Sarabha-cry for freedom: ਕਰਤਾਰ ਸਿੰਘ ਸਰਾਭਾ ਦੀ ਜ਼ਿੰਦਗੀ 'ਤੇ ਬਣੀ 'ਇੱਕੋ-ਇੱਕ' ਫ਼ਿਲਮ !
ਪੰਜਾਬੀ ਸਿਨੇਮਾ ਦੇ ਇਤਿਹਾਸ ਵਿੱਚ ਕੁਝ ਫ਼ਿਲਮਾਂ ਅਜਿਹੀਆਂ ਹੁੰਦੀਆਂ ਹਨ ਜੋ ਮਨੋਰੰਜਨ ਨਹੀਂ, ਬਲਕਿ ਰੂਹ ਨੂੰ ਜਗਾਉਣ ਆਉਂਦੀਆਂ ਹਨ। ਅਜਿਹੀ ਹੀ ਇੱਕ ਫਿਲਮ ਹੈ ਸਾਲ 2023 ਵਿੱਚ ਰਿਲੀਜ਼ ਹੋਈ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਅਸਲ ਜੀਵਨ 'ਤੇ ਬਣੀ ਫ਼ਿਲਮ...
ਪੰਜਾਬੀ ਸਿਨੇਮਾ ਦੇ ਇਤਿਹਾਸ ਵਿੱਚ ਕੁਝ ਫ਼ਿਲਮਾਂ ਅਜਿਹੀਆਂ ਹੁੰਦੀਆਂ ਹਨ ਜੋ ਮਨੋਰੰਜਨ ਨਹੀਂ, ਬਲਕਿ ਰੂਹ ਨੂੰ ਜਗਾਉਣ ਆਉਂਦੀਆਂ ਹਨ। ਅਜਿਹੀ ਹੀ ਇੱਕ ਫਿਲਮ ਹੈ ਸਾਲ 2023 ਵਿੱਚ ਰਿਲੀਜ਼ ਹੋਈ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਅਸਲ ਜੀਵਨ 'ਤੇ ਬਣੀ ਫ਼ਿਲਮ 'ਸਰਾਭਾ: ਕ੍ਰਾਈ ਫਾਰ ਫ੍ਰੀਡਮ। ਸਭ ਤੋਂ ਖ਼ਾਸ ਗੱਲ ਇਹ ਹੈ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੀਵਨ ਅਤੇ ਉਨ੍ਹਾਂ ਦੀ ਮਹਾਨ ਕੁਰਬਾਨੀ 'ਤੇ ਬਣੀ ਇਹ ਇੱਕੋ-ਇੱਕ ਫ਼ਿਲਮ ਹੈ। ਇਹ ਫਿਲਮ ਹਿੰਦੀ, ਪੰਜਾਬੀ ਅਤੇ ਅੰਗਰੇਜ਼ੀ ਵਿੱਚ ਰਿਲੀਜ਼ ਹੋਈ ਹੈ।
ਕਹਾਣੀ ਸ਼ੁਰੂ ਹੁੰਦੀ ਹੈ ਅਮਰੀਕਾ ਵਿੱਚ ਪੜ੍ਹ ਰਹੇ ਇੱਕ ਆਮ ਵਿਦਿਆਰਥੀ ਕਰਤਾਰ ਸਿੰਘ ਸਰਾਭਾ ਤੋਂ, ਜੋ ਦੇਸ਼ ਦੀ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਦੇਖ ਕੇ 'ਗਦਰ ਅੰਦੋਲਨ' ਦਾ ਮੁੱਖ ਚਿਹਰਾ ਬਣ ਜਾਂਦਾ ਹੈ। ਇਹ ਫ਼ਿਲਮ ਉਸ ਜਜ਼ਬੇ ਨੂੰ ਦਿਖਾਉਂਦੀ ਹੈ, ਜਿੱਥੇ ਇੱਕ 19 ਸਾਲ ਦਾ ਨੌਜਵਾਨ ਦੇਸ਼ ਲਈ ਆਪਣਾ ਸਭ ਕੁਝ ਕੁਰਬਾਨ ਕਰ ਦਿੰਦਾ ਹੈ।
ਹੁਣ ਗੱਲ ਕਰੀਏ ਇਸ ਦੀ ਮੇਕਿੰਗ ਦੀ, ਤਾਂ ਇਸ ਇਤਿਹਾਸਕ ਫ਼ਿਲਮ ਦਾ ਸ਼ਾਨਦਾਰ ਨਿਰਦੇਸ਼ਨ ਕੀਤਾ ਹੈ ਕਵੀ ਰਾਜ ਨੇ, ਜਿਨ੍ਹਾਂ ਨੇ ਇਤਿਹਾਸ ਨੂੰ ਬਹੁਤ ਹੀ ਇਮਾਨਦਾਰੀ ਨਾਲ ਪਰਦੇ 'ਤੇ ਉਤਾਰਿਆ ਹੈ। ਮੁੱਖ ਕਿਰਦਾਰ ਵਿੱਚ ਜਪਤੇਜ ਸਿੰਘ ਦੀ ਅਦਾਕਾਰੀ ਤੁਹਾਡੀਆਂ ਅੱਖਾਂ ਨਮ ਕਰ ਦੇਵੇਗੀ। ਉਨ੍ਹਾਂ ਦੇ ਨਾਲ ਮੁਕੁਲ ਦੇਵ ਅਤੇ ਬ੍ਰਿਟਿਸ਼ ਜਾਸੂਸ ਦੇ ਰੂਪ ਵਿੱਚ ਐਲੈਕਸ ਰੀਸ ਨੇ ਕਮਾਲ ਦਾ ਕੰਮ ਕੀਤਾ ਹੈ। ਹਾਲਾਂਕਿ ਫ਼ਿਲਮ ਦੀ ਰਫ਼ਤਾਰ ਕਿਤੇ-ਕਿਤੇ ਥੋੜ੍ਹੀ ਹੌਲੀ ਜ਼ਰੂਰ ਮਹਿਸੂਸ ਹੁੰਦੀ ਹੈ, ਪਰ ਇਸ ਦਾ ਇਤਿਹਾਸਕ ਮਹੱਤਵ ਸਕ੍ਰੀਨ ਨਾਲ ਬੰਨ੍ਹ ਕੇ ਰੱਖਦਾ ਹੈ। ਇਹ ਕੋਈ ਮਸਾਲਾ ਫ਼ਿਲਮ ਨਹੀਂ, ਬਲਕਿ ਇੱਕ ਸੱਚਾ ਇਤਿਹਾਸ ਹੈ।
ਕਰਤਾਰ ਸਿੰਘ ਸਰਾਭਾ ਦਾ ਜਨਮ 24 ਮਈ 1896 ’ਚ ਹੋਇਆ ਸੀ, ਜਿਸ ਲਈ ਅੱਜ ਦੇ ਦਿਨ ਉਨ੍ਹਾਂ ਦੀ ਕੁਰਬਾਨੀ ਨੂੰ ਯਾਦ ਕੀਤਾ ਜਾਂਦਾ ਹੈ। ਜੇਕਰ ਤੁਸੀਂ ਵੀ ਇਤਿਹਾਸ ਨੂੰ ਨੇੜਿਓਂ ਦੇਖਣਾ ਚਾਹੁੰਦੇ ਹੋ ਅਤੇ ਆਪਣੇ ਅਸਲ ਨਾਇਕਾਂ ਬਾਰੇ ਜਾਣਨਾ ਚਾਹੁੰਦੇ ਹੋ, ਤਾਂ ਇਹ ਫ਼ਿਲਮ ਤੁਹਾਡੇ ਲਈ ਇੱਕ 'ਮਸਟ-ਵਾਚ' (Must-watch) ਹੈ। ਦੱਸ ਦਈਏ ਕਿ ਇਹ ਇਤਿਹਾਸਕ ਫ਼ਿਲਮ ਅਧਿਕਾਰਤ ਤੌਰ 'ਤੇ ZEE5 'ਤੇ ਉਪਲੱਬਧ ਹੈ।

