DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਸਿਨੇ ਜਗਤ ’ਚ ਵਾਪਸੀ ਲਈ ਉਤਸ਼ਾਹਤ ਹੈ ਸੋਨਮ ਕਪੂਰ

ਮੁੰਬਈ: ਬੌਲੀਵੁਡ ਅਦਾਕਾਰਾ ਸੋਨਮ ਕਪੂਰ ਪਰਦੇ ’ਤੇ ਵਾਪਸੀ ਕਰਨ ਲਈ ਉਤਸ਼ਾਹਿਤ ਹੈ। ਉਸ ਨੇ ਗਰਭਵਤੀ ਹੋਣ ਤੋਂ ਬਾਅਦ ਫਿਲਮਾਂ ਤੇ ਓਟੀਟੀ ਪਲੇਟਫਾਰਮ ਤੋਂ ਦੂਰੀ ਬਣਾਈ ਸੀ ਪਰ ਉਹ ਅਗਲੇ ਸਾਲ ਦੇ ਸ਼ੁਰੂ ਵਿੱਚ ਨਵੇਂ ਪ੍ਰਾਜੈਕਟ ਦੀ ਸ਼ੂਟਿੰਗ ਸ਼ੁਰੂ ਕਰਨ ਜਾ...

  • fb
  • twitter
  • whatsapp
  • whatsapp
Advertisement

ਮੁੰਬਈ:

ਬੌਲੀਵੁਡ ਅਦਾਕਾਰਾ ਸੋਨਮ ਕਪੂਰ ਪਰਦੇ ’ਤੇ ਵਾਪਸੀ ਕਰਨ ਲਈ ਉਤਸ਼ਾਹਿਤ ਹੈ। ਉਸ ਨੇ ਗਰਭਵਤੀ ਹੋਣ ਤੋਂ ਬਾਅਦ ਫਿਲਮਾਂ ਤੇ ਓਟੀਟੀ ਪਲੇਟਫਾਰਮ ਤੋਂ ਦੂਰੀ ਬਣਾਈ ਸੀ ਪਰ ਉਹ ਅਗਲੇ ਸਾਲ ਦੇ ਸ਼ੁਰੂ ਵਿੱਚ ਨਵੇਂ ਪ੍ਰਾਜੈਕਟ ਦੀ ਸ਼ੂਟਿੰਗ ਸ਼ੁਰੂ ਕਰਨ ਜਾ ਰਹੀ ਹੈ। ਸੋਨਮ ਨੇ ਕਿਹਾ ਕਿ ਉਹ ਫਿਲਮਾਂ ਜ਼ਰੀਏ ਬਹੁਤ ਸਾਰੇ ਦਿਲਚਸਪ ਕਿਰਦਾਰਾਂ ਬਾਰੇ ਕੰਮ ਕਰਨਾ ਪਸੰਦ ਕਰਦੀ ਹੈ। ਸੋਨਮ ਨੇ ਪੁਸ਼ਟੀ ਕਰਦਿਆਂ ਕਿਹਾ,‘ਮੈਂ ਬੱਚੇ ਦੇ ਜਨਮ ਤੋਂ ਬਾਅਦ ਕੈਮਰੇ ਦਾ ਸਾਹਮਣਾ ਕਰਨ ਲਈ ਬਹੁਤ ਉਤਸ਼ਾਹਿਤ ਹਾਂ। ਮੈਨੂੰ ਅਦਾਕਾਰਾ ਬਣਨਾ ਪਸੰਦ ਹੈ ਅਤੇ ਮੈਂ ਆਪਣੇ ਪੇਸ਼ੇ ਰਾਹੀਂ ਦਿਲਚਸਪ ਕਿਰਦਾਰਾਂ ਨੂੰ ਜਿਉਣਾ ਚਾਹੁੰਦੀ ਹਾਂ ਅਤੇ ਮੈਨੂੰ ਵੱਖ-ਵੱਖ ਕਿਰਦਾਰ ਨਿਭਾਉਣਾ ਪਸੰਦ ਹੈ। ਮੈਂ ਆਪਣੇ ਅਗਲੇ ਪ੍ਰਾਜੈਕਟ ਦੀ ਉਡੀਕ ਕਰ ਰਹੀ ਹਾਂ।’ ਸੋਨਮ ਨੇ ਆਪਣੇ ਪ੍ਰਾਜੈਕਟ ਬਾਰੇ ਹੋਰ ਵੇਰਵੇ ਨਹੀਂ ਦਿੱਤੇ ਕਿ ਇਹ ਫਿਲਮ ਹੋਵੇਗੀ ਜਾਂ ਕੁਝ ਹੋਰ। ਪਰ ਇਹ ਕਿਆਸ ਲਾਏ ਜਾ ਰਹੇ ਹਨ ਕਿ ਉਹ ਵੱਡੇ ਬਜਟ ਵਾਲੀ ਓਟੀਟੀ ਸੀਰੀਜ਼ ਵਿਚ ਨਜ਼ਰ ਆਵੇਗੀ। ਜ਼ਿਕਰਯੋਗ ਹੈ ਕਿ ਸੋਨਮ ਨੇ ਸੋਸ਼ਲ ਮੀਡੀਆ ’ਤੇ ਹਾਲ ਹੀ ਵਿੱਚ ਆਪਣੀ ਭੈਣ ਰੀਆ ਕਪੂਰ ਅਤੇ ਉਸ ਦੇ ਦੋਸਤਾਂ ਨਾਲ ਭਾਰਤੀ ਰੇਸਤਰਾਂ ਵਿੱਚ ਖਾਣਾ ਖਾਂਦਿਆਂ ਦੀ ਤਸਵੀਰ ਸਾਂਝੀ ਕੀਤੀ ਸੀ, ਜਿਥੋਂ ਤੱਕ ਕੰਮ ਦਾ ਸਵਾਲ ਹੈ ਤਾਂ ਸੋਨਮ ਨੇ ਫਿਲਮ ਨਿਰਮਾਤਾ ਸੰਜੈ ਲੀਲਾ ਭੰਸਾਲੀ ਦੀ ਫਿਲਮ ‘ਬਲੈਕ’ ਨਾਲ ਸਹਾਇਕ ਨਿਰਦੇਸ਼ਕ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਸ ਨੇ ਰਣਬੀਰ ਕਪੂਰ ਨਾਲ 2007 ਵਿੱਚ ਰੋਮਾਂਟਿਕ ਡਰਾਮਾ ‘ਸਾਂਵਰੀਆ’ ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ। -ਆਈਏਐੱਨਐੱਸ

Advertisement

Advertisement
Advertisement
×