ਸੱਭਿਆਚਾਰਕ ਗਾਇਕੀ ਦਾ ਪਹਿਰੇਦਾਰ ਸੱਜਣ ਸੰਦੀਲਾ

ਸੱਭਿਆਚਾਰਕ ਗਾਇਕੀ ਦਾ ਪਹਿਰੇਦਾਰ ਸੱਜਣ ਸੰਦੀਲਾ

ਯਸ਼ ਕੁਮਾਰ

ਯਸ਼ ਕੁਮਾਰ

ਸੱਜਣ ਸੰਦੀਲਾ ਉਹ ਗਾਇਕ ਹੈ ਜੋ ਸੱਭਿਆਚਾਰਕ ਗਾਇਕੀ ਨੂੰ ਪ੍ਰਣਾਇਆ ਹੋਇਆ ਹੈ। ਉਹ ਗਾਇਕੀ ਦੀ ਸਿੱਖਿਆ ਉੱਘੇ ਢਾਡੀ ਗੁਰਬਖ਼ਸ਼ ਸਿੰਘ ਅਲਬੇਲਾ, ਬਲਦੇਵ ਸਿੰਘ ਬੱਬੀ ਅਤੇ ਦਿਲਵਰ ਤੋਂ ਲੈ ਕੇ ਸੰਗੀਤਕ ਮੈਦਾਨ ਵਿਚ ਊਤਰਿਆ। ਸੱਜਣ ਸੰਦੀਲਾ ਨੇ ਹਮੇਸ਼ਾਂ ਸਾਫ਼ ਸੁਥਰੇ ਤੇ ਸੱਭਿਆਚਾਰਕ ਗੀਤ ਗਾਊਣ ਨੂੰ ਹੀ ਪਹਿਲ ਦਿੱਤੀ ਹੈ। ਜ਼ਿਆਦਾਤਰ ਦੋਗਾਣੇ ਗਾਊਣ ਦਾ ਸ਼ੌਕੀਨ ਇਹ ਅਲਬੇਲਾ ਗਾਇਕ ਆਪਣੇ ਦੋਗਾਣਿਆਂ ਰਾਹੀਂ ਜਦੋਂ ਪਿੰਡਾਂ ਦੇ ਅਮੀਰ ਸੱਭਿਆਚਾਰ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰਦਾ ਹੈ ਤਾਂ ਊਸ ਦੇ ਸਰੋਤੇ ਅਸ਼-ਅਸ਼ ਕਰ ਊੱਠਦੇ ਹਨ।

ਸੱਜਣ ਸੰਦੀਲਾ ਦਾ ਜਨਮ ਪਿਤਾ ਸਾਧੂ ਸਿੰਘ ਤੇ ਮਾਤਾ ਗੰਤੋ ਕੌਰ ਦੇ ਘਰ ਜ਼ਿਲ੍ਹਾ ਬਠਿੰਡਾ ਦੇ ਨਿੱਕੇ ਜਿਹੇ ਪਿੰਡ ਆਦਮਪੁਰਾ ਵਿਖੇ ਸਾਧਾਰਨ ਪਰਿਵਾਰ ਵਿਚ ਹੋਇਆ। ਉਹ ਅੱਠਵੀਂ ਤਕ ਆਪਣੇ ਪਿੰਡ ਦੇ ਸਕੂਲ ’ਚ ਹੀ ਪੜ੍ਹਿਆ। ਗਾਊਣ ਦੀ ਚੇਟਕ ਊਸ ਨੂੰ ਛੋਟੀ ਊਮਰੇ ਹੀ ਲੱਗ ਗਈ ਸੀ। ਊਸਦੀ ‘ਗਲ਼ੀ ਵਿੱਚ ਗੇੜੇ’ ਨਾਮਕ ਪਹਿਲੀ ਐਲਬਮ 2006 ਵਿਚ ਮਾਰਕੀਟ ਵਿਚ ਆਈ ਸੀ। ਜਿਸ ਨੂੰ ਮਾਲਵਾ ਖੇਤਰ ਦੇ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ ਸੀ। ਇਸ ਤੋਂ ਬਾਅਦ ਊਸ ਨੇ ‘ਸੋਨਾਲੀਕਾ’, ‘ਅਖਾੜਾ’ ਅਤੇ ‘ਤੇਰਾ ਮੇਰਾ ਪਿਆਰ’ ਆਦਿ ਕਈ ਖ਼ੂਬਸੂਰਤ ਕੈਸੇਟਾਂ ਰਿਕਾਰਡ ਕਰਵਾਈਆਂ ਜੋ ਊਸ ਦੇ ਸਰੋਤਿਆਂ ਦੀ ਕਸਵੱਟੀ ’ਤੇ ਖਰੀਆਂ ਊਤਰੀਆਂ। ਜਦੋਂ ਸਿੰਗਲ ਟਰੈਕ ਦਾ ਦੌਰ ਸ਼ੁਰੂ ਹੋਇਆ ਤਾਂ ਸੱਜਣ ਸੰਦੀਲਾ ਨੇ ਇਸ ਰੁਝਾਨ ਨੂੰ ਅਪਣਾਊਂਦਿਆਂ ਆਪਣੀ ਗਾਇਕੀ ਦੇ ਮੁਰੀਦਾਂ ਲਈ ‘ਖੁੱਲ੍ਹੇ ਸ਼ੇਰ’,‘ਕੁਰਸੀ ਮਿੱਤਰਾਂ ਦੀ’ ਅਤੇ ‘ਬਰੇਕਾਂ’ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਗੀਤ ਪੇਸ਼ ਕੀਤੇ। ਉਹ ਹੁਣ ਤਕ ਸ਼ਹਿਨਾਜ਼ ਦੀਪ, ਖੁਸ਼ੀ ਬਰਨਾਲਾ, ਜੋਤੀ ਬਰਨਾਲਾ ਤੇ ਬਲਵਿੰਦਰ ਬਿੰਦੀ ਨਾਲ ਦੋਗਾਣੇ ਗਾ ਚੁੱਕਾ ਹੈ। ਅੱਜਕੱਲ੍ਹ ਊਹ ਗਾਇਕਾ ਪ੍ਰਭਜੋਤ ਨਾਲ ਪੱਕੇ ਤੌਰ ’ਤੇ ਸੰਗੀਤਕ ਜੋੜੀ ਬਣਾ ਕੇ ਅਖਾੜੇ ਲਗਾ ਰਿਹਾ ਹੈ। ਜੇਕਰ ਊਸ ਨੂੰ ਮਿਲੇ ਮਾਣ-ਸਨਮਾਨਾਂ ਦੀ ਗੱਲ ਕਰੀੲੇ ਤਾਂ ਪ੍ਰੋ. ਮੋਹਨ ਸਿੰਘ ਮੇਲੇ ’ਤੇ ਉਸਨੂੰ ਮਿਲੇ ਵਿਸ਼ੇਸ਼ ਸਨਮਾਨ ਤੋਂ ਇਲਾਵਾ ਪੰਜਾਬ ਦੀਆਂ ਅਨੇਕਾਂ ਵੱਖ ਵੱਖ ਸੱਭਿਆਚਾਰਕ ਸੰਸਥਾਵਾਂ ਵੱਲੋਂ ਸਮੇਂ ਸਮੇਂ ’ਤੇ ਬੇਸ਼ੁਮਾਰ ਮੁਹੱਬਤੀ ਸਨਮਾਨ ਮਿਲ ਚੁੱਕੇ ਹਨ। ਹਾਲ ਹੀ ਵਿਚ ਉਸਦਾ ਨਵਾਂ ਸਿੰਗਲ ਟਰੈਕ ‘ਸੁਪਰਸਟਾਰ’ ਰਿਲੀਜ਼ ਹੋਇਆ ਹੈ ਜਿਸਤੋਂ ਉਸਨੂੰ ਬਹੁਤ ਉਮੀਦਾਂ ਹਨ।

ਸੰਪਰਕ : 97000-55059

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All