‘ਇਸ਼ਕ ਵਿਸ਼ਕ ਰੀਬਾਊਂਡ’ ਦੀ ਸ਼ੂਟਿੰਗ ਦਾ ਪਹਿਲਾ ਪੜਾਅ ਮੁਕੰਮਲ : The Tribune India

‘ਇਸ਼ਕ ਵਿਸ਼ਕ ਰੀਬਾਊਂਡ’ ਦੀ ਸ਼ੂਟਿੰਗ ਦਾ ਪਹਿਲਾ ਪੜਾਅ ਮੁਕੰਮਲ

‘ਇਸ਼ਕ ਵਿਸ਼ਕ ਰੀਬਾਊਂਡ’ ਦੀ ਸ਼ੂਟਿੰਗ ਦਾ ਪਹਿਲਾ ਪੜਾਅ ਮੁਕੰਮਲ

ਮੁੰਬਈ: ਅਦਾਕਾਰ ਰੋਹਿਤ ਸਰਾਫ, ਪਸ਼ਮੀਨਾ ਰੋਸ਼ਨ, ਜਿਬਰਾਨ ਖਾਨ ਤੇ ਨਾਇਲਾ ਗਰੇਵਾ ਨੇ ਦੇਹਰਾਦੂਨ ਵਿੱਚ ਆਪਣੀ ਆਉਣ ਵਾਲੀ ਫ਼ਿਲਮ ‘ਇਸ਼ਕ ਵਿਸ਼ਕ ਰੀਬਾਊਂਡ’ ਦੀ ਸ਼ੂਟਿੰਗ ਦਾ ਪਹਿਲਾ ਪੜਾਅ ਮੁਕੰਮਲ ਕਰ ਲਿਆ ਹੈ। ਇਹ ਫ਼ਿਲਮ ਸਾਲ 2003 ਵਿੱਚ ਆਈ ਸ਼ਾਹਿਦ ਕਪੂਰ ਦੀ ‘ਇਸ਼ਕ ਵਿਸ਼ਕ’ ਦਾ ਅਗਲਾ ਭਾਗ ਹੈ, ਜਿਸ ਨੂੰ ਨਿਪੁਨ ਅਵਿਨਾਸ਼ ਧਰਮਾਧਿਕਾਰੀ ਨੇ ਨਿਰਦੇਸ਼ਿਤ ਕੀਤਾ ਹੈ। ਅਦਾਕਾਰ ਸਰਾਫ ਸਾਲ 2020 ਵਿੱਚ ਆਈ ਸੀਰੀਜ਼ ‘ਮਿਸਮੈਚਡ’ ਨਾਲ ਪ੍ਰਸਿੱਧ ਹੋਇਆ ਸੀ। ਉਸ ਨੇ ਇੰਸਟਾਗ੍ਰਾਮ ’ਤੇ ਕਲੈਪਬੋਰਡ ਦੀ ਇਕ ਤਸਵੀਰ ਸਾਂਝੀ ਕੀਤੀ ਹੈ। 25 ਸਾਲਾ ਅਦਾਕਾਰ ਨੇ ‘‘ਇਸ਼ਕ ਵਿਸ਼ਕ ਰੀਬਾਊਂਡ’’ ਨੂੰ ਹੈਸ਼ਟੈਗ ਕਰਦਿਆਂ ਲਿਖਿਆ, ‘‘ਧੰਨਵਾਦ ਉੱਤਰਾਖੰਡ, ਤੁਸੀਂ ਜ਼ਿੰਦਗੀ ਬਦਲ ਰਹੇ ਹੋ। ਸ਼ੂਟਿੰਗ ਦਾ ਕੰਮ ਮੁਕੰਮਲ।’’ ਇਹ ਫਿਲਮ ਰਮੇਸ਼ ਤੁਰਾਨੀ ਤੇ ਜਯਾ ਤੁਰਾਨੀ ਵੱਲੋਂ ‘ਟਿਪਸ ਫਿਲਮਜ਼ ਲਿਮਟਿਡ’ ਦੇ ਬੈਨਰ ਹੇਠ ਪ੍ਰੋਡਿਊਸ ਕੀਤੀ ਜਾ ਰਹੀ ਹੈ। ਫਿਲਮ ਦੇ ਅਦਾਕਾਰਾਂ ਦੀ ਤਸਵੀਰ ਟਿਪਸ ਫਿਲਮਜ਼ ਦੇ ਇੰਸਟਾਗ੍ਰਾਮ ਪੇਜ ’ਤੇ ਵੀ ਸਾਂਝੀ ਕੀਤੀ ਗਈ ਹੈ। -ਪੀਟੀਆਈ 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਪੰਜਾਬ ਦੇ ਰਾਜਪਾਲ ਤੇ ਮੁੱਖ ਮੰਤਰੀ ਵਿਚਾਲੇ ਸ਼ਬਦੀ ਜੰਗ ਭਖੀ

ਪੰਜਾਬ ਦੇ ਰਾਜਪਾਲ ਤੇ ਮੁੱਖ ਮੰਤਰੀ ਵਿਚਾਲੇ ਸ਼ਬਦੀ ਜੰਗ ਭਖੀ

ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਭਗਵੰਤ ਮਾਨ ਨੂੰ ਸੰਵਿਧਾਨ ਦੀਆਂ ਧਾਰਾ...

ਪੰਜਾਬ ਦੇ ਰਾਜਪਾਲ ਪੁਰੋਹਿਤ ਸੂਬੇ ਵਿੱਚ ‘ਅਪਰੇਸ਼ਨ ਲੋਟਸ’ ਨੂੰ ਲਾਗੂ ਕਰਨ ਲਈ ਭਾਜਪਾ ਦੇ ਇਸ਼ਾਰੇ ’ਤੇ ਕੰਮ ਕਰ ਰਹੇ: ‘ਆਪ’

ਪੰਜਾਬ ਦੇ ਰਾਜਪਾਲ ਪੁਰੋਹਿਤ ਸੂਬੇ ਵਿੱਚ ‘ਅਪਰੇਸ਼ਨ ਲੋਟਸ’ ਨੂੰ ਲਾਗੂ ਕਰਨ ਲਈ ਭਾਜਪਾ ਦੇ ਇਸ਼ਾਰੇ ’ਤੇ ਕੰਮ ਕਰ ਰਹੇ: ‘ਆਪ’

ਕੈਬਨਿਟ ਮੰਤਰੀ ਅਮਨ ਅਰੋੜਾ ਨੇ ‘ਆਪ’ ਸਰਕਾਰ ਵਿਰੁੱਧ ਸਾਜ਼ਿਸ਼ ਰਚਣ ਦੇ ਦ...

ਖਰਾਬ ਮੌਸਮ ਕਾਰਨ ਪ੍ਰਧਾਨ ਮੰਤਰੀ ਦਾ ਮੰਡੀ ਦੌਰਾ ਰੱਦ

ਖਰਾਬ ਮੌਸਮ ਕਾਰਨ ਪ੍ਰਧਾਨ ਮੰਤਰੀ ਦਾ ਮੰਡੀ ਦੌਰਾ ਰੱਦ

ਭਾਜਪਾ ਯੂਥ ਵਰਕਰਾਂ ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਕੀਤਾ ਸੰਬੋਧਨ

ਸ਼ਹਿਰ

View All