DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Karan johar ਨੇ ਰਿਸ਼ੀ ਕਪੂਰ ਦੀ ਮੌਤ ਤੋਂ ਬਾਅਦ ਨੀਤੂ ਕਪੂਰ ਨੂੰ ਇੰਝ ਸੰਭਾਲਿਆ...

ਨੀਤੂ ਸਿੰਘ ਨੇ ਦੱਸਿਆ ਕਿ ਕਿਵੇਂ ‘ਵਰਕ ਥੈਰੇਪੀ’ ਅਤੇ ਫਿਲਮ ‘ਦਾਦੀ ਕੀ ਸ਼ਾਦੀ’ ਨੇ ਉਨ੍ਹਾਂ ਨੂੰ ਗ਼ਮ ਵਿੱਚੋਂ ਕੱਢਿਆ ਬਾਹਰ

  • fb
  • twitter
  • whatsapp
  • whatsapp
featured-img featured-img
Actress Neetu Singh and husband actor Rishi Kapoor walk on the red carpet of the Bollywood Zee Cine Awards at the Marina Bay Sands in Singapore January 14, 2011. REUTERS/Tim Chong (SINGAPORE - Tags: ENTERTAINMENT)
Advertisement

ਰਿਸ਼ੀ ਕਪੂਰ ਦੇ ਦੇਹਾਂਤ ਤੋਂ ਬਾਅਦ ਨੀਤੂ ਕਪੂਰ ਨੇ ਆਪਣੇ ਜੀਵਨ ਦੇ ਸਭ ਤੋਂ ਔਖੇ ਦੌਰ ਦਾ ਸਾਹਮਣਾ ਕੀਤਾ। ਨੀਤੂ ਨੇ ਖੁਲਾਸਾ ਕੀਤਾ ਕਿ ਰਿਸ਼ੀ ਜੀ ਉਨ੍ਹਾਂ ’ਤੇ ਇੰਨੇ ਨਿਰਭਰ ਸਨ ਕਿ ਉਹ ਇੱਕ ਮਿੰਟ ਵੀ ਉਨ੍ਹਾਂ ਤੋਂ ਬਿਨਾਂ ਨਹੀਂ ਰਹਿ ਸਕਦੇ ਸਨ, ਜਿਸ ਕਾਰਨ ਨੀਤੂ ਨੇ ਫਿਲਮਾਂ ਤੋਂ ਦੂਰੀ ਬਣਾ ਲਈ ਸੀ। ਉਨ੍ਹਾਂ ਦੀ ਮੌਤ ਤੋਂ ਬਾਅਦ, ਨੀਤੂ ਡੂੰਘੇ ਸਦਮੇ ਵਿੱਚ ਚਲੀ ਗਈ ਸੀ, ਜਿੱਥੇ ਉਹ ਕਈ ਰਾਤਾਂ ਸੌਂ ਨਹੀਂ ਸਕਦੀ ਸੀ ਅਤੇ ਉਨ੍ਹਾਂ ਨੂੰ ਸ਼ਰਾਬ ਦਾ ਸਹਾਰਾ ਲੈਣਾ ਪਿਆ।

ਇਸ ਮੁਸ਼ਕਲ ਘੜੀ ਵਿੱਚ ਫਿਲਮ ਮੇਕਰ ਕਰਨ ਜੌਹਰ ਇੱਕ ਮਦਦਗਾਰ ਦੋਸਤ ਵਜੋਂ ਸਾਹਮਣੇ ਆਏ। ਕਰਨ ਨੇ ਹੀ ਨੀਤੂ ਨੂੰ ਦੁਬਾਰਾ ਕੰਮ ਸ਼ੁਰੂ ਕਰਨ ਦੀ ਸਲਾਹ ਦਿੱਤੀ, ਤਾਂ ਜੋ ਉਹ ਆਪਣੇ ਮਨ ਨੂੰ ਰੁਝੇਵਿਆਂ ਵਿੱਚ ਲਗਾ ਸਕਣ ਅਤੇ ਇਸ ਇਕੱਲਤਾ ਵਿੱਚੋਂ ਬਾਹਰ ਨਿਕਲ ਸਕਣ।

Advertisement

ਨੀਤੂ ਕਪੂਰ ਨੇ ਆਪਣੀ ਨਵੀਂ ਫਿਲਮ ‘ਦਾਦੀ ਕੀ ਸ਼ਾਦੀ’ ਰਾਹੀਂ ਪਰਦੇ ’ਤੇ ਵਾਪਸੀ ਕੀਤੀ ਹੈ ਅਤੇ ਉਹ ਇਸ ਨੂੰ ਆਪਣੀ ‘ਵਰਕ ਥੈਰੇਪੀ’ ਮੰਨਦੀ ਹੈ। ਉਨ੍ਹਾਂ ਦੱਸਿਆ ਕਿ ਇਸ ਫਿਲਮ ਦੇ ਸੈੱਟ ’ਤੇ ਉਨ੍ਹਾਂ ਨੂੰ 50 ਸਾਲ ਪਹਿਲਾਂ ਫਿਲਮ ‘ਕਭੀ ਕਭੀ’ ਦੀ ਸ਼ੂਟਿੰਗ ਵਾਂਗ ਪਰਿਵਾਰਕ ਮਾਹੌਲ ਮਿਲਿਆ, ਜਿਸ ਨੇ ਉਨ੍ਹਾਂ ਨੂੰ ਮਾਨਸਿਕ ਤੌਰ ’ਤੇ ਬਹੁਤ ਸਕੂਨ ਦਿੱਤਾ।

Advertisement

ਦਿਲਚਸਪ ਗੱਲ ਇਹ ਹੈ ਕਿ ਇਸ ਫਿਲਮ ਰਾਹੀਂ ਉਨ੍ਹਾਂ ਦੀ ਬੇਟੀ ਰਿਧੀਮਾ ਵੀ ਆਪਣਾ ਫਿਲਮੀ ਸਫ਼ਰ ਸ਼ੁਰੂ ਕਰ ਰਹੀ ਹੈ, ਜਿਸ ਵਿੱਚ ਉਹ ਨੀਤੂ ਦੀ ਬੇਟੀ ਦਾ ਹੀ ਕਿਰਦਾਰ ਨਿਭਾ ਰਹੀ ਹੈ। ਆਪਣੀ ਸਦਾਬਹਾਰ ਖ਼ੂਬਸੂਰਤੀ ਦਾ ਰਾਜ਼ ਦੱਸਦਿਆਂ ਨੀਤੂ ਨੇ ਕਿਹਾ ਕਿ ਚੰਗੀ ਖੁਰਾਕ, ਚੰਗੀ ਨੀਂਦ ਅਤੇ ਸਕਾਰਾਤਮਕ ਸੋਚ ਹੀ ਉਨ੍ਹਾਂ ਨੂੰ ਅੱਜ ਵੀ ਜਵਾਨ ਰੱਖਦੀ ਹੈ।

Advertisement
×