DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਗੋਰਿਆਂ 'ਤੇ ਚੜ੍ਹਿਆ Sartaaj ਦੀ ਸ਼ਾਇਰੀ ਦਾ ਰੰਗ ! ਸ਼ੋਅ ਹੋਇਆ 'ਹਾਊਸਫੁੱਲ', ਲੈਣਾ ਪਿਆ ਵੱਡਾ ਫੈਸਲਾ !

ਜਦੋਂ ਗੱਲ ਪੰਜਾਬੀ ਮਾਂ-ਬੋਲੀ ਦੀ ਹੋਵੇ, ਸ਼ਾਇਰੀ ਦੇ ਅਦਬ ਦੀ ਹੋਵੇ ਅਤੇ ਗਾਇਕੀ ਵਿੱਚ ਰੂਹਾਨੀਅਤ ਦੀ ਹੋਵੇ, ਤਾਂ ਸਿਰਫ਼ ਇੱਕ ਹੀ ਨਾਮ ਜ਼ਿਹਨ ਵਿੱਚ ਆਉਂਦਾ ਹੈ ਸੁਰਾਂ ਦੇ ਸ਼ਹਿਨਸ਼ਾਹ ਸਤਿੰਦਰ ਸਰਤਾਜ! ਪਰ ਕੀ ਤੁਸੀਂ ਜਾਣਦੇ ਹੋ ਕਿ ਮੈਲਬੌਰਨ ਦੀ ਧਰਤੀ...

  • fb
  • twitter
  • whatsapp
  • whatsapp
Advertisement

ਜਦੋਂ ਗੱਲ ਪੰਜਾਬੀ ਮਾਂ-ਬੋਲੀ ਦੀ ਹੋਵੇ, ਸ਼ਾਇਰੀ ਦੇ ਅਦਬ ਦੀ ਹੋਵੇ ਅਤੇ ਗਾਇਕੀ ਵਿੱਚ ਰੂਹਾਨੀਅਤ ਦੀ ਹੋਵੇ, ਤਾਂ ਸਿਰਫ਼ ਇੱਕ ਹੀ ਨਾਮ ਜ਼ਿਹਨ ਵਿੱਚ ਆਉਂਦਾ ਹੈ ਸੁਰਾਂ ਦੇ ਸ਼ਹਿਨਸ਼ਾਹ ਸਤਿੰਦਰ ਸਰਤਾਜ! ਪਰ ਕੀ ਤੁਸੀਂ ਜਾਣਦੇ ਹੋ ਕਿ ਮੈਲਬੌਰਨ ਦੀ ਧਰਤੀ 'ਤੇ ਸਰਤਾਜ ਨੇ ਅਜਿਹਾ ਕੀ 'ਗਦਰ' ਮਚਾਇਆ ਹੈ ਕਿ ਗੋਰੇ ਵੀ ਅਸ਼-ਅਸ਼ ਕਰ ਉੱਠੇ ਨੇ? ਆਓ ਤੁਹਾਨੂੰ ਦਿਖਾਉਂਦੇ ਹਾਂ ਸਰਤਾਜ ਦੀ ਉਸ ਦੀਵਾਨਗੀ ਦੀ ਇੱਕ ਖ਼ਾਸ ਝਲਕ!

ਵਿਦੇਸ਼ੀ ਧਰਤੀ 'ਤੇ ਇੱਕ ਵਾਰ ਫਿਰ ਸੂਫ਼ੀ ਗਾਇਕ ਸਤਿੰਦਰ ਸਰਤਾਜ ਦੀ ਗਾਇਕੀ ਦਾ ਜਾਦੂ ਚੱਲ ਗਿਆ ਹੈ ! ਆਸਟਰੇਲੀਆ ਦੇ ਮੈਲਬੌਰਨ ਵਿੱਚ ਹੋਣ ਵਾਲੇ ਸਰਤਾਜ ਦੇ ਕਨਸਰਟ ਨੇ ਅਜਿਹਾ ਰਿਕਾਰਡ ਬਣਾਇਆ ਹੈ ਕਿ ਪ੍ਰਬੰਧਕਾਂ ਨੂੰ ਵੀ ਵੱਡਾ ਫੈਸਲਾ ਲੈਣਾ ਪਿਆ। ਦਰਅਸਲ 16 ਮਈ ਨੂੰ ਮੈਲਬੌਰਨ ਵਿੱਚ ਹੋਣ ਵਾਲਾ ਸ਼ੋਅ ਪੂਰੀ ਤਰ੍ਹਾਂ 'ਹਾਊਸਫੁੱਲ' ਹੋ ਚੁੱਕਿਆ ਹੈ। ਟਿਕਟਾਂ ਦੀ ਭਾਰੀ ਮੰਗ ਅਤੇ ਪ੍ਰਸ਼ੰਸਕਾਂ ਦੇ ਉਤਸ਼ਾਹ ਨੂੰ ਦੇਖਦੇ ਹੋਏ, ਹੁਣ 17 ਮਈ ਨੂੰ ਇੱਕ ਹੋਰ ਦੂਜੇ ਸ਼ੋਅ ਦਾ ਐਲਾਨ ਕਰ ਦਿੱਤਾ ਗਿਆ ਹੈ।

Advertisement

Advertisement

ਸਰਤਾਜ ਦੀ ਗਲੋਬਲ ਪ੍ਰਸਿੱਧੀ ਦਾ ਆਲਮ ਇਹ ਹੈ ਕਿ ਵਿਕਟੋਰੀਆ ਦੇ ਕੋਨੇ-ਕੋਨੇ ਤੋਂ ਪ੍ਰਸ਼ੰਸਕ ਉਨ੍ਹਾਂ ਨੂੰ ਸੁਣਨ ਲਈ ਉਤਾਵਲੇ ਹਨ। ਹਾਲ ਹੀ ਵਿੱਚ ਫਿਲਮ 'ਧੁਰੰਦਰ' ਦੇ ਗੀਤ 'ਜਾਈਏ ਸੱਜਣਾ' ਦੀ ਸਫਲਤਾ ਨੇ ਇਸ ਉਤਸ਼ਾਹ ਨੂੰ ਹੋਰ ਵਧਾ ਦਿੱਤਾ ਹੈ। ਮੈਲਬੌਰਨ ਨਾਲ ਸਰਤਾਜ ਦਾ ਰਿਸ਼ਤਾ ਹਮੇਸ਼ਾ ਖਾਸ ਰਿਹਾ ਹੈ, ਤੁਹਾਨੂੰ ਯਾਦ ਹੀ ਹੋਵੇਗਾ ਕਿ ਪਿਛਲੀ ਵਾਰ 11,000 ਤੋਂ ਵੱਧ ਦਰਸ਼ਕਾਂ ਨੇ ਰੌਡ ਲੇਵਰ ਐਰੀਨਾ ਵਿੱਚ ਇਤਿਹਾਸ ਰਚਿਆ ਸੀ।

ਇਸ ਪਿਆਰ ਤੋਂ ਗਦਗਦ ਹੋ ਕੇ ਸਰਤਾਜ ਨੇ ਕਿਹਾ ਹੈ ਕਿ ਸੰਗੀਤ ਰੂਹਾਂ ਨੂੰ ਜੋੜਨ ਵਾਲਾ ਪੁਲ ਹੈ। 17 ਮਈ ਦਾ ਇਹ ਨਵਾਂ ਸ਼ੋਅ ਮੈਲਬੌਰਨ ਦੇ ਚਾਹੁਣ ਵਾਲਿਆਂ ਲਈ ਕਵਿਤਾ, ਸੰਗੀਤ ਅਤੇ ਕਹਾਣੀਬੰਦੀ ਦਾ ਇੱਕ ਯਾਦਗਾਰ ਤੋਹਫ਼ਾ ਹੋਵੇਗਾ।"ਸਾਫ਼-ਸੁਥਰੀ ਗਾਇਕੀ ਅਤੇ ਰੂਹਾਨੀ ਸ਼ਬਦਾਂ ਦਾ ਇਹ ਸਫ਼ਰ ਇੰਝ ਹੀ ਜਾਰੀ ਰਹੇਗਾ। ਉਮੀਦ ਹੈ ਕਿ ਮੈਲਬੌਰਨ ਵਾਂਗ ਦੁਨੀਆ ਦੇ ਹਰ ਕੋਨੇ ਵਿੱਚ ਪੰਜਾਬੀ ਮਾਂ-ਬੋਲੀ ਦਾ ਝੰਡਾ ਇੰਝ ਹੀ ਬੁਲੰਦ ਰਹੇਗਾ।

Advertisement
×