ਅਜੈ ਦੇਵਗਨ ਦੀ ਫਿਲਮ ‘ਭੋਲਾ’ ਦਾ ਟੀਜ਼ਰ ਰਿਲੀਜ਼ : The Tribune India

ਅਜੈ ਦੇਵਗਨ ਦੀ ਫਿਲਮ ‘ਭੋਲਾ’ ਦਾ ਟੀਜ਼ਰ ਰਿਲੀਜ਼

ਅਜੈ ਦੇਵਗਨ ਦੀ ਫਿਲਮ ‘ਭੋਲਾ’ ਦਾ ਟੀਜ਼ਰ ਰਿਲੀਜ਼

ਅਦਾਕਾਰ ਅਜੈ ਦੇਵਗਨ ਤੇ ਤੱਬੂ ਮੰਗਲਵਾਰ ਨੂੰ ਮੁੰਬਈ ’ਚ ਆਪਣੀ ਨਵੀਂ ਫਿਲਮ ‘ਭੋਲਾ’ ਦਾ ਟੀਜ਼ਰ ਰਿਲੀਜ਼ ਕਰਨ ਸਬੰਧੀ ਸਮਾਗਮ ’ਚ ਪਹੁੰਚਦੇ ਹੋਏ। -ਫੋਟੋ: ਪੀਟੀਆਈ

ਮੁੰਬਈ: ਅਜੈ ਦੇਵਗਨ ਦੇ ਨਿਰਦੇਸ਼ਨ ਹੇਠ ਬਣੀ ਫਿਲਮ ‘ਭੋਲਾ’ ਦਾ ਟੀਜ਼ਰ ਅੱਜ ਇੱਥੇ ਮੁੰਬਈ ਦੇ ਜੁਹੂ ਇਲਾਕੇ ਦੇ ਇੱਕ ਮਲਟੀਪਲੈਕਸ ਵਿੱਚ ਰਿਲੀਜ਼ ਕੀਤਾ ਗਿਆ। ਟੀਜ਼ਰ ਇੱਕ ਅਜਿਹੇ ਵਿਅਕਤੀ ਦੀ ਕਹਾਣੀ ਬਿਆਨਦਾ ਹੈ, ਜੋ ਇਕੱਲਿਆਂ ਕਈ ਮੁਸੀਬਤਾਂ ਦਾ ਸਾਹਮਣਾ ਕਰਦਾ ਹੈ। ਦੋ ਮਿੰਟ ਦਾ ਇਹ ਟੀਜ਼ਰ ਅਜੈ ਦੇਵਗਨ ਦੇ ਕੈਦੀਆਂ ਵਾਲੇ ਕੱਪੜਿਆਂ ’ਚ ਜੇਲ੍ਹ ’ਚੋਂ ਬਾਹਰ ਆਉਣ ਦੀ ਝਲਕ ਨਾਲ ਸ਼ੁਰੂ ਹੁੰਦਾ ਹੈ। ਟੀਜ਼ਰ ਵਿੱਚ ਧਾਰਮਿਕ ਸ਼ਹਿਰ ਵਾਰਾਨਸੀ ਦੀਆਂ ਝਲਕੀਆਂ ਦਿਖਾਈਆਂ ਗਈਆਂ ਹਨ। ਫਿਲਮ ’ਚ ਅਦਾਕਾਰਾ ਤੱਬੂ ਮੁੜ ਪੁਲੀਸ ਕਰਮੀ ਦੀ ਭੂਮਿਕਾ ਨਿਭਾਉਂਦੀ ਦਿਖਾਈ ਦੇਵੇਗੀ। ਅਦਾਕਾਰਾ ਦੀ ਪੁਲੀਸ ਕਰਮੀ ਦੀ ਭੂਮਿਕਾ ਵਜੋਂ ਇਹ ਤੀਜੀ ਫਿਲਮ ਹੈ। ਇਸ ਤੋਂ ਪਹਿਲਾਂ ਉਹ ਅਜੈ ਦੇਵਗਨ ਦੇ ਨਾਲ ‘ਦ੍ਰਿਸ਼ਯਮ’ ਅਤੇ ‘ਦ੍ਰਿਸ਼ਯਮ 2’ ਵਿੱਚ ਦਿਖਾਈ ਦਿੱਤੀ ਸੀ। ‘ਭੋਲਾ’ ਅਜੈ ਦੇਵਗਨ ਦੇ ਨਿਰਦੇਸ਼ਨ ਹੇਠ ਬਣੀ ਚੌਥੀ ਫਿਲਮ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ ਗਰਮੀਆਂ ਵਿੱਚ ਉਸ ਦੇ ਨਿਰਦੇਸ਼ਨ ਹੇਠ ਬਣੀ ਫਿਲਮ ‘ਰਨਵੇਅ 34’ ਰਿਲੀਜ਼ ਹੋਈ ਸੀ। ਅਜੈ ਦੀ ਫਿਲਮ ‘ਦ੍ਰਿਸ਼ਯਮ 2’ ਨੇ ਬੌਕਸ ਆਫਿਸ ’ਤੇ ਚੰਗੀ ਕਮਾਈ ਕੀਤੀ ਸੀ। ਫਿਲਮ ‘ਭੋਲਾ’ 30 ਮਾਰਚ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ। -ਆਈਏਐੱਨਐੱਸ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਭਾਰਤ ਵਿਚ ਨਾਰੀਤਵ ਦੀ ਬੇਹੁਰਮਤੀ

ਭਾਰਤ ਵਿਚ ਨਾਰੀਤਵ ਦੀ ਬੇਹੁਰਮਤੀ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਸ਼ਹਿਰ

View All