DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਵਰਦੀ ਸਾਨੂੰ ਕਿਰਦਾਰ ਨਿਭਾਉਣ ਦੀ ਤਾਕਤ ਦਿੰਦੀ ਹੈ: ਸੰਨੀ ਦਿਓਲ

ਬਾਲੀਵੁੱਡ ਅਦਾਕਾਰ ਸੰਨੀ ਦਿਓਲ ਨੇ ਫਿਲਮ ‘ਬਾਰਡਰ 2’ ਦੇ ਇੱਕ ਪ੍ਰੋਗਰਾਮ ਦੌਰਾਨ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਉਹ ਇੱਕ ਵਾਰ ਫਿਰ ਪਰਦੇ ’ਤੇ ਫੌਜੀ ਦਾ ਕਿਰਦਾਰ ਨਿਭਾਉਣ ਲਈ ਬਹੁਤ ਉਤਸ਼ਾਹਿਤ ਹਨ। ਇਹ ਫਿਲਮ 1997 ਦੀ ਸੁਪਰਹਿੱਟ ਫਿਲਮ ‘ਬਾਰਡਰ’...

  • fb
  • twitter
  • whatsapp
  • whatsapp
Advertisement

ਬਾਲੀਵੁੱਡ ਅਦਾਕਾਰ ਸੰਨੀ ਦਿਓਲ ਨੇ ਫਿਲਮ ‘ਬਾਰਡਰ 2’ ਦੇ ਇੱਕ ਪ੍ਰੋਗਰਾਮ ਦੌਰਾਨ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਉਹ ਇੱਕ ਵਾਰ ਫਿਰ ਪਰਦੇ ’ਤੇ ਫੌਜੀ ਦਾ ਕਿਰਦਾਰ ਨਿਭਾਉਣ ਲਈ ਬਹੁਤ ਉਤਸ਼ਾਹਿਤ ਹਨ। ਇਹ ਫਿਲਮ 1997 ਦੀ ਸੁਪਰਹਿੱਟ ਫਿਲਮ ‘ਬਾਰਡਰ’ ਦਾ ਅਗਲਾ ਹਿੱਸਾ ਹੈ।

ਸੰਨੀ ਦਿਓਲ ਨੇ ਕਿਹਾ, “ ਜਦੋਂ ਵੀ ਤੁਸੀਂ ਫੌਜ ਦੀ ਵਰਦੀ ਪਹਿਨਦੇ ਹੋ, ਤਾਂ ਅੰਦਰੋਂ ਇੱਕ ਵੱਖਰਾ ਹੀ ਉਤਸ਼ਾਹ ਮਹਿਸੂਸ ਹੁੰਦਾ ਹੈ। ਭਾਵੇਂ ਅਸੀਂ ਅਸਲ ਫੌਜੀਆਂ ਵਾਂਗ ਸਿਖਲਾਈ ਨਹੀਂ ਲੈਂਦੇ, ਪਰ ਸਾਡੀਆਂ ਭਾਵਨਾਵਾਂ ਬਿਲਕੁਲ ਉਨ੍ਹਾਂ ਵਰਗੀਆਂ ਹੀ ਹੁੰਦੀਆਂ ਹਨ। 99 ਫੀਸਦੀ ਤਾਕਤ ਸਾਨੂੰ ਉਹ ਵਰਦੀ ਹੀ ਦਿੰਦੀ ਹੈ।”

Advertisement

ਪਿਤਾ ਧਰਮਿੰਦਰ ਦੇ ਦੇਹਾਂਤ ਤੋਂ ਬਾਅਦ ਸੰਨੀ ਦਿਓਲ ਪਹਿਲੀ ਵਾਰ ਕਿਸੇ ਜਨਤਕ ਪ੍ਰੋਗਰਾਮ ਵਿੱਚ ਨਜ਼ਰ ਆਏ। ਫਿਲਮ ਦਾ ਇੱਕ ਦੇਸ਼ ਭਗਤੀ ਵਾਲਾ ਡਾਇਲਾਗ ਬੋਲਦੇ ਹੋਏ ਉਹ ਕਾਫੀ ਭਾਵੁਕ ਹੋ ਗਏ ਅਤੇ ਉਨ੍ਹਾਂ ਦੀਆਂ ਅੱਖਾਂ ਨਮ ਹੋ ਗਈਆਂ।

Advertisement

 

View this post on Instagram

 

A post shared by Sunny Deol (@iamsunnydeol)

ਉਨ੍ਹਾਂ ਕਿਹਾ ਕਿ ਇਹ ਕਹਿਣਾ ਗਲਤ ਹੈ ਕਿ ਅੱਜ ਦੀ ਜੈਨ-ਜ਼ੀ (Gen Z) ਪੀੜ੍ਹੀ ਵਿੱਚ ਦੇਸ਼ ਭਗਤੀ ਦੀ ਕਮੀ ਹੈ। ਅੱਜ ਦੇ ਨੌਜਵਾਨ ਵੀ ਆਪਣੇ ਦੇਸ਼ ਨੂੰ ਉਨ੍ਹਾਂ ਹੀ ਪਿਆਰ ਕਰਦੇ ਹਨ ਜਿੰਨਾ ਉਨ੍ਹਾਂ ਦੇ ਪੁਰਖੇ ਕਰਦੇ ਸਨ।

ਫਿਲਮ ਵਿੱਚ ਸੰਨੀ ਦਿਓਲ ਦੇ ਨਾਲ ਵਰੁਣ ਧਵਨ, ਦਿਲਜੀਤ ਦੋਸਾਂਝ, ਅਹਾਨ ਸ਼ੈੱਟੀ, ਮੋਨਾ ਸਿੰਘ ਅਤੇ ਸੋਨਮ ਬਾਜਵਾ ਵਰਗੇ ਕਲਾਕਾਰ ਨਜ਼ਰ ਆਉਣਗੇ। ਫਿਲਮ ਦਾ ਨਿਰਦੇਸ਼ਨ ਅਨੁਰਾਗ ਸਿੰਘ ਕਰ ਰਹੇ ਹਨ ਅਤੇ ਇਸ ਨੂੰ ਭੂਸ਼ਣ ਕੁਮਾਰ ਤੇ ਨਿਧੀ ਦੱਤਾ (ਜੇ.ਪੀ. ਦੱਤਾ ਦੀ ਬੇਟੀ) ਵੱਲੋਂ ਪ੍ਰੋਡਿਊਸ ਕੀਤਾ ਜਾ ਰਿਹਾ ਹੈ।

ਨਿਰਮਾਤਾਵਾਂ ਨੇ ਦੱਸਿਆ ਕਿ ਮਸ਼ਹੂਰ ਗੀਤ ‘ਸੰਦੇਸ਼ੇ ਆਤੇ ਹੈਂ’ ਦਾ ਨਵਾਂ ਵਰਜ਼ਨ ਅਗਲੇ ਸਾਲ 2 ਜਨਵਰੀ ਨੂੰ ਰਿਲੀਜ਼ ਕੀਤਾ ਜਾਵੇਗਾ। ’ਬਾਰਡਰ 2’ ਅਗਲੇ ਸਾਲ 23 ਜਨਵਰੀ 2026 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।

Advertisement
×