ਛੋਟਾ ਪਰਦਾ

ਛੋਟਾ ਪਰਦਾ

ਧਰਮਪਾਲ

ਧਰਮਪਾਲ

‘ਦਿ ਕਪਿਲ ਸ਼ਰਮਾ’ ਸ਼ੋਅ ਅੱਜ ਤੋਂ ਮੁੜ ਸ਼ੁਰੂ

ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਦਾ ਹਰਮਨ ਪਿਆਰਾ ਕਾਮੇਡੀ ਸ਼ੋਅ ‘ਦਿ ਕਪਿਲ ਸ਼ਰਮਾ ਸ਼ੋਅ’ ਲਗਭਗ 4 ਮਹੀਨੇ ਬਾਅਦ ਅੱਜ ਤੋਂ ਮੁੜ ਸ਼ੁਰੂ ਹੋ ਰਿਹਾ ਹੈ। ਇਸ ਮਨੋਰੰਜਨ ਭਰਪੂਰ ਸ਼ੋਅ ਵਿਚ ਹੁਣ ਫਿਰ ਤੋਂ ਮਸਤੀ ਦਾ ਮਾਹੌਲ ਦੇਖਣ ਨੂੰ ਮਿਲੇਗਾ। ਇਸ ਸਮੇਂ ਸੋਨੂ ਸੂਦ ਸਭ ਤੋਂ ਜ਼ਿਆਦਾ ਚਰਚਾ ਵਿਚ ਹੈ ਜੋ ਇਸ ਮੁਸ਼ਕਿਲ ਸਮੇਂ ਵਿਚ ਪਰਵਾਸੀ ਮਜ਼ਦੂਰਾਂ ਲਈ ਮਸੀਹਾ ਬਣ ਕੇ ਉੱਭਰਿਆ ਹੈ। ਸੋਨੂ ਸੂਦ ਇਸ ਸ਼ੋਅ ਦਾ ਪਹਿਲਾ ਮਹਿਮਾਨ ਹੋਵੇਗਾ।

ਸ਼ੋਅ ਦੌਰਾਨ ਜਦੋਂ ਕਪਿਲ ਨੇ ਇਸ ਅਦਾਕਾਰ ਤੋਂ ਜਾਣਨਾ ਚਾਹਿਆ ਕਿ ਕੀ ਫ਼ਿਲਮ ‘ਦਬੰਗ’ ਦਾ ਡਾਇਲਾਗ ‘ਹਮ ਤੁਮ ਮੇਂ ਇਤਨੇ ਛੇਦ ਕਰੇਂਗੇ’ ਉਸਨੇ ਲਿਖਿਆ ਹੈ ਤਾਂ ਸੋਨੂ ਨੇ ਕਿਹਾ, ‘ਹਾਂ, ਇਹ ਸੱਚ ਹੈ ਕਿ ਇਹ ਡਾਇਲਾਗ ਮੈਂ ਹੀ ਲਿਖਿਆ ਸੀ। ਮੇਰੀ ਡਾਇਲਾਗ ਲਿਖਣ ਵਿਚ ਦਿਲਚਸਪੀ ਰਹਿੰਦੀ ਹੈ ਅਤੇ ਮੈਂ ਜਿਨ੍ਹਾਂ ਨਿਰਦੇਸ਼ਕਾਂ ਨਾਲ ਕੰਮ ਕੀਤਾ ਹੈ, ਉਹ ਮੇਰੇ ਲਿਖਣ ਦੇ ਸ਼ੌਕ ਤੋਂ ਵਾਕਿਫ਼ ਹਨ। ਅਭਿਨਵ ਅਤੇ ਮੈਂ ਚੰਗੇ ਦੋਸਤ ਹਾਂ ਅਤੇ ਅਸੀਂ ਲਿਖਣ ਵਿਚ ਕਾਫ਼ੀ ਪ੍ਰਯੋਗ ਕਰਦੇ ਰਹਿੰਦੇ ਹਾਂ। ਇਸ ਦੌਰਾਨ ਇਸ ਡਾਇਲਾਗ ਦਾ ਵਿਚਾਰ ਆਇਆ। ਜਦੋਂ ਸਲਮਾਨ ਖ਼ਾਨ ਨੇ ਇਸ ਨੂੰ ਸੁਣਿਆ ਤਾਂ ਉਨ੍ਹਾਂ ਨੇ ਅਭਿਨਵ ਨੂੰ ਕਿਹਾ, ‘‘ਇਹ ਡਾਇਲਾਗ ਬਹੁਤ ਕਮਾਲ ਦਾ ਹੈ।’’

ਸੋਨੂ ਨੇ ਅੱਗੇ ਦੱਸਿਆ, ‘‘ਸਾਡੀ ਸ਼ੂਟਿੰਗ ਚੱਲ ਰਹੀ ਸੀ ਅਤੇ ਸਲਮਾਨ ਖ਼ਾਨ ਅਤੇ ਮੈਂ ਇਕੱਠੇ ਕਾਰ ਵਿਚ ਸਫ਼ਰ ਕਰ ਰਹੇ ਸੀ। ਸਲਮਾਨ ਭਾਈ ਨੇ ਇਸ ਤਰ੍ਹਾਂ ਹੀ ਮੈਨੂੰ ਪੁੱਛਿਆ, ‘‘ਸੋਨੂ ਤੂ ਲੰਬਾ ਹੈ, ਤੂ ਠੀਕ ਤੋ ਮਹਿਸੂਸ ਕਰਤਾ ਹੈ ਨਾ।’’ ਮੈਂ ਕਿਹਾ, ‘‘ਕਾਨੂੰਨ ਕੇ ਹਾਥ ਔਰ ਸੋਨੂ ਸੂਦ ਕੀ ਲਾਤ ਦੋਨੋਂ ਬਹੁਤ ਲੰਬੀ ਹੈ ਭਈਆ।’’ ਸਲਮਾਨ ਇਸ ਡਾਇਲਾਗ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਅਸੀਂ ਅਗਲੇ ਹੀ ਦਿਨ ਇਸਨੂੰ ਲੈ ਕੇ ਸ਼ੂਟਿੰਗ ਕੀਤੀ ਅਤੇ ਇਸ ਨੂੰ ਫ਼ਿਲਮ ਵਿਚ ਛੇਦੀ ਸਿੰਘ ਦੇ ਡਾਇਲਾਗ ਵਿਚ ਸ਼ਾਮਲ ਕਰ ਲਿਆ- ਕਾਨੂੰਨ ਕੇ ਹਾਥ ਔਰ ਛੇਦੀ ਸਿੰਘ ਕੀ ਲਾਤ, ਦੋਨੋਂ ਬਹੁਤ ਲੰਬੀ ਹੈ ਭਈਆ।’’

ਕਪਿਲ ਸ਼ਰਮਾ ਦੇ ਸ਼ੋਅ ਵਿਚ ਸੋਨੂ ਨਾਲ ਗੱਲਬਾਤ ਤੋਂ ਬਾਅਦ ਸਾਰੀ ਕਾਸਟ ਅਤੇ ਕਰੂ ਨੇ ਇਕ ਐੱਨਜੀਓ ਦੇ ਮਹਿਮਾਨਾਂ ਨਾਲ ਮਿਲ ਕੇ ਸੈੱਟ ’ਤੇ ਸੋਨੂ ਦਾ ਜਨਮ ਦਿਨ ਮਨਾਇਆ ਅਤੇ ਪਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਸੁਰੱਖਿਅਤ ਪਹੁੰਚਾਉਣ ਲਈ ਸੋਨੂ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਤਾਰੀਫ਼ ਕੀਤੀ।

ਜਲਦੀ ਆ ਰਿਹਾ ਹੈ ਨਵਾਂ ਸ਼ੋਅ

ਸੋਨੀ ਸਬ ’ਤੇ ਜਲਦੀ ਹੀ ਇਕ ਨਵੀਂ ਦੋਸਤੀ ਸ਼ੁਰੂ ਹੋਣ ਵਾਲੀ ਹੈ ਕਿਉਂਕਿ ਇਹ ਚੈਨਲ ਬਿਲਕੁਲ ਨਵੇਂ ਸ਼ੋਅ ‘ਤੇਰਾ ਯਾਰ ਹੂੰ ਮੈਂ’ ਸ਼ੁਰੂ ਕਰਨ ਲਈ ਤਿਆਰ ਹੈ।

ਇਸ ਸ਼ੋਅ ਦੀ ਕਹਾਣੀ ਜੈਪੁਰ ਦੇ ਬਾਂਸਲ ਪਰਿਵਾਰ ਦੀ ਜ਼ਿੰਦਗੀ ’ਤੇ ਆਧਾਰਿਤ ਹੈ ਜੋ ਪਿਤਾ ਰਾਜੀਵ ਅਤੇ ਬੇਟੇ ਰਿਸ਼ਭ ਵਿਚਕਾਰ ਰਿਸ਼ਤੇ ’ਤੇ ਕੇਂਦਰਿਤ ਹੋਵੇਗੀ। ਰਾਜੀਵ ਦੀ ਭੂਮਿਕਾ ਸੁਦੀਪ ਸਾਹਿਰ ਅਤੇ ਬੇਟੇ ਰਿਸ਼ਭ ਦਾ ਕਿਰਦਾਰ ਅੰਸ਼ ਸਿਨਹਾ ਨੇ ਨਿਭਾਇਆ ਹੈ। ਸੁਦੀਪ ਸਾਹਿਰ ਇਕ ਜ਼ਿੰਮੇਵਾਰ ਅਤੇ ਪ੍ਰਗਤੀਸ਼ੀਲ ਵਿਚਾਰਾਂ ਵਾਲੇ ਪਿਤਾ ਦੀ ਭੂਮਿਕਾ ਨਿਭਾਉਣਗੇ ਜੋ ਆਪਣੇ ਬੇਟੇ ਰਿਸ਼ਭ ਦਾ ਅਸਲ ਜ਼ਿੰਦਗੀ ਦਾ ਹੀਰੋ ਬਣਨਾ ਚਾਹੁੰਦਾ ਹੈ। ਇਸ ਸ਼ੋਅ ਵਿਚ ਅਭਿਨੇਤਰੀ ਸ਼ਵੇਤਾ ਗੁਲਾਟੀ ਖੁੱਲ੍ਹੇ ਵਿਚਾਰਾਂ ਵਾਲੀ ਅਤੇ ਆਤਮਨਿਰਭਰ ਮਾਂ ਜਾਹਨਵੀ ਬਾਂਸਲ ਦੇ ਕਿਰਦਾਰ ਵਿਚ ਨਜ਼ਰ ਆਵੇਗੀ ਜੋ ਰਾਜੀਵ ਨੂੰ ਆਪਣੇ ਬੱਚਿਆਂ ਦੇ ਨਜ਼ਦੀਕ ਲੈ ਕੇ ਜਾਣ ਲਈ ਤਰ੍ਹਾਂ ਤਰ੍ਹਾਂ ਦੇ ਤਰੀਕੇ ਅਪਣਾਉਂਦੀ ਹੈ। ਇਸਤੋਂ ਇਲਾਵਾ ਰਾਜਿੰਦਰ ਚਾਵਲਾ ਇਸ ਸ਼ੋਅ ਵਿਚ ਕ੍ਰਿਕੇਟ ਦੇ ਸ਼ੌਕੀਨ ਦਾਦਾ ਅਤੇ ਜਯਾ ਓਝਾ ਮੌਜ ਮਸਦੀ ਪਸੰਦ ਕਰਨ ਵਾਲੀ ਦਾਦੀ ਦੀ ਭੂਮਿਕਾ ਵਿਚ ਨਜ਼ਰ ਆਵੇਗੀ।

ਸ਼ਕੁਨੀ ਦੇ ਕਿਰਦਾਰ ਵਿਚ ਸਾਈ ਬਲਾਲ

ਲੌਕਡਾਊਨ ਤੋਂ ਬਾਅਦ ਹੁਣ ਦਰਸ਼ਕਾਂ ਨੂੰ ਜਲਦੀ ਹੀ ਸਟਾਰ ਭਾਰਤ ਦੇ ਮਿਥਿਹਾਸਕ ਸ਼ੋਅ ‘ਰਾਧਾਕ੍ਰਿਸ਼ਨ’ ਦੇ ਨਵੇਂ ਐਪੀਸੋਡ ਦੇਖਣ ਨੂੰ ਮਿਲਣਗੇ। ਇਸ ਵਿਚ ਦਰਸ਼ਕਾਂ ਨੂੰ ‘ਮਹਾਭਾਰਤ’ ਦੀ ਜਾਣਕਾਰੀ ਕ੍ਰਿਸ਼ਨ ਅਤੇ ਅਰਜੁਨ ਦੇ ਨਜ਼ਰੀਏ ਤੋਂ ਦੇਖਣ ਨੂੰ ਮਿਲੇਗੀ। ਇਸ ਵਿਚ ਜਦੋਂ ‘ਮਹਾਭਾਰਤ’ ਦੀ ਗੱਲ ਹੋਵੇਗੀ ਤਾਂ ਉਸਦੇ ਕਿਰਦਾਰ ਵੀ ਜ਼ਰੂਰ ਨਜ਼ਰ ਆਉਣਗੇ।। ਜਿਵੇਂ ਸਭ ਨੂੰ ਪਤਾ ਹੀ ਹੈ ਕਿ ਇਸ ਕਹਾਣੀ ਵਿਚ ਸ਼ਕੁਨੀ ਦਾ ਕਿਰਦਾਰ ਬਹੁਤ ਅਹਿਮ ਹੈ। ਇਸ ਕਿਰਦਾਰ ਲਈ ਟੀਵੀ ਇੰਡਸਟਰੀ ਦੇ ਉੱਘੇ ਅਦਾਕਾਰ ਸਾਈ ਬਲਾਲ ਨੂੰ ਚੁਣਿਆ ਗਿਆ ਹੈ। ‘ਰਾਧਾਕ੍ਰਿਸ਼ਨ’ ਸ਼ੋਅ ਦੀ ਅਗਲੀ ਕੜੀ ‘ਰਾਧਾਕ੍ਰਿਸ਼ਨ-ਕ੍ਰਿਸ਼ਨ ਅਰਜੁਨ ਗਾਥਾ’ ਵਿਚ ‘ਮਹਾਭਾਰਤ’ ਦੀ ਸ਼ੁਰੂਆਤ ਹੋ ਰਹੀ ਹੈ। ਜਿਸ ਦੀ ਸ਼ੂਟਿੰਗ ਜਲਦੀ ਹੀ ਸ਼ੁਰੂ ਹੋਣ ਵਾਲੀ ਹੈ।

ਇਸ ਵਿਚ ਸ਼ਕੁਨੀ ਦਾ ਕਿਰਦਾਰ ਨਿਭਾ ਰਹੇ ਐਕਟਰ ਸਾਈ ਬਲਾਲ ਨੇ ਦੱਸਿਆ, ‘‘ਮੈਂ ਟੀਵੀ ਇੰਡਸਟਰੀ ਦੇ ਆਪਣੇ ਕਰੀਅਰ ਦੇ 20-21 ਸਾਲਾਂ ਵਿਚ ਹੁਣ ਤਕ ਕਿਸੇ ਪੌਰਾਣਿਕ ਅਤੇ ਇਤਿਹਾਸਕ ਸ਼ੋਅ ਵਿਚ ਕੰਮ ਨਹੀਂ ਕੀਤਾ ਹੈ। ਇਸ ਲਈ ਮੈਨੂੰ ਲੱਗਦਾ ਹੈ ਕਿ ਇਹ ਇਕ ਅਭਿਨੇਤਾ ਦੀ ਜਗਿਆਸਾ ਹੈ ਜਾਂ ਇਸ ਤਰ੍ਹਾਂ ਕਹਾਂ ਕਿ ਇਸ ਸ਼ੈਲੀ ਵਿਚ ਕੁਝ ਕਰਨ ਦੀ ਲਾਲਸਾ ਨੇ ਮੈਨੂੰ ਸ਼ਕੁਨੀ ਦੇ ਚਰਿੱਤਰ ਨੂੰ ਚੁਣਨ ਲਈ ਉਕਸਾਇਆ ਹੈ। ਇਹ ਕਿਰਦਾਰ ਨਿਭਾਉਣਾ ਮੇਰੇ ਲਈ ਚੁਣੌਤੀ ਤੋਂ ਘੱਟ ਨਹੀਂ ਹੋਵੇਗਾ ਕਿਉਂਕਿ ਗੁਫੀ ਪੈਂਟਲ ਜੀ ਜਾਂ ਉਸ ਮਾਮਲੇ ਵਿਚ ਪ੍ਰਣੀਤ ਭੱਟ ਨੇ ਵੀ ਇਸ ਕਿਰਦਾਰ ਨੂੰ ਨਿਭਾਉਂਦੇ ਹੋਏ ਖ਼ੁਦ ਦਾ ਇਕ ਮਿਆਰ ਸਥਾਪਿਤ ਕੀਤਾ ਹੈ। ਵਿਸ਼ੇਸ਼ ਰੂਪ ਨਾਲ ਗੁਫੀ ਪੈਂਟਲ ਜੀ ਦੀ ਮੈਂ ਜਿੰਨੀ ਤਾਰੀਫ਼ ਕਰਾਂ, ਉਹ ਘੱਟ ਹੈ। ਖੈਰ, ਮੈਂ ਇਸ ਕਿਰਦਾਰ ਵਿਚ ਆਪਣੀ ਪੂਰੀ ਜਾਨ ਲਗਾਉਣ ਲਈ ਤਿਆਰ ਹਾਂ।’’

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All