DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸ਼ੇਫਾਲੀ ਜਰੀਵਾਲਾ ਦੀ ਮੌਤ ‘ਕਾਲੇ ਜਾਦੂ’ ਨਾਲ ਜੁੜੀ ਸੀ, ਪਤੀ ਦੇ ਦਾਅਵੇ ਨੇ ਨਵਾਂ ਵਿਵਾਦ ਛੇੜਿਆ

ਟੈਲੀਵਿਜ਼ਨ ਸਟਾਰ ਸ਼ੇਫਾਲੀ ਜਰੀਵਾਲਾ ਦੀ ਚਾਣਚੱਕ ਹੋਈ ਮੌਤ ਤੋਂ ਛੇ ਮਹੀਨਿਆਂ ਬਾਅਦ ਉਸ ਦੇ ਪਤੀ ਅਦਾਕਾਰ ਪਰਾਗ ਤਿਆਗੀ ਨੇ ਇਹ ਦੋਸ਼ ਲਗਾ ਕੇ ਨਵਾਂ ਵਿਵਾਦ ਛੇੜ ਦਿੱਤਾ ਹੈ ਕਿ ਸ਼ੇਫਾਲੀ ਦੀ ਮੌਤ ‘ਕਾਲੇ ਜਾਦੂ’ ਨਾਲ ਜੁੜੀ ਹੋਈ ਸੀ। ਤਿਆਗੀ ਨੇ...

  • fb
  • twitter
  • whatsapp
  • whatsapp
featured-img featured-img
ਸ਼ੇਫਾਲੀ ਜਰੀਵਾਲਾ ਤੇ ਉਸ ਦਾ ਪਤੀ ਪਰਾਗ ਤਿਆਗੀ। ਫੋਟੋ: Photo: Instagram/paragtyagi
Advertisement

ਟੈਲੀਵਿਜ਼ਨ ਸਟਾਰ ਸ਼ੇਫਾਲੀ ਜਰੀਵਾਲਾ ਦੀ ਚਾਣਚੱਕ ਹੋਈ ਮੌਤ ਤੋਂ ਛੇ ਮਹੀਨਿਆਂ ਬਾਅਦ ਉਸ ਦੇ ਪਤੀ ਅਦਾਕਾਰ ਪਰਾਗ ਤਿਆਗੀ ਨੇ ਇਹ ਦੋਸ਼ ਲਗਾ ਕੇ ਨਵਾਂ ਵਿਵਾਦ ਛੇੜ ਦਿੱਤਾ ਹੈ ਕਿ ਸ਼ੇਫਾਲੀ ਦੀ ਮੌਤ ‘ਕਾਲੇ ਜਾਦੂ’ ਨਾਲ ਜੁੜੀ ਹੋਈ ਸੀ। ਤਿਆਗੀ ਨੇ ਪਾਰਸ ਛਾਬੜਾ ਦੇ ਪੋਡਕਾਸਟ ’ਤੇ ਬੋਲਦਿਆਂ ਕਿਹਾ ਕਿ ਉਸ ਦਾ ਇਹ ਵਿਸ਼ਵਾਸ ਅਫਵਾਹਾਂ ਦੀ ਬਜਾਏ ਨਿੱਜੀ ਤਜਰਬੇ ਅਤੇ ਸਹਿਜਤਾ ’ਤੇ ਅਧਾਰਤ ਸੀ।

Advertisement

ਤਿਆਗੀ ਨੇ ਕਿਹਾ, ‘‘ਬਹੁਤ ਸਾਰੇ ਲੋਕ ਇਨ੍ਹਾਂ ਗੱਲਾਂ ’ਤੇ ਵਿਸ਼ਵਾਸ ਨਹੀਂ ਕਰਦੇ, ਪਰ ਮੈਂ ਇਨ੍ਹਾਂ ’ਤੇ ਪੂਰਾ ਵਿਸ਼ਵਾਸ ਕਰਦਾ ਹਾਂ। ਜਿੱਥੇ ਰੱਬ ਹੈ, ਉੱਥੇ ਸ਼ੈਤਾਨ ਵੀ ਹੈ। ਅਤੇ ਤੁਸੀਂ ਜਾਣਦੇ ਹੋ, ਲੋਕ ਆਪਣੇ ਦੁੱਖਾਂ ਬਾਰੇ ਉਦਾਸ ਨਹੀਂ ਹੁੰਦੇ, ਉਹ ਦੂਜਿਆਂ ਦੀ ਖੁਸ਼ੀ ਬਾਰੇ ਉਦਾਸ ਮਹਿਸੂਸ ਕਰਦੇ ਹਨ। ਮੈਨੂੰ ਨਹੀਂ ਲੱਗਦਾ ਕਿ ਮੈਨੂੰ ਪਤਾ ਹੈ ਕਿ ਇਹ ਕਿਸ ਨੇ ਕੀਤਾ। ਮੈਂ ਇਹ ਨਹੀਂ ਕਹਿ ਸਕਦਾ ਕਿ ਇਹ ਕਿਸ ਨੇ ਕੀਤਾ, ਪਰ ਕਿਸੇ ਨੇ ਕੀਤਾ ਹੈ।’’ ਉਸ ਨੇ ਕਿਹਾ ਕਿ ਉਸ ਨੂੰ ਵਾਰ-ਵਾਰ ਕੁਝ ਅਜੀਬ ਮਹਿਸੂਸ ਹੋਇਆ।

Advertisement

ਤਿਆਗੀ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਕੁਝ ਤਾਂ ਗੜਬੜ ਹੈ। ਮੈਂ ਇਹ ਇੱਕ ਵਾਰ ਨਹੀਂ ਸਗੋਂ ਦੋ ਵਾਰ ਮਹਿਸੂਸ ਕੀਤਾ ਹੈ, ਅਤੇ ਇੱਕ ਵਾਰ ਤਾਂ ਨਿਕਲ ਗਏ, ਪਰ ਐਤਕੀਂ ਚੀਜ਼ਾਂ ਥੋੜ੍ਹੀਆਂ ਭਾਰੀ ਸਨ। ਮੈਨੂੰ ਨਹੀਂ ਪਤਾ, ਇਹ ਕੀ ਸੀ ਜਾਂ ਕੀ ਨਹੀਂ ਸੀ।’’ ਤਿਆਗੀ ਨੇ ਪ੍ਰਾਰਥਨਾ ਅਤੇ ਸ਼ਰਧਾ ਦੇ ਪਲਾਂ ਬਾਰੇ ਵੀ ਗੱਲ ਕੀਤੀ। ਉਸ ਨੇ ਕਿਹਾ ਕਿ ਉਹਨੇ ਉਨ੍ਹਾਂ ਸਮਿਆਂ ਦੌਰਾਨ ਸ਼ੇਫਾਲੀ ਵਿੱਚ ਬਦਲਾਅ ਦੇਖੇ - ਭਾਵਨਾਵਾਂ ਇੰਨੀਆਂ ਮਜ਼ਬੂਤ ​​ਸਨ ਕਿ ਉਹ ਘਰ ਵਿੱਚ ਧਾਰਮਿਕ ਰਸਮਾਂ ਨੂੰ ਤੇਜ਼ ਕਰਨ ਲਈ ਪ੍ਰੇਰਿਤ ਕਰਦੀਆਂ ਸਨ।

ਸ਼ੇਫਾਲੀ ਜਰੀਵਾਲਾ, ਜੋ 'ਕਾਂਟਾ ਲਗਾ’ ਗੀਤ ਤੋਂ ਮਕਬੂਲ ਹੋਈ ਸੀ ਤੇ ਮਗਰੋਂ ਟੀਵੀ ਅਤੇ ਰਿਐਲਿਟੀ ਸ਼ੋਅਜ਼ ਵਿੱਚ ਨਜ਼ਰ ਆਈ, ਦਾ ਪਿਛਲੇ ਸਾਲ ਜੂਨ ਵਿੱਚ ਦੇਹਾਂਤ ਹੋ ਗਿਆ। ਅਧਿਕਾਰਤ ਰਿਕਾਰਡ ਵਿਚ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਗਿਆ ਸੀ।

Advertisement
×