ਮੁੰਬਈ: ਟੀਵੀ ਸ਼ੋਅ ‘ਭਾਬੀ ਜੀ ਘਰ ਪਰ ਹੈਂ’ ਵਿੱਚ ਅੰਗੂਰੀ ਭਾਬੀ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਸ਼ੁਭਾਂਗੀ ਅਤਰੇ ਹੁਣ ਆਪਣੀ ਲਘੂ ਫਿਲਮ ‘ਵਾਂਟਡ ਐੱਮਆਰ ਕੋਹਲੀ’ ਵਿੱਚ ਕ੍ਰਿਕਟ ਪ੍ਰੇਮੀ ਦੀ ਭੂਮਿਕਾ ਨਿਭਾਅ ਰਹੀ ਹੈ। ਆਪਣੇ ਇਸ ਕਿਰਦਾਰ ਬਾਰੇ ਗੱਲ ਕਰਦਿਆਂ ਸ਼ੁਭਾਂਗੀ ਨੇ ਕਿਹਾ, ‘ਮੈਂ ਇਸ ਖੇਡ ਬਾਰੇ ਜ਼ਿਆਦਾ ਨਹੀਂ ਜਾਣਦੀ, ਪਰ ਹਾਂ ਮੈਂ ਕ੍ਰਿਕਟ ਬਾਰੇ ਖ਼ਬਰਾਂ ਜ਼ਰੂਰ ਪੜ੍ਹਦੀ ਰਹਿੰਦੀ ਹਾਂ ਤੇ ਇਸ ਤਰ੍ਹਾਂ ਮੈਂ ਖ਼ੁਦ ਨੂੰ ਕ੍ਰਿਕਟ ਬਾਰੇ ਅਪਡੇਟ ਰੱਖਦੀ ਹਾਂ। ਮੈਂ ਸਿਰਫ਼ ਵਿਸ਼ਵ ਕੱਪ ਦੌਰਾਨ ਹੀ ਕ੍ਰਿਕਟ ਮੈਚਾਂ ਦਾ ਆਨੰਦ ਮਾਣਦੀ ਹਾਂ। ਸਚਿਨ ਤੇਂਦੁਲਕਰ, ਮਹਿੰਦਰ ਸਿੰਘ ਧੋਨੀ ਅਤੇ ਵਿਰਾਟ ਕੋਹਲੀ ਮੇਰੇ ਪਸੰਦੀਦਾ ਖਿਡਾਰੀ ਹਨ। ਮੇਰੇ ਲਈ ਇਸ ਲਘੂ ਫਿਲਮ ਵਿੱਚ ਕੰਮ ਕਰਨ ਦਾ ਤਜਰਬਾ ਬਿਲਕੁਲ ਵੱਖਰਾ, ਨਵਾਂ ਤੇ ਖੁਸ਼ਗਵਾਰ ਸੀ। ਮੈਂ ਅਜਿਹਾ ਕੁਝ ਪਹਿਲਾਂ ਕਦੇ ਨਹੀਂ ਸੀ ਕੀਤਾ।’ ਸਚਿਨ ਗੁਪਤਾ ਵੱਲੋਂ ਤਿਆਰ ਇਸ ਦਸ ਮਿੰਟ ਦੀ ਲਘੂ ਫਿਲਮ ਵਿੱਚ ਸ਼ੁਭਾਂਗੀ ਅਤਰੇ ਤੋਂ ਇਲਾਵਾ ‘ਅਨਾਮਿਕਾ’ ਦੀ ਅਦਾਕਾਰਾ ਅਨੇਰੀ ਵਜਾਨੀ ਤੇ ਪ੍ਰਿਯੰਕਾ ਵੀ ਦਿਖਾਈ ਦੇਣਗੀਆਂ। -ਆਈਏਐੱਨਐੱਸ
‘ਪੰਜਾਬੀ ਟ੍ਰਿਬਿਊਨ’ ਪੰਜਾਬ ਦਾ ਮਿਆਰੀ ਅਖ਼ਬਾਰ ਅਤੇ ਟ੍ਰਿਬਿਊਨ ਟਰੱਸਟ ਦਾ ਇੱਕ ਅਹਿਮ ਪ੍ਰਕਾਸ਼ਨ ਹੈ। ਟ੍ਰਿਬਿਊਨ ਅਖ਼ਬਾਰ ਸਮੂਹ ਦਾ ਬੂਟਾ ਪੰਜਾਬ ਤੇ ਭਾਰਤ ਦੇ ਮਹਾਨ ਸਪੂਤ ਸਰਦਾਰ ਦਿਆਲ ਸਿੰਘ ਮਜੀਠੀਆ ਨੇ 2 ਫਰਵਰੀ 1881 ਨੂੰ ਲਾਹੌਰ ਵਿੱਚ ਅੰਗਰੇਜ਼ੀ ਅਖ਼ਬਾਰ ‘ਦਿ ਟ੍ਰਿਬਿਊਨ’ ਆਰੰਭ ਕਰਕੇ ਲਾਇਆ ਸੀ।
‘ਪੰਜਾਬੀ ਟ੍ਰਿਬਿਊਨ’ ਦੀ ਪ੍ਰਕਾਸ਼ਨਾ 15 ਅਗਸਤ 1978 ਤੋਂ ਸ਼ੁਰੂ ਹੋਈ ਸੀ ਅਤੇ ਇਸ ਨੂੰ ਨਿੱਗਰ ਤੇ ਨਿਰਪੱਖ ਸੋਚ ਦਾ ਪਹਿਰੇਦਾਰ ਮੰਨਿਆ ਜਾਂਦਾ ਹੈ। ਸਨਸਨੀਖੇਜ਼ ਭਾਸ਼ਾ ਤੇ ਵਿਚਾਰਾਂ ਤੋਂ ਗੁਰੇਜ਼ ਕਰਨਾ ਅਤੇ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਤੇ ਸਮੱਸਿਆਵਾਂ ਨੂੰ ਸੁਚਾਰੂ ਢੰਗ ਨਾਲ ਅੱਗੇ ਲਿਆਉਣਾ ‘ਪੰਜਾਬੀ ਟ੍ਰਿਬਿਊਨ’ ਦਾ ਅਕੀਦਾ ਰਿਹਾ ਹੈ।
‘ਪੰਜਾਬੀ ਟ੍ਰਿਬਿਊਨ’ ਦੀ ਪ੍ਰਕਾਸ਼ਨਾ ਨਾਲ ਨਵੀਂ ਤਰਜ਼ ਵਾਲੀ ਪੰਜਾਬੀ ਪੱਤਰਕਾਰੀ ਦੀ ਸ਼ੁਰੂਆਤ ਹੋਈ ਸੀ। ਸਮੇਂ ਨਾਲ ਬਹੁਤ ਕੁਝ ਬਦਲ ਗਿਆ ਹੈ ਪਰ ਟ੍ਰਿਬਿਊਨ ਸਮੂਹ ਵੱਲੋਂ ਪੱਤਰਕਾਰੀ ਵਿੱਚ ਸੰਦਲੀ ਪੈੜਾਂ ਪਾਉਣ ਦੀ ਪਿਰਤ ਜਿਉਂ ਦੀ ਤਿਉਂ ਕਾਇਮ ਹੈ।
Copyright @2023 All Right Reserved – Designed and Developed by Sortd