DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਰੈਪਰ Badshah ਨੇ ਪੰਜਾਬੀ ਅਦਾਕਾਰਾ Isha Rikhi ਨਾਲ ਰਚਾਇਆ ਵਿਆਹ; ਸੱਸ ਨੇ ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ ਤਸਵੀਰਾਂ

4 ਸਾਲਾਂ ਦੀ ਡੇਟਿੰਗ ਤੋਂ ਬਾਅਦ ਵਿਆਹ ਦੇ ਬੰਧਨ ’ਚ ਬੱਝੀ ਜੋੜੀ

  • fb
  • twitter
  • whatsapp
  • whatsapp
Advertisement

ਗਾਇਕ ਅਤੇ ਰੈਪਰ ਬਾਦਸ਼ਾਹ ਨੇ ਪੰਜਾਬੀ ਫ਼ਿਲਮਾਂ ਦੀ ਮਸ਼ਹੂਰ ਅਦਾਕਾਰਾ ਅਤੇ ਮਾਡਲ ਇਸ਼ਾ ਰਿੱਖੀ ਨਾਲ ਵਿਆਹ ਕਰ ਲਿਆ ਹੈ। ਹਾਲਾਂਕਿ ਬਾਦਸ਼ਾਹ ਜਾਂ ਇਸ਼ਾ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ, ਪਰ ਇਸ਼ਾ ਦੀ ਮਾਤਾ ਪੂਨਮ ਰਿੱਖੀ ਨੇ ਇੰਸਟਾਗ੍ਰਾਮ ’ਤੇ ਵਿਆਹ ਦੀਆਂ ਰਸਮਾਂ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਇਸ ਖ਼ਬਰ ’ਤੇ ਮੋਹਰ ਲਾ ਦਿੱਤੀ ਹੈ। ਇਨ੍ਹਾਂ ਤਸਵੀਰਾਂ ਵਿੱਚ ਬਾਦਸ਼ਾਹ ਭੂਰੇ ( Brown) ਰੰਗ ਦੇ ਕੁੜਤੇ ਅਤੇ ਸੁਨਹਿਰੀ ਸਾਫ਼ੇ ਵਿੱਚ ਨਜ਼ਰ ਆ ਰਹੇ ਹਨ, ਜਦੋਂਕਿ ਇਸ਼ਾ ਨੇ ਰਵਾਇਤੀ ਲਾਲ ਰੰਗ ਦਾ ਸਲਵਾਰ ਕਮੀਜ਼ ਪਾਇਆ ਹੋਇਆ ਹੈ। ਦੋਵਾਂ ਦੇ ਗਲੇ ਵਿੱਚ ਵਰਮਾਲਾ ਵੀ ਦਿਖਾਈ ਦੇ ਰਹੀ ਹੈ।

 

View this post on Instagram

 

A post shared by POONAM RIKHI (@poonamrikhi6)

Advertisement

ਜਾਣਕਾਰੀ ਅਨੁਸਾਰ ਬਾਦਸ਼ਾਹ ਅਤੇ ਇਸ਼ਾ ਪਿਛਲੇ ਲਗਭਗ ਚਾਰ ਸਾਲਾਂ ਤੋਂ ਇੱਕ-ਦੂਜੇ ਨੂੰ ਡੇਟ ਕਰ ਰਹੇ ਸਨ। ਉਹਨਾਂ ਦੀ ਪਹਿਲੀ ਮੁਲਾਕਾਤ ਇੱਕ ਪਾਰਟੀ ਦੌਰਾਨ ਸਾਂਝੇ ਦੋਸਤਾਂ ਰਾਹੀਂ ਹੋਈ ਸੀ।

Advertisement

ਦੱਸਣਯੋਗ ਹੈ ਕਿ ਬਾਦਸ਼ਾਹ ਦਾ ਇਹ ਦੂਜਾ ਵਿਆਹ ਹੈ; ਇਸ ਤੋਂ ਪਹਿਲਾਂ ਉਨ੍ਹਾਂ ਦਾ ਵਿਆਹ ਜੈਸਮੀਨ ਮਸੀਹ ਨਾਲ ਹੋਇਆ ਸੀ, ਜਿਸ ਤੋਂ ਉਨ੍ਹਾਂ ਦੀ ਇੱਕ ਬੇਟੀ ਜੈਸਮੀ ਗ੍ਰੇਸ ਮਸੀਹ ਸਿੰਘ ਵੀ ਹੈ। ਸਾਲ 2020 ਵਿੱਚ ਉਹ ਆਪਣੀ ਪਹਿਲੀ ਪਤਨੀ ਤੋਂ ਵੱਖ ਹੋ ਗਏ ਸਨ। ਦੂਜੇ ਪਾਸੇ, ਇਸ਼ਾ ਰਿੱਖੀ ਨੇ 2013 ਵਿੱਚ ‘ਜੱਟ ਬੁਆਏਜ਼ ਪੁੱਤ ਜੱਟਾਂ ਦੇ’ ਨਾਲ ਪੰਜਾਬੀ ਸਿਨੇਮਾ ਵਿੱਚ ਕਦਮ ਰੱਖਿਆ ਸੀ ਅਤੇ 2018 ਵਿੱਚ ਫ਼ਿਲਮ ‘ਨਵਾਬਜ਼ਾਦੇ’ ਰਾਹੀਂ ਬੌਲੀਵੁੱਡ ਵਿੱਚ ਡੈਬਿਊ ਕੀਤਾ ਸੀ।

 

View this post on Instagram

 

A post shared by POONAM RIKHI (@poonamrikhi6)

Advertisement
×