DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Sidhu Moosewala ਦੇ ‘ਬਰੋਟਾ’ ਗੀਤ ਨੇ ਬਣਾਇਆ ਵਿਸ਼ਵ ਰਿਕਾਰਡ; ਜਲਦ ਆਵੇਗਾ ਇੱਕ ਹੋਰ ਨਵਾਂ ਟਰੈਕ

ਯੂਟਿਊਬ ’ਤੇ 1 ਕਰੋੜ ਤੋਂ ਵੱਧ ਕੁਮੈਂਟਸ ਨਾਲ ਦੁਨੀਆ ਦਾ ਦੂਜਾ ਸਭ ਤੋਂ ਵੱਧ ਚਰਚਿਤ ਵੀਡੀਓ ਬਣਿਆ; ਹੋਲੋਗ੍ਰਾਮ ਵਰਲਡ ਟੂਰ ਦੀਆਂ ਤਿਆਰੀਆਂ ਖਿੱਚੀਆਂ

  • fb
  • twitter
  • whatsapp
  • whatsapp
Advertisement

Sidhu Moosewala: ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਲਈ ਖੁਸ਼ੀ ਦੀ ਖ਼ਬਰ ਹੈ। ਮੂਸੇਵਾਲਾ ਦੀ ਟੀਮ ਨੇ ਸੰਕੇਤ ਦਿੱਤਾ ਹੈ ਕਿ ਆਉਣ ਵਾਲੇ ਕੁਝ ਦਿਨਾਂ ਵਿੱਚ ਮਰਹੂਮ ਗਾਇਕ ਦਾ ਇੱਕ ਹੋਰ ਨਵਾਂ ਗੀਤ ਰਿਲੀਜ਼ ਕੀਤਾ ਜਾਵੇਗਾ। ਇਹ ਐਲਾਨ ਪਿਛਲੇ ਸਾਲ ਨਵੰਬਰ ਵਿੱਚ ਆਏ ਗੀਤ ‘ਬਰੋਟਾ’ (Barota) ਦੀ ਰਿਕਾਰਡ ਤੋੜ ਸਫਲਤਾ ਤੋਂ ਬਾਅਦ ਕੀਤਾ ਗਿਆ ਹੈ। ਸਿੱਧੂ ਮੂਸੇਵਾਲਾ ਦੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ, ‘ਬਰੋਟਾ’ ਦਾ ਮਿਊਜ਼ਿਕ ਵੀਡੀਓ ਯੂਟਿਊਬ ’ਤੇ ਵਿਸ਼ਵ ਪੱਧਰ ’ਤੇ ਦੂਜਾ ਸਭ ਤੋਂ ਵੱਧ ਕੁਮੈਂਟ ਕੀਤਾ ਜਾਣ ਵਾਲਾ ਵੀਡੀਓ ਬਣ ਗਿਆ ਹੈ। ਇਸ ਵੀਡੀਓ ’ਤੇ 1 ਕਰੋੜ (10 ਮਿਲੀਅਨ) ਤੋਂ ਵੱਧ ਕੁਮੈਂਟ ਹੋ ਚੁੱਕੇ ਹਨ।

ਟੀਮ ਨੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਦਿਆਂ ਲਿਖਿਆ, “ਬਰੋਟਾ ਨੂੰ ਇੰਨਾ ਪਿਆਰ ਦੇਣ ਲਈ ਸਾਰੇ ਪ੍ਰਸ਼ੰਸਕਾਂ ਦਾ ਸ਼ੁਕਰੀਆ... ਅਗਲੇ ਧਮਾਕੇ ਲਈ ਕੁਝ ਦਿਨਾਂ ਦਾ ਇੰਤਜ਼ਾਰ ਕਰੋ।” ਮੂਸੇਵਾਲਾ ਦੇ ਕਤਲ ਤੋਂ ਬਾਅਦ ਹੁਣ ਤੱਕ 12 ਗੀਤ ਰਿਲੀਜ਼ ਹੋ ਚੁੱਕੇ ਹਨ ਅਤੇ ਹਰ ਗੀਤ ਨੇ ਚਾਰਟਬਸਟਰਾਂ ਵਿੱਚ ਥਾਂ ਬਣਾਈ ਹੈ।

Advertisement

ਹੋਲੋਗ੍ਰਾਮ ਰਾਹੀਂ ‘ਸਟੇਜ’ ’ਤੇ ਪਰਤੇਗਾ ਸਿੱਧੂ

ਪਿਛਲੇ ਹਫ਼ਤੇ ਮੂਸੇਵਾਲਾ ਦੇ ‘ਸਾਈਨਡ ਟੂ ਗੌਡ ਵਰਲਡ ਟੂਰ’ (Signed to God World Tour) ਦਾ ਟੀਜ਼ਰ ਵੀ ਲਾਂਚ ਕੀਤਾ ਗਿਆ ਸੀ। ਇਸ ਟੂਰ ਦੀ ਖ਼ਾਸ ਗੱਲ ਇਹ ਹੈ ਕਿ ਇਸ ਵਿੱਚ ‘ਹੋਲੋਗ੍ਰਾਮ’ ਤਕਨੀਕ (3D ਪ੍ਰੋਜੈਕਸ਼ਨ) ਦੀ ਵਰਤੋਂ ਕੀਤੀ ਜਾਵੇਗੀ, ਜਿਸ ਰਾਹੀਂ ਸਿੱਧੂ ਮੂਸੇਵਾਲਾ ਨੂੰ ਸਟੇਜ ’ਤੇ ਮੁੜ ਜਿਉਂਦਾ ਦਿਖਾਇਆ ਜਾਵੇਗਾ। ਇਹ ਟੂਰ ਭਾਰਤ, ਪਾਕਿਸਤਾਨ, ਅਮਰੀਕਾ, ਕੈਨੇਡਾ, ਬ੍ਰਿਟੇਨ, ਯੂਏਈ, ਆਸਟਰੇਲੀਆ ਅਤੇ ਨਿਊਜ਼ੀਲੈਂਡ ਸਮੇਤ ਅੱਠ ਦੇਸ਼ਾਂ ਵਿੱਚ ਕਰਵਾਇਆ ਜਾਵੇਗਾ।

Advertisement

Advertisement
×