DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Salman khan ਦੇ ਪਿਤਾ ਅਤੇ Screenwriter Salim Khan ਹਸਪਤਾਲ ਵਿੱਚ ਦਾਖਲ

Sholay ਅਤੇ Zanjeer ਵਰਗੀਆਂ ਫਿਲਮਾਂ ਦੇ ਲੇਖਕ ਦੀ ਸਿਹਤ ਵਿਗੜੀ; ICU ਵਿੱਚ ਚੱਲ ਰਿਹਾ ਇਲਾਜ

  • fb
  • twitter
  • whatsapp
  • whatsapp
featured-img featured-img
ਪਿਤਾ ਸਲੀਮ ਖਾਨ ਨਾਲ ਸਲਮਾਨ ਖਾਨ। pic credit: Instagram/@beingsalmankhan
Advertisement

ਹਿੰਦੀ ਸਿਨੇਮਾ ਦੇ ਦਿੱਗਜ ਲੇਖਕ ਸਲੀਮ ਖਾਨ ਨੂੰ ਮੰਗਲਵਾਰ ਸਵੇਰੇ ਮੁੰਬਈ ਦੇ ਲੀਲਾਵਤੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ ਨੂੰ ਹਸਪਤਾਲ ਦੇ ਆਈ.ਸੀ.ਯੂ. (ICU) ਵਿੱਚ ਰੱਖਿਆ ਗਿਆ ਹੈ, ਜਿੱਥੇ ਡਾਕਟਰਾਂ ਦੀ ਟੀਮ ਉਨ੍ਹਾਂ ਦੀ ਸਿਹਤ ’ਤੇ ਨਜ਼ਰ ਰੱਖ ਰਹੀ ਹੈ।

90 ਸਾਲਾ ਸਲੀਮ ਖਾਨ, ਜਿਨ੍ਹਾਂ ਨੇ ਪਿਛਲੇ ਸਾਲ ਨਵੰਬਰ ਵਿੱਚ ਆਪਣਾ ਜਨਮਦਿਨ ਮਨਾਇਆ ਸੀ, ਬੌਲੀਵੁੱਡ ਦੇ ਸਭ ਤੋਂ ਸਤਿਕਾਰਤ ਲੇਖਕਾਂ ਵਿੱਚੋਂ ਇੱਕ ਹਨ। ਆਪਣੇ ਪਿਤਾ ਦੀ ਸਿਹਤ ਦਾ ਹਾਲ ਜਾਣਨ ਲਈ ਸੁਪਰਸਟਾਰ ਸਲਮਾਨ ਖਾਨ ਨੂੰ ਵੀ ਹਸਪਤਾਲ ਦੇ ਬਾਹਰ ਦੇਖਿਆ ਗਿਆ।

Advertisement

ਸਲੀਮ ਖਾਨ ਨੇ 70 ਦੇ ਦਹਾਕੇ ਵਿੱਚ ਜਾਵੇਦ ਅਖਤਰ ਨਾਲ ਮਿਲ ਕੇ ‘ਸ਼ੋਲੇ’, ‘ਦੀਵਾਰ’ ਅਤੇ ‘ਜ਼ੰਜੀਰ’ ਵਰਗੀਆਂ ਕਈ ਸੁਪਰਹਿੱਟ ਫਿਲਮਾਂ ਲਿਖ ਕੇ ਭਾਰਤੀ ਸਿਨੇਮਾ ਨੂੰ ਨਵੀਂ ਦਿਸ਼ਾ ਦਿੱਤੀ ਸੀ। ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਉਨ੍ਹਾਂ ਦੇ ਪ੍ਰਸ਼ੰਸਕ ਅਤੇ ਫਿਲਮੀ ਜਗਤ ਦੀਆਂ ਹਸਤੀਆਂ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਦੁਆ ਮੰਗ ਰਹੀਆਂ ਹਨ। ਫਿਲਹਾਲ ਹਸਪਤਾਲ ਪ੍ਰਸ਼ਾਸਨ ਜਾਂ ਪਰਿਵਾਰ ਵੱਲੋਂ ਉਨ੍ਹਾਂ ਦੀ ਸਿਹਤ ਬਾਰੇ ਕੋਈ ਅਧਿਕਾਰਤ ਬੁਲੇਟਿਨ ਜਾਰੀ ਨਹੀਂ ਕੀਤਾ ਗਿਆ ਹੈ।

Advertisement

Advertisement
×