ਸਿਨੇ ਜਗਤ ਵਿੱਚ ਉਤਰਾਅ-ਚੜ੍ਹਾਅ ਵਾਲਾ ਰਿਹਾ ਪ੍ਰਤੀਕ ਬੱਬਰ ਦਾ ਸਫ਼ਰ

ਸਿਨੇ ਜਗਤ ਵਿੱਚ ਉਤਰਾਅ-ਚੜ੍ਹਾਅ ਵਾਲਾ ਰਿਹਾ ਪ੍ਰਤੀਕ ਬੱਬਰ ਦਾ ਸਫ਼ਰ

ਮੁੰਬਈ: ਅਦਾਕਾਰ ਪ੍ਰਤੀਕ ਬੱਬਰ ਦੇ ਬੌਲੀਵੁਡ ਵਿਚ 13 ਸਾਲ ਪੂਰੇ ਹੋ ਚੁੱਕੇ ਹਨ। ਉਸ ਦਾ ਫਿਲਮ ਸਨਅਤ ਵਿਚ ਸਫਰ ਉਤਾਰ-ਚੜ੍ਹਾਅ ਨਾਲ ਭਰਪੂਰ ਰਿਹਾ ਹੈ ਪਰ ਉਹ ਦਹਾਕੇ ਤੋਂ ਵੱਧ ਦੇ ਸਮੇਂ ਸਫ਼ਰ ਨੂੰ ਰੋਚਕ ਦੱਸਦਾ ਹੈ। ਪ੍ਰਤੀਕ ਨੇ ਬੌਲੀਵੁੱਡ ਵਿਚ ਸਾਲ 2008 ਵਿੱਚ ਫਿਲਮ ‘ਜਾਨੇ ਤੂ....ਯਾ ਜਾਨੇ ਨਾ’ ਨਾਲ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਸ ਨੇ ‘ਧੋਬੀ ਘਾਟ, ਆਰਕਸ਼ਨ, ਏਕ ਦੀਵਾਨਾ ਥਾ, ਬਾਗੀ-2, ਮੁਲਕ, ਛਿਛੋਰੇ ਤੇ ਮੁੰਬਈ ਸਾਗਾ’ ਫਿਲਮਾਂ ਵਿਚ ਕੰਮ ਕੀਤਾ। ਉਘੇ ਅਦਾਕਾਰ ਤੇ ਸਿਆਸਤਦਾਨ ਰਾਜ ਬੱਬਰ ਦੇ ਬੇਟੇ ਪ੍ਰਤੀਕ ਨੇ ਕਿਹਾ ਕਿ ਹਰ ਵਿਅਕਤੀ ਦੀ ਜ਼ਿੰਦਗੀ ਦਾ ਸਫਰ ਵੱਖਰਾ ਹੁੰਦਾ ਹੈ ਪਰ ਉਸ ਦਾ ਫਿਲਮੀ ਸਫਰ ਰੋਚਕ ਹੋਣ ਦੇ ਨਾਲ ਹੀ ਉਲਝਣਾਂ ਭਰਪੂਰ ਰਿਹਾ। ਉਸ ਨੇ ਕਿਹਾ ਕਿ ਕੁਝ ਲੋਕਾਂ ਕਾਰਨ ਉਸ ਦੇ ਕਈ ਸਾਲ ਵਿਅਰਥ ਚਲੇ ਗਏ ਪਰ ਇਸ ਦਾ ਹੁਣ ਉਸ ਨੂੰ ਪਛਤਾਵਾ ਨਹੀਂ ਹੈ। ਉਸ ਨੇ ਕਿਹਾ ਕਿ ਕੁੱਲ ਮਿਲਾ ਕੇ ਉਸ ਦਾ ਫਿਲਮੀ ਸਫਰ ਵਧੀਆ ਰਿਹਾ। ਉਸ ਨੇ ਏਜੰਸੀ ਨੂੰ ਆਖਿਆ ਕਿ ਇਹ ਸਾਰਾ ਕੁਝ ਉਸ ਦੇ ਸਫਰ ਦਾ ਹਿੱਸਾ ਰਿਹਾ ਤੇ ਉਹ ਆਪਣੇ ਆਉਣ ਵਾਲੇ ਸਫਰ ਨੂੰ ਲੈ ਕੇ ਕਾਫੀ ਉਤਸੁਕ ਹੈ। -ਆਈਏਐਨਐਸ 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਤਿਹਾਸ ਦੀ ਰਾਖੀ ਲਈ ਲੜਾਈ

ਇਤਿਹਾਸ ਦੀ ਰਾਖੀ ਲਈ ਲੜਾਈ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਸ਼ਹਿਰ

View All