੇ ਮਰਹੂਮ ਪਤੀ ਨੂੰ ਪੰਜਾਬ ਵਿੱਚ ਟਿਕਟ ਲਗਾ ਕੇ ਨਾਟਕ ਦੇਖਣ ਵਾਲੇ ਦਰਸ਼ਕਾਂ ਲਈ ਪੇਸ਼ੇਵਰ ਪੰਜਾਬੀ ਰੰਗਮੰਚ ਲਹਿਰ ਸਥਾਪਤ ਕਰਨ ਦਾ ਸਿਹਰਾ ਜਾਂਦਾ ਹੈ, ਜਦੋਂ ਕਿ ਫਿਲਮ 'ਲੌਂਗ ਦਾ ਲਿਸ਼ਕਾਰਾ' ਵਿੱਚ ਸਰਦਾਰਨੀ ਦੀ ਭੂਮਿਕਾ ਨੇ ਉਨ੍ਹਾਂ ਨੂੰ ਹਰ ਘਰ ਵਿੱਚ ਮਸ਼ਹੂਰ ਕਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੇ ਟੈਲੀ-ਸੀਰੀਜ਼ 'ਸਾਂਝੀ ਦੀਵਾਰ' ਅਤੇ ਹਿੰਦੀ ਫਿਲਮ 'ਹਾਟ-ਦ ਬਾਜ਼ਾਰ' ਵਿੱਚ ਵੀ ਕੰਮ ਕੀਤਾ। ਉਨ੍ਹਾਂ ਨੂੰ ਦੁਨੀਆ ਭਰ ਵਿੱਚ ਕਈ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਖਾਲਸਾ ਦੀ ਤਿੰਨ ਸੌ ਸਾਲਾ ਸ਼ਤਾਬਦੀ 'ਤੇ ਐੱਸ ਜੀ ਪੀ ਸੀ ਵੱਲੋਂ 'ਆਊਟਸਟੈਂਡਿੰਗ ਸਿੱਖ ਵੂਮੈਨ ਐਵਾਰਡ', ਇੰਡੋ-ਕੈਨੇਡੀਅਨ ਟਾਈਮਜ਼ ਐਵਾਰਡ, ਪੰਜਾਬੀ ਕਲਚਰਲ ਸੁਸਾਇਟੀ ਸ਼ਿਕਾਗੋ ਐਵਾਰਡ, ਭਾਸ਼ਾ ਵਿਭਾਗ ਪੰਜਾਬ ਵੱਲੋਂ 'ਸ਼੍ਰੋਮਣੀ ਅਦਾਕਾਰਾ ਐਵਾਰਡ' ਅਤੇ ਭਾਰਤ ਦੇ ਰਾਸ਼ਟਰਪਤੀ ਵੱਲੋਂ ਅਦਾਕਾਰੀ ਲਈ 'ਨੈਸ਼ਨਲ ਸੰਗੀਤ ਨਾਟਕ ਅਕੈਡਮੀ ਐਵਾਰਡ' ਸ਼ਾਮਲ ਹਨ।

Advertisement

ਉਨ੍ਹਾਂ ਨੇ ਆਪਣੇ ਮਰਹੂਮ ਪਤੀ 'ਤੇ 'ਓਹ ਜੋ ਸੀ' ਨਾਂ ਦੀ ਕਿਤਾਬ ਲਿਖੀ ਹੈ ਅਤੇ ਹਾਲ ਹੀ ਤੱਕ ਉਹ ਸਟੇਜ 'ਤੇ ਪੇਸ਼ਕਾਰੀ ਦੇ ਰਹੇ ਸਨ, ਪਰ ਸਿਹਤ ਕਾਰਨਾਂ ਕਰਕੇ ਹੁਣ ਉਹ ਸਟੇਜ 'ਤੇ ਅਦਾਕਾਰੀ ਨਹੀਂ ਕਰਦੇ ਪਰ ਅਦਾਕਾਰੀ ਦੀਆਂ ਤਕਨੀਕਾਂ 'ਤੇ ਇੱਕ ਕਿਤਾਬ ਪੂਰੀ ਕਰ ਰਹੇ ਹਨ।

ਹਰਪਾਲ ਅਤੇ ਨੀਨਾ ਟਿਵਾਣਾ ਦੀ ਜੋੜੀ ਨੂੰ ਓਮ ਪੁਰੀ, ਰਾਜ ਬੱਬਰ, ਨਿਰਮਲ ਰਿਸ਼ੀ, ਗੁਰਦਾਸ ਮਾਨ ਅਤੇ ਗਿਰਜਾ ਸ਼ੰਕਰ ਵਰਗੇ ਕਲਾਕਾਰਾਂ ਦੀ ਪ੍ਰਤਿਭਾ ਨੂੰ ਨਿਖਾਰਨ ਦਾ ਸਿਹਰਾ ਵੀ ਜਾਂਦਾ ਹੈ। ਦਿੱਗਜ ਅਦਾਕਾਰਾ ਨੀਨਾ ਟਿਵਾਣਾ ਦਾ ਕਹਿਣਾ ਹੈ ਕਿ, "ਰੰਗਮੰਚ ਅਜਿਹੀ ਚੀਜ਼ ਹੈ ਜੋ ਕਿਰਦਾਰਾਂ ਵਿੱਚ ਜਾਨ ਪਾ ਦਿੰਦੀ ਹੈ ਅਤੇ ਮੈਂ ਬਹੁਤ ਕਿਸਮਤ ਵਾਲੀ ਹਾਂ ਕਿ ਮੈਂ ਅਦਾਕਾਰੀ ਕਰਦਿਆਂ ਆਪਣਾ ਜੀਵਨ ਬੀਤਇਆ ਹੈ, ਜੋ ਮੈਨੂੰ ਲਗਾਤਾਰ ਪ੍ਰੇਰਿਤ ਕਰਦਾ ਹੈ।"

Advertisement
×