ਮੁੰਬਈ: ਅਦਾਕਾਰ ਸੰਜੇ ਮਿਸ਼ਰਾ, ਰਣਵੀਰ ਸ਼ੋਰੀ ਅਤੇ ਰਾਘਵ ਜੁਆਲ ਦਸੰਬਰ ਵਿਚ ਰਿਲੀਜ਼ ਹੋਣ ਵਾਲੀ ਫਿਲਮ ‘ਹਾਸਲ’ ਵਿਚ ਇਕੱਠੇ ਨਜ਼ਰ ਆਉਣਗੇ। ਇਸ ਫਿਲਮ ਦਾ ਲੇਖਕ ਤੇ ਨਿਰਦੇਸ਼ਕ ਰਵੀ ਸਿੰਘ ਹੈ। ਇਸ ਦਾ ਨਿਰਮਾਤਾ ਜਯੇਸ਼ ਪਟੇਲ ਹੈ। ਇਸ ਫਿਲਮ ਵਿਚ ਤੇਜਸਵੀ ਸਿੰਘ ਅਹਿਲਾਵਤ ਤੇ ਇਸ਼ਤਿਆਕ ਖ਼ਾਨ ਵੀ ਨਜ਼ਰ ਆਉਣਗੇ। ਰਵੀ ਸਿੰਘ ਨੇ ਦੱਸਿਆ ਕਿ ਇਹ ਫਿਲਮ ਕਿਸੇ ਵਿਅਕਤੀ ਦੇ ਅੰਦਰੂਨੀ ਡਰ ਨਾਲ ਜੂਝਣ ’ਤੇ ਅਧਾਰਿਤ ਹੈ। ਇਹ ਫਿਲਮ ਚਾਰ ਜਣਿਆਂ ਦੀ ਜ਼ਿੰਦਗੀ ਦੇ ਸੰਘਰਸ਼ ਦੀ ਕਹਾਣੀ ਹੈ। ਬਰੇਵੋ ਐਂਟਰਟੇਨਮੈਂਟ ਦੀ ਪੇਸ਼ਕਸ਼ ਇਸ ਫਿਲਮ ਦਾ ਪਹਿਲਾ ਸ਼ੂਟ ਵਾਰਾਨਸੀ ਵਿਚ ਕੀਤਾ ਜਾਵੇਗਾ। ਨਿਰਦੇਸ਼ਕ ਨੇ ਦੱਸਿਆ ਕਿ ਮਿਸ਼ਰਾ ਤੇ ਸ਼ੋਰੀ ਦੀ ਜੋੜੀ ਇਸ ਫਿਲਮ ਵਿਚ ਰੋਮਾਂਚ ਭਰੇਗੀ। ਇਸ ਜੋੜੀ ਨੇ ਸਾਲ 2017 ਵਿਚ ਆਈ ਚਰਚਿਤ ਫਿਲਮ ‘ਕੜਵੀ ਹਵਾ’ ਵਿਚ ਵੀ ਇਕੱਠਿਆਂ ਕੰਮ ਕੀਤਾ ਸੀ। ਉਸ ਨੇ ਕਿਹਾ ਕਿ ਸੰਜੇ ਮਿਸ਼ਰਾ, ਰਣਵੀਰ ਅਤੇ ਰਾਘਵ ਆਪਣੇ ਕੰਮ ਵਿਚ ਮਾਹਿਰ ਹਨ। ਉਨ੍ਹਾਂ ਨਾਲ ਕੰਮ ਕਰ ਕੇ ਖ਼ੁਸ਼ੀ ਮਹਿਸੂਸ ਹੁੰਦੀ ਹੈ। ਉਨ੍ਹਾਂ ਕੰਮ ਦੌਰਾਨ ਹਮੇਸ਼ਾ ਹਾਂ-ਪੱਖੀ ਰਵੱਈਆ ਰੱਖਿਆ ਹੈ। ਰਵੀ ਸਿੰਘ ਨੇ ਕਿਹਾ, ‘ਮੈਂ ਇਸ ਟੀਮ ਨਾਲ ‘ਹਾਸਲ’ ਦੇ ਖ਼ੂਬਸੂਰਤ ਸਫ਼ਰ ਦੀ ਉਮੀਦ ਕਰਦਾ ਹਾਂ।’’ ਨਿਰਮਾਤਾ ਪਟੇਲ ਨੇ ਕਿਹਾ ਕਿ ਫਿਲਮ ਦਾ ਪ੍ਰੀ-ਪ੍ਰੋਡਕਸ਼ਨ ਦਾ ਕੰਮ ਮੁਕੰਮਲ ਹੋ ਚੁੱਕਾ ਹੈ। -ਪੀਟੀਆਈ
‘ਪੰਜਾਬੀ ਟ੍ਰਿਬਿਊਨ’ ਪੰਜਾਬ ਦਾ ਮਿਆਰੀ ਅਖ਼ਬਾਰ ਅਤੇ ਟ੍ਰਿਬਿਊਨ ਟਰੱਸਟ ਦਾ ਇੱਕ ਅਹਿਮ ਪ੍ਰਕਾਸ਼ਨ ਹੈ। ਟ੍ਰਿਬਿਊਨ ਅਖ਼ਬਾਰ ਸਮੂਹ ਦਾ ਬੂਟਾ ਪੰਜਾਬ ਤੇ ਭਾਰਤ ਦੇ ਮਹਾਨ ਸਪੂਤ ਸਰਦਾਰ ਦਿਆਲ ਸਿੰਘ ਮਜੀਠੀਆ ਨੇ 2 ਫਰਵਰੀ 1881 ਨੂੰ ਲਾਹੌਰ ਵਿੱਚ ਅੰਗਰੇਜ਼ੀ ਅਖ਼ਬਾਰ ‘ਦਿ ਟ੍ਰਿਬਿਊਨ’ ਆਰੰਭ ਕਰਕੇ ਲਾਇਆ ਸੀ।
‘ਪੰਜਾਬੀ ਟ੍ਰਿਬਿਊਨ’ ਦੀ ਪ੍ਰਕਾਸ਼ਨਾ 15 ਅਗਸਤ 1978 ਤੋਂ ਸ਼ੁਰੂ ਹੋਈ ਸੀ ਅਤੇ ਇਸ ਨੂੰ ਨਿੱਗਰ ਤੇ ਨਿਰਪੱਖ ਸੋਚ ਦਾ ਪਹਿਰੇਦਾਰ ਮੰਨਿਆ ਜਾਂਦਾ ਹੈ। ਸਨਸਨੀਖੇਜ਼ ਭਾਸ਼ਾ ਤੇ ਵਿਚਾਰਾਂ ਤੋਂ ਗੁਰੇਜ਼ ਕਰਨਾ ਅਤੇ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਤੇ ਸਮੱਸਿਆਵਾਂ ਨੂੰ ਸੁਚਾਰੂ ਢੰਗ ਨਾਲ ਅੱਗੇ ਲਿਆਉਣਾ ‘ਪੰਜਾਬੀ ਟ੍ਰਿਬਿਊਨ’ ਦਾ ਅਕੀਦਾ ਰਿਹਾ ਹੈ।
‘ਪੰਜਾਬੀ ਟ੍ਰਿਬਿਊਨ’ ਦੀ ਪ੍ਰਕਾਸ਼ਨਾ ਨਾਲ ਨਵੀਂ ਤਰਜ਼ ਵਾਲੀ ਪੰਜਾਬੀ ਪੱਤਰਕਾਰੀ ਦੀ ਸ਼ੁਰੂਆਤ ਹੋਈ ਸੀ। ਸਮੇਂ ਨਾਲ ਬਹੁਤ ਕੁਝ ਬਦਲ ਗਿਆ ਹੈ ਪਰ ਟ੍ਰਿਬਿਊਨ ਸਮੂਹ ਵੱਲੋਂ ਪੱਤਰਕਾਰੀ ਵਿੱਚ ਸੰਦਲੀ ਪੈੜਾਂ ਪਾਉਣ ਦੀ ਪਿਰਤ ਜਿਉਂ ਦੀ ਤਿਉਂ ਕਾਇਮ ਹੈ।
Copyright @2023 All Right Reserved – Designed and Developed by Sortd