‘ਬੁਲਬੁਲ’ ਵਿਚਲੇ ਗੀਤ ਲਈ ਅਨੁਸ਼ਕਾ ਸ਼ਰਮਾ ਨੂੰ ਬਣਾਇਆ ਨਿਸ਼ਾਨਾ

‘ਬੁਲਬੁਲ’ ਵਿਚਲੇ ਗੀਤ ਲਈ ਅਨੁਸ਼ਕਾ ਸ਼ਰਮਾ ਨੂੰ ਬਣਾਇਆ ਨਿਸ਼ਾਨਾ

ਮੁੰਬਈ, 29 ਜੂਨ

ਅਨੁਸ਼ਕਾ ਸ਼ਰਮਾ ਅਤੇ ਨੈੱਟਫਲਿਕਸ ਉੱਤੇ ਉਸ ਦੀ ਨਵੀਂ ਫ਼ਿਲਮ ‘ਬੁਲਬੁਲ’ ਨੂੰ ਫ਼ਿਲਮ ਵਿੱਚ ਵਰਤੇ ਇਕ ਪੁਰਾਣੇ ਬੰਗਾਲੀ ਲੋਕ ਗੀਤ ਲਈ ਸੋਸ਼ਲ ਮੀਡੀਆ ’ਤੇ ਕਾਫ਼ੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇੰਟਰਨੈੱਟ ਦੀ ਵਰਤੋਂ ਕਰਨ ਵਾਲੇ ਇਸ ਗੱਲੋਂ ਨਾਰਾਜ਼ ਹਨ ਕਿ ਗੀਤ ‘ਕਲੰਕਿਨੀ ਰਾਧਾ’ ਦੇ ਬੋਲਾਂ ਵਿੱਚ ਰਾਧਾ ਨੂੰ ਨਕਾਰਾਤਮਕ ਤਰੀਕੇ ਨਾਲ ਵਿਖਾਇਆ ਗਿਆ ਹੈ। ਵਰਤੋਂਕਾਰਾਂ ਨੇ ਉਜਰ ਜਤਾਇਆ ਕਿ ਗੀਤ ਵਿੱਚ ਇਕ ਥਾਂ ਸਬਟਾਈਟਲ ਵਿੱਚ ਰਾਧਾ ਨੂੰ ‘ਬੇਸ਼ਰਮ ਕੁੜੀ’ ਵਜੋਂ ਬਿਆਨਿਆ ਗਿਅਾ ਹੈ। ਉਨ੍ਹਾਂ ਕਿਹਾ ਕਿ ਅਨੁਸ਼ਕਾ ਸ਼ਰਮਾ ਨੇ ਅਜਿਹੀਆਂ ਫ਼ਿਲਮਾਂ ਦਾ ਨਿਰਮਾਣ ਕਰਕੇ ਕਥਿਤ ਹਿੰਦੂਆਂ ਦੀ ਧਾਰਮਿਕ ਭਾਵਨਾਵਾਂ ਦਾ ਨਿਰਾਦਰ ਕੀਤਾ ਹੈ।  ‘ਕਲੰਕਿਨੀ ਰਾਧਾ’ ਗੀਤ ਦਵਿਜਾ ਰਤਨਾ ਨੇ ਬ੍ਰਿਟਿਸ਼ ਰਾਜ ਮੌਕੇ ਲਿਖਿਆ ਸੀ ਤੇ ਇਸ ਬੰਗਾਲੀ ਲੋਕ ਗੀਤ ਨੂੰ ਹੁਣ ਤਕ ਕਈ ਗਾਇਕ ਹਸਤੀਆਂ ਵੱਲ ਵੱਖ ਮੰਚਾਂ ’ਤੇ ਗਾ ਚੁੱਕੀਆਂ ਹਨ। ‘ਬਿੱਗ ਬੌਸ 13’ ਫੇਮ ਹਿੰਦੁਸਤਾਨੀ ਭਾਊ ਨੇ ਆਪਣਾ ਰੋਸ ਜਤਾਉਂਦਿਆਂ ਸੋਸ਼ਲ ਮੀਡੀਆ ’ਤੇ ਲਿਖਿਆ, ‘ਅਨੁਸ਼ਕਾ ਸ਼ਰਕਾ ਕੀ ਬੁਲਬੁਲ ਵੈੱਬ ਸੀਰੀਜ਼ ਪਰ ਭਗਵਾਨ ਸ੍ਰੀ ਕ੍ਰਿਸ਼ਨਾ ਔਰ ਰਾਧਾ ਕੋ ਗੰਦੀ ਭਾਸ਼ਾ ਸੇ ਅਪਮਾਨਿਤ ਕੀਆ ਗਯਾ ਹੈ, ਕਯਾ ਐਸੇ ਲੋਗੋਂ ਪਰ ਯੇ ਸਰਕਾਰ ਕਾਰਵਾਈ ਕਰੇਗੀ? ਅਬ ਤਕ ਏਕਤਾ ਕਪੂਰ ਪਰ ਕੋਈ ਭੀ ਕਾਰਵਾਈ ਕਿਉਂ ਨਹੀਂ ਕੀ? ਕਬ ਤਕ ਐਸੇ ਲੋਗ ਹਮਾਰੇ ਦੇਸ਼ ਕੋ ਬਦਨਾਮ ਕਰੇੇਂਗੇ?’ -ਆਈਏਐੱਨਐੱਸ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੋਡੇ ਹੇਠ ਆਈ ਧੌਣ

ਗੋਡੇ ਹੇਠ ਆਈ ਧੌਣ

ਲੰਡਨ ’ਚ ਫੁੱਟਬਾਲ ਪ੍ਰਤੀ ਦੀਵਾਨਗੀ

ਲੰਡਨ ’ਚ ਫੁੱਟਬਾਲ ਪ੍ਰਤੀ ਦੀਵਾਨਗੀ

ਘੁੰਮ ਫਿਰ ਕੇ ਦੇਖਿਆ ਦੇਸ਼ ਕਿਊਬਾ

ਘੁੰਮ ਫਿਰ ਕੇ ਦੇਖਿਆ ਦੇਸ਼ ਕਿਊਬਾ

ਮੁੱਖ ਖ਼ਬਰਾਂ

ਖੇਤੀ ਢਾਂਚੇ ਲਈ ਇਕ ਲੱਖ ਕਰੋੜ ਦੇ ਫੰਡ ਨੂੰ ਪ੍ਰਵਾਨਗੀ

ਖੇਤੀ ਢਾਂਚੇ ਲਈ ਇਕ ਲੱਖ ਕਰੋੜ ਦੇ ਫੰਡ ਨੂੰ ਪ੍ਰਵਾਨਗੀ

* ਦਰਮਿਆਨੇ ਤੋਂ ਲੰਮੇ ਸਮੇਂ ਲਈ ਮਿਲੇਗੀ ਕਰਜ਼ੇ ਦੀ ਸਹੂਲਤ * ਕੇਂਦਰੀ ਕ...

ਜਾਧਵ ਵੱਲੋਂ ਨਜ਼ਰਸਾਨੀ ਪਟੀਸ਼ਨ ਦਾਖ਼ਲ ਕਰਨ ਤੋਂ ਇਨਕਾਰ: ਪਾਕਿ

ਜਾਧਵ ਵੱਲੋਂ ਨਜ਼ਰਸਾਨੀ ਪਟੀਸ਼ਨ ਦਾਖ਼ਲ ਕਰਨ ਤੋਂ ਇਨਕਾਰ: ਪਾਕਿ

* ਜਾਧਵ ਨੂੰ ਦੂਜੀ ਸਫ਼ਾਰਤੀ ਰਸਾਈ ਦੀ ਪੇਸ਼ਕਸ਼

ਅਮਰਿੰਦਰ ਤੇ ਸੁਖਬੀਰ ਦੇ ਗੱਠਜੋੜ ਕਰ ਕੇ ਚਲਦੇ ਨੇ ਬਾਦਲਾਂ ਦੇ ਧੰਦੇ: ਢੀਂਡਸਾ

ਅਮਰਿੰਦਰ ਤੇ ਸੁਖਬੀਰ ਦੇ ਗੱਠਜੋੜ ਕਰ ਕੇ ਚਲਦੇ ਨੇ ਬਾਦਲਾਂ ਦੇ ਧੰਦੇ: ਢੀਂਡਸਾ

* ਅਕਾਲੀ ਆਗੂਆਂ ਨੂੰ ਆਪਣੀ ਪੀੜੀ ਥੱਲੇ ਸੋਟਾ ਫੇਰਨ ਦੀ ਸਲਾਹ * ਪਾਰਟੀ ...

ਚੀਨੀ ਸੈਨਾ ਹੌਟ ਸਪਰਿੰਗਜ਼ ’ਚੋਂ ਪੂਰੀ ਤਰ੍ਹਾਂ ਹਟੀ

ਚੀਨੀ ਸੈਨਾ ਹੌਟ ਸਪਰਿੰਗਜ਼ ’ਚੋਂ ਪੂਰੀ ਤਰ੍ਹਾਂ ਹਟੀ

* ਗੋਗਰਾ ’ਚ ਫ਼ੌਜ ਪਿੱਛੇ ਹਟਣ ਦਾ ਕੰਮ ਅੱਜ ਹੋ ਸਕਦੈ ਮੁਕੰਮਲ * ਫ਼ੌਜਾ...

ਰਾਸ਼ਟਰਵਾਦ, ਨਾਗਰਿਕਤਾ, ਨੋਟਬੰਦੀ ਬਾਰੇ ਪੜ੍ਹਨ ਦੀ ਲੋੜ ਨਹੀਂ

ਰਾਸ਼ਟਰਵਾਦ, ਨਾਗਰਿਕਤਾ, ਨੋਟਬੰਦੀ ਬਾਰੇ ਪੜ੍ਹਨ ਦੀ ਲੋੜ ਨਹੀਂ

ਸੀਬੀਐੱਸਈ ਨੇ ਕੋਵਿਡ-19 ਸੰਕਟ ਕਾਰਨ ਘਟਾਇਆ 30 ਫ਼ੀਸਦ ਸਿਲੇਬਸ

ਸ਼ਹਿਰ

View All