Rashmika Mandanna ਨੂੰ ਸ਼ੂਟਿੰਗ ਦੌਰਾਨ ਸੱਟ ਲੱਗੀ; ਡਾਕਟਰਾਂ ਵੱਲੋਂ ਛੇ ਹਫ਼ਤੇ ਆਰਾਮ ਕਰਨ ਦੀ ਸਲਾਹ
Rashmika Mandanna Injury: ਡਾਂਸ ਦੀ ਸ਼ੂਟਿੰਗ ਦੌਰਾਨ ਲੱਗੀ ਗੰਭੀਰ ਸੱਟ
Rashmika Mandanna Injury: ਬੌਲੀਵੁੱਡ ਅਦਾਕਾਰਾ ਰਸ਼ਮਿਕਾ ਮੰਧਾਨਾ ਨੂੰ ਫ਼ਿਲਮ ਦੀ ਸ਼ੂਟਿੰਗ ਦੌਰਾਨ ਸੱਟ ਲੱਗ ਗਈ ਹੈ। ਉਹ ਇਸ ਸਮੇਂ ‘ਰਾਣਾਬਾਲੀ’ ਅਤੇ ‘ਮਾਇਸਾ’ ਆਦਿ ਫ਼ਿਲਮਾਂ ’ਤੇ ਕੰਮ ਕਰ ਰਹੀ ਹੈ।
ਜਾਣਕਾਰੀ ਅਨੁਸਾਰ ਉਸ ਦੇ ਕੁੱਲ੍ਹੇ ’ਤੇ ਸੱਟ ਲੱਗੀਹੈ। ਅਜਿਹੀ ਸੱਟ ਆਮ ਤੌਰ ’ਤੇ ਸਖ਼ਤ ਸਿਖਲਾਈ ਲੈਣ ਵਾਲੇ ਅਥਲੀਟਾਂ ਵਿੱਚ ਦੇਖੀ ਜਾਂਦੀ ਹੈ। ਮਾਹਰ ਡਾਕਟਰਾਂ ਨੇ ਰਸ਼ਮਿਕਾ ਨੂੰ ਅਗਲੇ ਛੇ ਹਫ਼ਤੇ ਪੂਰੀ ਤਰ੍ਹਾਂ ਆਰਾਮ ਕਰਨ ਦੀ ਸਲਾਹ ਦਿੱਤੀ ਹੈ।
ਰਸ਼ਮਿਕਾ ਆਪਣੇ ਰੁਝੇਵਿਆਂ ਭਰੇ ਕੰਮ ਕਾਰਨ ਚਾਰ ਵੱਡੀਆਂ ਫ਼ਿਲਮਾਂ ਅਤੇ ਲਗਪਗ 30 ਕੌਮੀ ਤੇ ਅੰਤਰਰਾਸ਼ਟਰੀ ਬ੍ਰਾਂਡਾਂ ਦੀ ਇਸ਼ਤਿਹਾਰਬਾਜ਼ੀ ਵੀ ਕਰ ਰਹੀ ਸੀ। ਇਸ ਸੱਟ ਕਾਰਨ ਉਸ ਦੇ ਆਉਣ ਵਾਲੇ ਫ਼ਿਲਮੀ ਸ਼ਡਿਊਲ ਅਤੇ ਇਸ਼ਤਿਹਾਰੀ ਅਸਾਈਨਮੈਂਟਾਂ ਵਿੱਚ ਬਦਲਾਅ ਹੋਣ ਦੀ ਸੰਭਾਵਨਾ ਹੈ।
ਹਾਲਾਂਕਿ ਅਦਾਕਾਰਾ ਜਾਂ ਉਸ ਦੀ ਟੀਮ ਵੱਲੋਂ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ ਤੇ ਉਸ ਦਾ ਪੂਰਾ ਧਿਆਨ ਸਿਹਤਯਾਬੀ ’ਤੇ ਹੈ।
ਉੱਧਰ ਸੋਸ਼ਲ ਮੀਡੀਆ ’ਤੇ ਪ੍ਰਸ਼ੰਸਕ ਉਸ ਦੇ ਜਲਦੀ ਠੀਕ ਹੋਣ ਲਈ ਕਾਮਨਾ ਕਰ ਰਹੇ ਹਨ ਅਤੇ ਉਮੀਦ ਕਰ ਰਹੇ ਹਨ ਕਿ ਉਹ ਪੂਰੀ ਤਰ੍ਹਾਂ ਸਿਹਤਮੰਦ ਹੋ ਕੇ ਫਿਰ ਤੋਂ ਫ਼ਿਲਮੀ ਪਰਦੇ ’ਤੇ ਵਾਪਸੀ ਕਰੇਗੀ।

