DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਅਬੂ ਧਾਬੀ 'ਚ ਹੋਣ ਵਾਲੇ IIFA Awards 2027 ਵਿੱਚ ਪਰਫਾਰਮ ਕਰਨਗੇ Salman Khan

ਆਈਫਾ ਨਾਲ ਪੁਰਾਣਾ ਰਿਸ਼ਤਾ; ਅਬੂ ਧਾਬੀ ਵਾਪਸ ਆਉਣਾ ਹਮੇਸ਼ਾ ਖ਼ਾਸ ਹੁੰਦਾ ਹੈ: Salman Khan

  • fb
  • twitter
  • whatsapp
  • whatsapp
featured-img featured-img
ਬੌਲੀਵੁੱਡ ਸੁਪਰਸਟਾਰ ਸਲਮਾਨ ਖ਼ਾਨ ਅਬੂ ਧਾਬੀ ਵਿੱਚ ਹੋਣ ਵਾਲੇ 'ਆਈਫਾ ਐਵਾਰਡਜ਼ 2027 ਵਿੱਚ ਪਰਫਾਰਮ ਕਰਨਗੇ। ਫਾਈਲ ਫੋਟੋ
Advertisement

ਬੌਲੀਵੁੱਡ ਸੁਪਰਸਟਾਰ ਸਲਮਾਨ ਖ਼ਾਨ ਅਬੂ ਧਾਬੀ ਵਿੱਚ ਹੋਣ ਵਾਲੇ 'ਆਈਫਾ ਐਵਾਰਡਜ਼ 2027' (IIFA Awards 2027) ਦੇ ਮੰਚ ’ਤੇ ਇੱਕ ਵਾਰ ਫਿਰ ਆਪਣੀ ਅਦਾਕਾਰੀ ਤੇ ਡਾਂਸ ਦੇ ਜੌਹਰ ਦਿਖਾਉਣ ਲਈ ਤਿਆਰ ਹਨ।

ਇੰਟਰਨੈਸ਼ਨਲ ਇੰਡੀਅਨ ਫ਼ਿਲਮ ਅਕੈਡਮੀ (ਆਈਫਾ) ਵੀਕਐਂਡ ਅਤੇ ਐਵਾਰਡਜ਼ ਦਾ 27ਵਾਂ ਸੰਸਕਰਨ 22 ਅਤੇ 23 ਜਨਵਰੀ, 2027 ਨੂੰ ਯਾਸ ਆਈਲੈਂਡ, ਅਬੂ ਧਾਬੀ ਦੇ 'ਏਤੀਹਾਦ ਏਰੀਨਾ' ਵਿੱਚ ਆਯੋਜਿਤ ਕੀਤਾ ਜਾਵੇਗਾ। ਸਲਮਾਨ ਖ਼ਾਨ ਨੇ ਕਿਹਾ ਕਿ ਆਈਫਾ ਸਿਰਫ਼ ਇੱਕ ਐਵਾਰਡ ਸ਼ੋਅ ਨਹੀਂ ਹੈ, ਸਗੋਂ ਇਹ ਫ਼ਿਲਮਾਂ ਦਾ ਇੱਕ ਜਸ਼ਨ ਹੈ।

Advertisement

ਉਨ੍ਹਾਂ ਇੱਕ ਬਿਆਨ ਵਿੱਚ ਕਿਹਾ, "ਆਈਫਾ ਅਤੇ ਮੇਰਾ ਰਿਸ਼ਤਾ ਬਹੁਤ ਪੁਰਾਣਾ ਹੈ। ਮੈਂ ਇਸ ਦੇ ਸ਼ੁਰੂਆਤੀ ਸਾਲਾਂ ਤੋਂ ਹੀ ਇਸ ਯਾਤਰਾ ਦਾ ਹਿੱਸਾ ਰਿਹਾ ਹਾਂ ਅਤੇ ਜਦੋਂ ਵੀ ਆਈਫਾ ਦਾ ਬੁਲਾਵਾ ਆਉਂਦਾ ਹੈ, ਤਾਂ ਇੱਕ ਖ਼ਾਸ ਅਹਿਸਾਸ ਹੁੰਦਾ ਹੈ ਕਿਉਂਕਿ ਇਹ ਸਿਰਫ਼ ਇੱਕ ਐਵਾਰਡ ਸ਼ੋਅ ਨਹੀਂ ਹੈ, ਸਗੋਂ ਇਹ ਸਾਡੀਆਂ ਫ਼ਿਲਮਾਂ, ਸਾਡੇ ਲੋਕਾਂ ਅਤੇ ਸਾਡੇ ਦਰਸ਼ਕਾਂ ਦਾ ਜਸ਼ਨ ਹੈ।"

Advertisement

ਉਨ੍ਹਾਂ ਅੱਗੇ ਕਿਹਾ, "ਮੈਂ ਸਾਲਾਂ ਦੌਰਾਨ ਆਈਫਾ ਦੇ ਮੰਚ ’ਤੇ ਕਈ ਵਾਰ ਪਰਫਾਰਮੈਂ ਕੀਤਾ ਹੈ, ਪਰ ਅਬੂ ਧਾਬੀ ਵਾਪਸ ਆਉਣਾ ਹਮੇਸ਼ਾ ਵੱਖਰਾ ਮਹਿਸੂਸ ਹੁੰਦਾ ਹੈ। ਮੇਰਾ ਇਸ ਸ਼ਹਿਰ ਨਾਲ ਡੂੰਘਾ ਲਗਾਅ ਹੈ ਅਤੇ ਇੱਥੇ ਮੇਰੀਆਂ ਕਈ ਬਹੁਤ ਖ਼ਾਸ ਯਾਦਾਂ ਹਨ।"

ਆਈਫਾ ਐਵਾਰਡਜ਼ 2027 ਦੀ ਮੇਜ਼ਬਾਨੀ (ਹੋਸਟਿੰਗ) ਕਰਨ ਜੋਹਰ ਅਤੇ ਵਰੁਣ ਧਵਨ ਕਰਨਗੇ, ਜਦੋਂ ਕਿ 'ਆਈਫਾ ਡਿਜੀਟਲ ਐਵਾਰਡਜ਼ 2027' ਦੀ ਮੇਜ਼ਬਾਨੀ ਪੰਕਜ ਓਝਾ (ਤ੍ਰਿਪਾਠੀ) ਅਤੇ ਅਲੀ ਫ਼ਜ਼ਲ ਵੱਲੋਂ ਕੀਤੀ ਜਾਵੇਗੀ।

ਸਲਮਾਨ ਖ਼ਾਨ ਜਲਦ ਹੀ ਆਪਣੀ ਅਗਲੀ ਫ਼ਿਲਮ 'ਮਾਤਰੂਭੂਮੀ' ਵਿੱਚ ਨਜ਼ਰ ਆਉਣਗੇ। ਅਪੂਰਵ ਲਖੀਆ ਦੇ ਨਿਰਦੇਸ਼ਨ ਹੇਠ ਬਣ ਰਹੀ ਇਸ ਫ਼ਿਲਮ ਵਿੱਚ ਉਨ੍ਹਾਂ ਦੇ ਨਾਲ ਚਿਤਰਾਂਗਦਾ ਸਿੰਘ ਵੀ ਮੁੱਖ ਭੂਮਿਕਾ ਵਿੱਚ ਹੈ। ਇਹ ਫ਼ਿਲਮ 2020 ਦੀ ਗਲਵਾਨ ਘਾਟੀ ਦੀ ਝੜਪ ’ਤੇ ਆਧਾਰਿਤ ਹੈ।

Advertisement
×