DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Sidhu Moose Wala ਦੇ YouTube ’ਤੇ 3 ਕਰੋੜ subscribers; ਇਤਿਹਾਸ ਰਚਣ ਵਾਲੇ ਪਹਿਲੇ ਭਾਰਤੀ ਗਾਇਕ ਬਣੇ

ਪ੍ਰਧਾਨ ਮੰਤਰੀ Narendra Modi ਦੇ ਵੀ ਹਨ ਤਿੰਨ ਕਰੋਡ਼ subscriber

  • fb
  • twitter
  • whatsapp
  • whatsapp
Advertisement

ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਭਾਵੇਂ ਇਸ ਵੇਲੇ ਇਸ ਸੰਸਾਰ ਵਿਚ ਨਹੀਂ ਹਨ ਪਰ ਉਨ੍ਹਾਂ ਦੇ ਨਾਂ ਨਾਲ ਇਕ ਹੋਰ ਮਾਅਰਕਾ ਜੁੜ ਗਿਆ ਹੈ। ਮੂਸੇਵਾਲਾ ਦੇ ਯੂਟਿਊਬ ’ਤੇ 3 ਕਰੋੜ (30 ਮਿਲੀਅਨ) ਸਬਸਕ੍ਰਾਈਬਰਜ਼ ਹੋ ਗਏ ਹਨ ਤੇ ਇਹ ਅੰਕੜਾ ਪਾਰ ਕਰਨ ਵਾਲੇ ਉਹ ਪਹਿਲੇ ਭਾਰਤੀ ਗਾਇਕ ਬਣ ਗਏ ਹਨ।

Advertisement

ਦਿਲਚਸਪ ਗੱਲ ਇਹ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਯੂਟਿਊਬ ਚੈਨਲ ’ਤੇ ਲਗਪਗ 3.01 ਕਰੋੜ ਸਬਸਕ੍ਰਾਈਬਰਜ਼ ਹਨ ਪਰ ਉਨ੍ਹਾਂ ਦੇ ਚੈਨਲ 'ਤੇ 34,000 ਤੋਂ ਵੱਧ ਵੀਡੀਓਜ਼ ਹਨ। ਇਸ ਦੇ ਉਲਟ ਸਿੱਧੂ ਮੂਸੇਵਾਲਾ ਦੇ ਚੈਨਲ ’ਤੇ ਸਿਰਫ਼ 125 ਵੀਡੀਓਜ਼ ਹੋਣ ਦੇ ਬਾਵਜੂਦ ਉਨ੍ਹਾਂ ਨੇ ਇਹ ਮੁਕਾਮ ਹਾਸਲ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ।

Advertisement

ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਇਸ ਮੌਕੇ ਭਾਵੁਕ ਹੁੰਦਿਆਂ ਕਿਹਾ ਕਿ ਜੇਕਰ ਅੱਜ ਸਿੱਧੂ ਮੂਸੇਵਾਲਾ ਜ਼ਿੰਦਾ ਹੁੰਦਾ ਤਾਂ ਉਹ ਬਹੁਤ ਖੁਸ਼ ਹੁੰਦਾ। ਉਨ੍ਹਾਂ ਕਿਹਾ ਕਿ ਇਹ ਅੰਕੜਾ ਸਾਬਤ ਕਰਦਾ ਹੈ ਕਿ ਲੋਕ ਹਾਲੇ ਵੀ ਸਿੱਧੂ ਨੂੰ ਪਿਆਰ ਕਰਦੇ ਹਨ ਅਤੇ ਉਸ ਨੂੰ ਭੁੱਲੇ ਨਹੀਂ ਹਨ। ਇਸ ਦੇ ਨਾਲ ਹੀ ਸਿੱਧੂ ਦੇ ਪ੍ਰਸ਼ੰਸਕਾਂ ਲਈ ਇੱਕ ਹੋਰ ਖੁਸ਼ਖਬਰੀ ਹੈ ਕਿ ਉਨ੍ਹਾਂ ਦਾ ਨਵਾਂ ਗੀਤ "Eyes on me" ਜਲਦੀ ਹੀ ਰਿਲੀਜ਼ ਹੋਣ ਜਾ ਰਿਹਾ ਹੈ।

ਇਸ ਗੀਤ ਦੇ ਪੋਸਟਰ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਉਨ੍ਹਾਂ ਦੇ ਕਤਲ ਦੇ ਹਾਲਾਤ ਨਾਲ ਸਬੰਧਤ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਆਏ ਗੀਤ 'ਬਰੋਟਾ' ਨੇ ਦੁਨੀਆ ਭਰ ਵਿੱਚ ਸਭ ਤੋਂ ਵੱਧ ਕੁਮੈਂਟ ਕੀਤੇ ਜਾਣ ਵਾਲੀ ਵੀਡੀਓ ਦਾ ਰਿਕਾਰਡ ਵੀ ਬਣਾਇਆ ਸੀ। ਦੱਸਣਾ ਬਣਦਾ ਹੈ ਕਿ ਸਿੱਧੂ ਮੂਸੇਵਾਲਾ ਦੀ 29 ਮਈ 2022 ਨੂੰ ਪਿੰਡ ਜਵਾਹਰਕੇ ਵਿਚ ਹੱਤਿਆ ਕਰ ਦਿੱਤੀ ਗਈ ਸੀ ਤੇ ਇਸ ਤੋਂ ਬਾਅਦ ਵੀ ਸਿੱਧੂ ਮੂਸੇਵਾਲਾ ਦੀ ਲੋਕਪ੍ਰਿਅਤਾ ਲਗਾਤਾਰ ਵਧਦੀ ਜਾ ਰਹੀ ਹੈ।

Advertisement
×