ਮੁੰਬਈ, 23 ਨਵੰਬਰ
ਅਭਿਨੇਤਾ ਅਕਸ਼ੈ ਕੁਮਾਰ ਦੁਆਰਾ ਪੇਸ਼ ਫਿਲਮ ‘ਦੁਰਗਾਵਤੀ’ ਦਾ ਨਾਂ ਬਦਲ ਕੇ ਹੁਣ ‘ਦੁਰਗਮਤੀ: ਦਿ ਮਿਥ’ ਕੀਤਾ ਗਿਆ ਹੈ। ਅਕਸ਼ੈ ਕੁਮਾਰ ਨੇ ਇਕ ਪੋਸਟਰ ਨਾਲ ਫਿਲਮ ਦਾ ਨਵਾਂ ਟਾਈਟਲ ਸਭ ਦੇ ਸਾਹਮਣੇ ਲਿਆਂਦਾ ਹੈ। ਇਹ ਹੌਰਰ ਫਿਲਮ ਇਸੇ ਸਾਲ 11 ਦਸੰਬਰ ਨੂੰ ਓਟੀਟੀ ਪਲੇਟਫਾਰਮ ’ਤੇ ਰਿਲੀਜ਼ ਹੋਵੇਗੀ, ਜਿਸ ਵਿੱਚ ਅਭਿਨੇਤਰੀ ਭੂਮੀ ਪੇਡਨੇਕਰ ਮੁੱਖ ਭੂਮਿਕਾ ਅਦਾ ਕਰ ਰਹੀ ਹੈ। ਅਭਿਨੇਤਰੀ ਭੂਮੀ ਨੇ ਪੋਸਟਰ ਸਾਂਝਾ ਕਰਦਿਆਂ ਹਿੰਦੀ ਵਿੱਚ ਲਿਖਿਆ ਹੈ ‘‘ਆ ਰਹੀ ਹੈ…ਦੁਰਗਾਮਤੀ (ਦੁਰਗਾਮਤੀ ਇਜ਼ ਕਮਿੰਗ)।’’ ਪੋਸਟਰ ਵਿੱਚ ਭੂਮੀ ਸ਼ੀਸ਼ੇ ਵਿੱਚ ਗੁੱਸੇ ਨਾਲ ਵੇਖਦੀ ਨਜ਼ਰ ਆ ਰਹੀ ਹੈ ਅਤੇ ਉਸ ਦੀ ਬਿੰਦੀ ਵੀ ਤਿਰਛੀ ਹੈ। ਪੋਸਟਰ ਤੋਂ ਲੱਗਦਾ ਹੈ ਕਿ ਇਹ ਫਿਲਮ ਪੁਰਾਣੀ ਹਵੇਲੀ ’ਤੇ ਆਧਾਰਿਤ ਹੋਵੇਗੀ। ਇਸ ਫਿਲਮ ਦੇ ਟਾਈਟਲ ਵਿਚ ਤਬਦੀਲੀ ਦਾ ਹਾਲੇ ਤੱਕ ਕੋਈ ਅਧਿਕਾਰਤ ਕਾਰਨ ਸਾਹਮਣੇ ਨਹੀਂ ਆਇਆ, ਜਦੋਂ ਕਿ ਇਹ ਦੂਜੀ ਫਿਲਮ ਹੈ, ਜਿਸ ਦਾ ਮਹੀਨੇ ਵਿੱਚ ਨਾਮ ਬਦਲਿਆ ਗਿਆ ਹੈ। ਕੁਝ ਹਫ਼ਤੇ ਪਹਿਲਾਂ ਸੈਂਸਰ ਬੋਰਡ ਦੇ ਸੁਝਾਅ ’ਤੇ ਫਿਲਮ ‘ਲਕਸ਼ਮੀ ਬੌਂਬ’ ਦਾ ਨਾਮ ਬਦਲ ਕੇ ‘ਲਕਸ਼ਮੀ’ ਕੀਤਾ ਗਿਆ ਸੀ, ਜਿਸ ਵਿੱਚ ਅਭਿਨੇਤਾ ਅਕਸ਼ੇ ਕੁਮਾਰ ਮੁੱਖ ਭੂਮਿਕਾ ਅਦਾ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਇਸ ਫਿਲਮ ਦੀ ਕਹਾਣੀ ਇਕ ਆਈਏਐੱਸ ਅਧਿਕਾਰੀ ’ਤੇ ਆਧਾਰਿਤ ਹੈ। -ਆਈਏਐੱਨਐੱਸ