ਫ਼ਿਲਮ ‘ਤੀਜਾ ਪੰਜਾਬ’ ਦਾ ਗੀਤ ‘ਗੱਲਾਂ ਚਾਂਦੀ ਦੀਆਂ’ ਰਿਲੀਜ਼

ਫ਼ਿਲਮ ‘ਤੀਜਾ ਪੰਜਾਬ’ ਦਾ ਗੀਤ ‘ਗੱਲਾਂ ਚਾਂਦੀ ਦੀਆਂ’ ਰਿਲੀਜ਼

ਮੁੰਬਈ: ਅਦਾਕਾਰ ਅੰਬਰਦੀਪ ਸਿੰਘ ਤੇ ਨਿਮਰਤ ਖਹਿਰਾ ਦੀ ਫਿਲਮ ‘ਤੀਜਾ ਪੰਜਾਬ’ ਦਾ ਪਹਿਲਾ ਗੀਤ ‘ਗੱਲਾਂ ਚਾਂਦੀ ਦੀਆਂ’ ਰਿਲੀਜ਼ ਹੋ ਗਿਆ ਹੈ। ਇਹ ਗੀਤ ਨਿਮਰਤ ਖਹਿਰਾ ਵੱਲੋਂ ਗਾਇਆ ਗਿਆ ਹੈ, ਜੋ ਗੀਤ ਵਿੱਚ ਅੰਬਰਦੀਪ ਨਾਲ ਨਜ਼ਰ ਵੀ ਆ ਰਹੀ ਹੈ। ਡਾਂਸ ਬਾਰੇ ਗੱਲਬਾਤ ਕਰਦਿਆਂ ਨਿਮਰਤ ਨੇ ਆਖਿਆ ਕਿ ਵਿਆਹ-ਸ਼ਾਦੀਆਂ ਦੇ ਸੀਜ਼ਨ ਲਈ ਇਹ ਗੀਤ ਬਿਲਕੁਲ ਸਹੀ ਹੈ। ਨਿਮਰਤ ਨੇ ਕਿਹਾ, ‘‘ਇਸ ਐਲਬਮ ਲਈ ਇੰਡਸਟਰੀ ਦੇ ਬਿਹਤਰੀਨ ਕਲਾਕਾਰਾਂ ਨਾਲ ਕੰਮ ਕਰਦਿਆਂ ਸ਼ਾਨਦਾਰ ਤਜਰਬਾ ਹਾਸਲ ਹੋਇਆ ਹੈ। ਇਕ ਕਲਾਕਾਰ ਲਈ ਕੁਝ ਗੀਤ ਬਹੁਤ ਹੀ ਖਾਸ ਹੁੰਦੇ ਹਨ ਅਤੇ ‘ਗੱਲਾਂ ਚਾਂਦੀ ਦੀਆਂ’ ਮੇਰੇ ਲਈ ਅਜਿਹਾ ਹੀ ਗੀਤ ਹੈ। ਮੈਂ ਗੀਤ ਦੀ ਰਿਕਾਰਡਿੰਗ ਦੇ ਨਾਲ-ਨਾਲ ਫਿਲਮ ਦੀ ਸ਼ੂਟਿੰਗ ਦੇ ਹਰ ਪਲ ਦਾ ਆਨੰਦ ਮਾਣਿਆ ਹੈ।’’ ਉਸ ਨੇ ਅੱਗੇ ਕਿਹਾ, ‘‘ਇਹ ਗੀਤ ਆਖਰ ਰਿਲੀਜ਼ ਹੋ ਗਿਆ ਹੈ ਤੇ ਮੈਨੂੰ ਭਰੋਸਾ ਹੈ ਕਿ ਮੇਰੇ ਚਾਹੁਣ ਵਾਲੇ ਇਸ ਨੂੰ ਪਿਆਰ ਕਰਨਗੇ। ਇਸ ਵਿੱਚ ਸਭ ਕੁਝ ਹੈ ਜਿਵੇਂ ਕਿ ਚੰਗੇ ਬੋਲ ਤੇ ਸੰਗੀਤ ਜੋ ਵਿਆਹ ਦੇ ਸੀਜ਼ਨ ਵਿੱਚ ਇਸ ਨੂੰ ਬਹੁਤ ਲੋਕਪ੍ਰਿਯ ਬਣਾਉਣਗੇ। ਇਥੋਂ ਤੱਕ ਕਿ ਜਦੋਂ ਵੀ ਮੈਂ ਇਹ ਗੀਤ ਸੁਣਦੀ ਹਾਂ ਤਾਂ ਖੁਦ ਨੂੰ ਨੱਚਣ ਤੋਂ ਨਹੀਂ ਰੋਕ ਸਕਦੀ।’’ ਜ਼ਿਕਰਯੋਗ ਹੈ ਕਿ ਪੰਜਾਬੀ ਫਿਲਮ ‘ਤੀਜਾ ਪੰਜਾਬ’ ਅੰਬਰਦੀਪ ਸਿੰਘ ਵੱਲੋਂ ਲਿਖੀ ਤੇ ਨਿਰਦੇਸ਼ਿਤ ਕੀਤੀ ਗਈ ਹੈ ਤੇ ਉਹ ਵੀ ਫਿਲਮ ਵਿੱਚ ਅਦਾਕਾਰਾ ਤੇ ਗਾਇਕਾ ਨਿਮਰਤ ਖਹਿਰਾ ਨਾਲ ਨਜ਼ਰ ਆਵੇਗਾ। ਇਹ ਫਿਲਮ ਅੰਬਰਦੀਪ ਪ੍ਰੋਡਕਸ਼ਨ ਅਤੇ ਓਮਜੀ ਸਟਾਰ ਸਟੂਡਿਉ ਵੱਲੋਂ ਬਣਾਈ ਗਈ ਹੈ। ਇਸ ਗੀਤ ਦੇ ਬੋਲ ਹਰਮਨਜੀਤ ਸਿੰਘ ਨੇ ਲਿਖੇ ਅਤੇ ਸੰਗੀਤ ਜਤਿੰਦਰ ਸ਼ਾਹ ਨੇ ਦਿੱਤਾ ਹੈ। ਫਿਲਮ ਦਾ ਪਹਿਲਾ ਗੀਤ ਅੱਜ ਸੋਨੀ ਮਿਊਜ਼ਿਕ ਇੰਡੀਆ ’ਤੇ ਰਿਲੀਜ਼ ਹੋਇਆ ਹੈ, ਜਦੋਂਕਿ ਫਿਲਮ ਤਿੰਨ ਦਸੰਬਰ ਨੂੰ ਰਿਲੀਜ਼ ਹੋਵੇਗੀ। -ਆਈਏਐੱਨਐੱਸ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਯੂਪੀਏ ਦਾ ਭਵਿੱਖ

ਯੂਪੀਏ ਦਾ ਭਵਿੱਖ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਸ਼ਹਿਰ

View All