Taylor Swift ਅਤੇ Travis Kelce ਵਿਆਹ ਦੇ ਬੰਧਨ ਵਿੱਚ ਬੱਝਣਗੇ, ਸ਼ੁੱਕਰਵਾਰ ਨੂੰ ਹੋਵੇਗਾ ਜਸ਼ਨ
ਅਮਰੀਕੀ ਪੌਪ ਗਾਇਕਾ ਟੇਲਰ ਸਵਿਫਟ ਅਤੇ ਫੁੱਟਬਾਲ ਖਿਡਾਰੀ ਟ੍ਰੈਵਿਸ ਕੇਲਸੀ ਜਲਦ ਹੀ ਵਿਆਹ ਕਰਨਗੇ ਅਤੇ ਸ਼ੁੱਕਰਵਾਰ ਰਾਤ ਨਿਊਯਾਰਕ ਦੇ 'ਮੈਡੀਸਨ ਸਕੁਏਅਰ ਗਾਰਡਨ' ਵਿੱਚ ਵਿਆਹ ਦਾ ਜਸ਼ਨ ਮਨਾਇਆ ਜਾਵੇਗਾ। ਇੱਕ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ...
ਅਮਰੀਕੀ ਪੌਪ ਗਾਇਕਾ ਟੇਲਰ ਸਵਿਫਟ ਅਤੇ ਫੁੱਟਬਾਲ ਖਿਡਾਰੀ ਟ੍ਰੈਵਿਸ ਕੇਲਸੀ ਜਲਦ ਹੀ ਵਿਆਹ ਕਰਨਗੇ ਅਤੇ ਸ਼ੁੱਕਰਵਾਰ ਰਾਤ ਨਿਊਯਾਰਕ ਦੇ 'ਮੈਡੀਸਨ ਸਕੁਏਅਰ ਗਾਰਡਨ' ਵਿੱਚ ਵਿਆਹ ਦਾ ਜਸ਼ਨ ਮਨਾਇਆ ਜਾਵੇਗਾ। ਇੱਕ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਅਧਿਕਾਰੀ ਨੇ ਆਪਣਾ ਨਾਮ ਜਨਤਕ ਨਾ ਕਰਨ ਦੀ ਸ਼ਰਤ 'ਤੇ 'ਐਸੋਸੀਏਟਡ ਪ੍ਰੈਸ' ਨੂੰ ਸਮਾਗਮ ਨਾਲ ਜੁੜੀ ਸੁਰੱਖਿਆ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿਆਹ ਸਮਾਰੋਹ ਦੀ ਸ਼ੁਰੂਆਤ ਵੀਰਵਾਰ ਰਾਤ ਵਿਆਹ ਤੋਂ ਪਹਿਲਾਂ ਦੇ ਭੋਜ (ਪ੍ਰੀ-ਵੈਡਿੰਗ ਡਿਨਰ) ਨਾਲ ਹੋਵੇਗੀ।
ਪਿਛਲੇ ਕੁਝ ਹਫ਼ਤਿਆਂ ਤੋਂ ਅਜਿਹੀਆਂ ਅਪੁਸ਼ਟ ਖ਼ਬਰਾਂ ਆ ਰਹੀਆਂ ਸਨ ਕਿ ਸਵਿਫਟ ਅਤੇ ਕੇਲਸੀ ਦਾ ਵਿਆਹ ਇਸ ਹਫ਼ਤੇ ਨਿਊਯਾਰਕ ਦੇ ਕਿਸੇ ਇਤਿਹਾਸਕ ਸਥਾਨ 'ਤੇ ਹੋਵੇਗਾ।
ਇਸ ਹਫ਼ਤੇ 'ਮੈਡੀਸਨ ਸਕੁਏਅਰ ਗਾਰਡਨ' ਦੇ ਬਾਹਰ ਕਰਮਚਾਰੀਆਂ ਨੂੰ ਟਰੱਕਾਂ ਤੋਂ ਸਾਮਾਨ ਉਤਾਰਦੇ ਦੇਖਿਆ ਗਿਆ ਸੀ। ਇੱਕ ਪ੍ਰਵੇਸ਼ ਦੁਆਰ ਦੇ ਬਾਹਰ ਕੁਝ ਦੇਰ ਲਈ ਇੱਕ ਵੱਡਾ ਕਾਰਪੇਟ ਵਿਛਾਇਆ ਗਿਆ, ਜਿਸ ਨੂੰ ਤੁਰੰਤ ਹਟਾ ਲਿਆ ਗਿਆ।
ਸਵਿਫਟ ਅਤੇ ਕੇਲਸੀ ਨੇ ਆਪਣੇ ਵਿਆਹ ਦੀ ਤਾਰੀਖ ਨੂੰ ਲੈ ਕੇ ਅਜੇ ਤੱਕ ਜਨਤਕ ਰੂਪ ਵਿੱਚ ਪੁਸ਼ਟੀ ਨਹੀਂ ਕੀਤੀ ਹੈ।
