Shehnaaz Gill Video: ਸ਼ਹਿਨਾਜ਼ ਗਿੱਲ ਨੇ ਸ਼ੂਟਿੰਗ ਦੌਰਾਨ ਗਲਤੀ ਨਾਲ ਕੋਕਾ ਨਿਗਲਿਆ; ਵੀਡੀਓ ਹੋਈ ਵਾਇਰਲ
ਸ਼ੂਟਿੰਗ ਵੇਲੇ ਵਾਪਰੀ ਘਟਨਾ; ਸਹਿ-ਅਦਾਕਾਰ ਨੇ ਕੀਤੀ ਮਦਦ
Shehnaaz Gill Video: ਸ਼ੂਟਿੰਗ ਦੌਰਾਨ ਅਦਾਕਾਰਾ ਅਤੇ ਗਾਇਕਾ ਸ਼ਹਿਨਾਜ਼ ਗਿੱਲ ਨੇ ਕੋਕਾ ਨਿਗਲ ਲਿਆ। ਇਹ ਘਟਨਾ ਉਸ ਦੀ ਹਾਲੀਆ ਸ਼ੂਟਿੰਗ ਦੇ ਸੈੱਟ ’ਤੇ ਉਸ ਸਮੇਂ ਵਾਪਰੀ ਜਦੋਂ ਇੱਕ ਦ੍ਰਿਸ਼ ਫਿਲਮਾਉਂਦੇ ਸਮੇਂ ਉਸ ਨੇ ਗਲਤੀ ਨਾਲ ਆਪਣੇ ਨੱਕ ਦਾ ਕੋਕਾ ਨਿਗਲ ਲਿਆ।
‘ਬਿਗ ਬੌਸ 13’ ਨਾਲ ਮਕਬੂਲ ਹੋਈ ਤੇ ਪੰਜਾਬੀ ਤੇ ਹਿੰਦੀ ਮਨੋਰੰਜਨ ਜਗਤ ਵਿੱਚ ਆਪਣੀ ਪਛਾਣ ਬਣਾਉਣ ਵਾਲੀ ਇਸ ਅਦਾਕਾਰਾ ਨੇ ਇਸ ਅਜੀਬ ਹਾਦਸੇ ਨੂੰ ਕੈਦ ਕਰਦੀ ਹੋਈ ਇੱਕ ਬੀ ਟੀ ਐੱਸ (ਪਰਦੇ ਪਿੱਛੇ ਦੀ) ਵੀਡੀਓ ਸਾਂਝੀ ਕੀਤੀ ਹੈ।
ਇਸ ਕਲਿੱਪ ਵਿੱਚ ਸ਼ਹਿਨਾਜ਼ ਸੈੱਟ ਉੱਤੇ ਦੌੜਦੀ ਹੋਈ ਦਿਖਾਈ ਦੇ ਰਹੀ ਹੈ ਜਦੋਂ ਉਸ ਦਾ ਕੋਕਾ ਅਚਾਨਕ ਉਸ ਦੇ ਮੂੰਹ ਵਿੱਚ ਚਲਾ ਜਾਂਦਾ ਹੈ। ਉਹ ਇਸ ਨੂੰ ਗਲਤੀ ਨਾਲ ਨਿਗਲ ਲੈਂਦੀ ਹੈ ਅਤੇ ਤੁਰੰਤ ਖੰਘਣ ਲੱਗ ਪੈਂਦੀ ਹੈ। ਉਸ ਦੇ ਸਹਿ-ਅਦਾਕਾਰ ਸੌਰਭ ਸਚਦੇਵਾ ਉਸ ਦੀ ਮਦਦ ਲਈ ਤੁਰੰਤ ਅੱਗੇ ਆਉਂਦਾ ਹੈ ਅਤੇ ਉਸ ਦੀ ਪਿੱਠ ਵਾਰ ਵਾਰ ਥਾਪੜਦਾ ਹੈ।
ਵੀਡੀਓ ਵੇਖੋ:
View this post on Instagram
https://www.instagram.com/reel/DbvlaOtxBXG/?
utm_source=ig_web_copy_link&igsh=MzRlODBiNWFlZA==
ਸ਼ਹਿਨਾਜ਼ ਨੇ ਬਾਅਦ ਵਿੱਚ ਪ੍ਰਸ਼ੰਸਕਾਂ ਨਾਲ ਇਹ ਵੀਡੀਓ ਸਾਂਝੀ ਕਰਦਿਆਂ ਲਿਖਿਆ, ‘ਵੀਡੀਓ ਤੋਂ ਪਹਿਲਾਂ... ਇੱਥੇ ਇੱਕ ਛੋਟੀ ਜਿਹੀ ਬੀ.ਟੀ.ਐੱਸ. ਕਹਾਣੀ ਹੈ। ਤੁਹਾਡੇ ਵਿੱਚੋਂ ਬਹੁਤ ਸਾਰੇ ਮੈਨੂੰ ਕੋਕੇ ਵਾਲਾ ਪਲ ਪੋਸਟ ਕਰਨ ਲਈ ਕਹਿ ਰਹੇ ਸੀ।’ ਇਸ ਅਚਾਨਕ ਵਾਪਰੇ ਕੋਕੇ ਵਾਲੇ ਹਾਦਸੇ ਨੇ ਪ੍ਰਸ਼ੰਸਕਾਂ ਨੂੰ ਚਿੰਤਾ ਵਿੱਚ ਪਾ ਦਿੱਤਾ, ਅਤੇ ਕਈਆਂ ਨੇ ਕਲਿੱਪ ਦੇਖਣ ਤੋਂ ਬਾਅਦ ਅਦਾਕਾਰਾ ਪ੍ਰਤੀ ਆਪਣੀ ਫਿਕਰ ਜਤਾਈ।
ਸ਼ਹਿਨਾਜ਼ ਗਿੱਲ ਦਾ ਸਫ਼ਰ ਅਤੇ ਪ੍ਰਸ਼ੰਸਕਾਂ ਵਿੱਚ ਹਰਮਨਪਿਆਰਤਾ
ਸ਼ਹਿਨਾਜ਼ ਗਿੱਲ ਨੇ ਸਭ ਤੋਂ ਪਹਿਲਾਂ 'ਬਿਗ ਬੌਸ 13' ਵਿੱਚ ਪ੍ਰਸਿੱਧੀ ਹਾਸਲ ਕੀਤੀ, ਜਿੱਥੇ ਉਸ ਦੇ ਖੁੱਲ੍ਹੇ ਸੁਭਾਅ ਅਤੇ ਉਸ ਵੇਲੇ ਦੇ ਅਦਾਕਾਰ (ਇਸ ਵੇਲੇ ਮਰਹੂਮ) ਸਿਧਾਰਥ ਸ਼ੁਕਲਾ ਨਾਲ ਉਸ ਦੀ ਜੋੜੀ ਨੇ ਉਸ ਨੂੰ ਮਕਬੂਲ ਕਰ ਦਿੱਤਾ।
ਉਸ ਨੇ ਬਾਅਦ ਵਿੱਚ ਫਿਲਮਾਂ ਅਤੇ ਸੰਗੀਤ ਦੀ ਦੁਨੀਆ ਵਿੱਚ ਕਦਮ ਰੱਖਿਆ, ਜਿਸ ਵਿੱਚ 'ਕਿਸੀ ਕਾ ਭਾਈ ਕਿਸੀ ਕੀ ਜਾਨ' ਅਤੇ 'ਥੈਂਕ ਯੂ ਫਾਰ ਕਮਿੰਗ' ਵਰਗੇ ਪ੍ਰੋਜੈਕਟ ਸ਼ਾਮਲ ਹਨ।
ਸ਼ਹਿਨਾਜ਼ ਦੀ ਇਹ ਹਾਲੀਆ ਵੀਡੀਓ ਪ੍ਰਸ਼ੰਸਕਾਂ ਨੂੰ ਉਨ੍ਹਾਂ ਪਲਾਂ ਦੀ ਇੱਕ ਝਲਕ ਦਿੰਦੀ ਹੈ ਜੋ ਪਰਦੇ ਪਿੱਛੇ ਵਾਪਰ ਸਕਦੇ ਹਨ। ਪ੍ਰਸ਼ੰਸਕਾਂ ਦੀ ਚਾਹਤ ਬਣੀ ਸ਼ਹਿਨਾਜ਼ ਆਪਣੇ ਆਪ ਨੂੰ 'ਪੰਜਾਬ ਦੀ ਕੈਟਰੀਨਾ ਕੈਫ' ਕਹਾਉਂਦੀ ਹੈ!

