ਰੂਬੀਨਾ ਦਿਲੈਕ ‘ਬਿੱਗ ਬੌਸ 14’ ਦੀ ਜੇਤੂ ਬਣੀ

ਰੂਬੀਨਾ ਦਿਲੈਕ ‘ਬਿੱਗ ਬੌਸ 14’ ਦੀ ਜੇਤੂ ਬਣੀ

ਮੁੰਬਈ, 22 ਫਰਵਰੀ

ਰੂਬੀਨਾ ਦਿਲੈਕ ਨੇ ਬਿੱਗ ਬੌਸ-14 ਮੁਕਾਬਲਾ ਜਿੱਤ ਲਿਆ ਹੈ। ਉਸ ਨੇ ਕਿਹਾ ਕਿ ਉਹ ਬਿੱਗ ਬੌਸ ਦੇ ਘਰ ਨੂੰ ਯਾਦ ਕਰ ਰਹੀ ਹੈ, ਜਿੱਥੇ ਉਸ ਨੇ 100 ਦਿਨਾਂ ਤੋਂ ਵੱਧ ਸਮਾਂ ਗੁਜ਼ਾਰਿਆ। ਰੂਬੀਨਾ ਨੇ ਐਤਵਾਰ ਨੂੰ ਬਿੱਗ ਬੌਸ ਮੁਕਾਬਲਾ ਜਿੱਤਿਆ, ਜਿਸ ਕਾਰਨ ਉਸ ਨੂੰ 36 ਲੱਖ ਰੁਪਏ ਤੇ ਟਰਾਫੀ ਮਿਲੀ ਹੈ। ਉਸ ਨੇ ਰਾਹੁਲ ਵੈਦਿਆ, ਰਾਖੀ ਸਾਵੰਤ, ਨਿੱਕੀ ਤੰਬੋਲੀ ਤੇ ਅਲੀ ਗੋਨੀ ਨੂੰ ਹਰਾਇਆ। ਰੂਬੀਨਾ ਨੇ ਕਿਹਾ ਕਿ ਉਹ ਹਮੇਸ਼ਾ ਪ੍ਰਾਰਥਨਾ ਕਰਦੀ ਸੀ ਕਿ ਉਹ ਬਿੱਗ ਬੌਸ ਖ਼ਿਤਾਬ ਜਿੱਤੇ ਕਿਉਂਕਿ ਉਸ ਨੇ ਇਮਾਨਦਾਰੀ ਤੇ ਪਿਆਰ ਨਾਲ ਸਭ ਨਾਲ ਸਾਂਝ ਬਣਾਈ। ਉਸ ਨੂੰ ਪਹਿਲਾਂ ਲੱਗਦਾ ਸੀ ਕਿ ਟਰਾਫੀ ਜਿੱਤਣਾ ਕਿਸਮਤ ਦੀ ਖੇਡ ਹੈ ਪਰ ਉਸ ਨੇ ਸਖ਼ਤ ਮਿਹਨਤ ਕੀਤੀ ਤੇ ਮੁਕਾਬਲਾ ਜਿੱਤਿਆ। ਜ਼ਿਕਰਯੋਗ ਹੈ ਕਿ ਸਿਰਫ ਰੂਬੀਨਾ ਨੇ ਹੀ ਸਲਮਾਨ ਖਾਨ ਦੇ ਸ਼ੋਅ ਵਿੱਚ ਪੰਜ ਮਹੀਨੇ ਦਾ ਸਮਾਂ ਪੂਰਾ ਕੀਤਾ। -ਆਈਏਐੱਨਐੱਸ 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All