Viral Video: ਅੱਜਕੱਲ੍ਹ ਲੋਕ ਪਾਰਸਲ ਦੇ ਨਾਂ 'ਤੇ ਕੁੱਝ ਵੀ ਭੇਜ ਦਿੰਦੇ ਹਨ...
Rapido ਚਾਲਕ ਨੂੰ ਪਾਰਸਲ ਦੀ ਥਾਂ ਮਿਲਿਆ 'ਲੈਬਰਾਡੋਰ'
Advertisement
ਸੋਸ਼ਲ ਮੀਡੀਆ 'ਤੇ ਇੱਕ ਰੈਪਿਡੋ ਬਾਈਕ ਚਾਲਕ ਦੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਨੇ ਆਪਣੀ ਦਰਿਆਦਿਲੀ ਅਤੇ ਇੱਕ ਅਨੋਖੀ 'ਪਾਰਸਲ ਡਿਲਿਵਰੀ' ਨਾਲ ਲੋਕਾਂ ਦਾ ਦਿਲ ਜਿੱਤ ਲਿਆ ਹੈ।
ਦਰਅਸਲ, ਇਸ ਚਾਲਕ ਨੂੰ ਇੱਕ ਪਾਰਸਲ ਪਹੁੰਚਾਉਣ ਦਾ ਆਰਡਰ ਮਿਲਿਆ ਸੀ, ਪਰ ਮੌਕੇ 'ਤੇ ਪਹੁੰਚ ਕੇ ਜਦੋਂ ਉਸ ਨੇ ਦੇਖਿਆ ਤਾਂ ਉਹ ਹੈਰਾਨ ਰਹਿ ਗਿਆ। ਪਾਰਸਲ ਦੀ ਥਾਂ ਉੱਥੇ ਇੱਕ ਕਾਲੇ ਰੰਗ ਦਾ 'ਲੈਬਰਾਡੋਰ' ਕੁੱਤਾ ਸੀ, ਜਿਸ ਨੂੰ ਦੂਜੀ ਥਾਂ ਛੱਡਣਾ ਸੀ।
ਆਮ ਤੌਰ 'ਤੇ ਅਜਿਹੇ ਆਰਡਰ ਲੈਣ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ, ਪਰ ਇਸ ਚਾਲਕ ਨੇ ਪਿੱਛੇ ਹਟਣ ਦੀ ਬਜਾਏ ਬੇਹੱਦ ਜ਼ਿੰਮੇਵਾਰੀ ਨਾਲ ਕੁੱਤੇ ਨੂੰ ਉਸ ਦੀ ਮੰਜ਼ਿਲ ਤੱਕ ਪਹੁੰਚਾਉਣ ਦਾ ਫ਼ੈਸਲਾ ਕੀਤਾ।
ਇੰਸਟਾਗ੍ਰਾਮ 'ਤੇ ਸਾਹਮਣੇ ਆਈ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਲੈਬਰਾਡੋਰ ਬੜੇ ਆਰਾਮ ਨਾਲ ਸਵਾਰ ਦੇ ਅੱਗੇ ਬੈਠਾ ਹੈ ਅਤੇ ਸੜਕ ਦੇ ਨਜ਼ਾਰਿਆਂ ਦਾ ਆਨੰਦ ਮਾਣ ਰਿਹਾ ਹੈ। ਸਫ਼ਰ ਦੌਰਾਨ ਬਾਈਕ ਸਵਾਰ ਮਜ਼ਾਕੀਆ ਲਹਿਜ਼ੇ ਵਿੱਚ ਇਹ ਕਹਿੰਦਾ ਸੁਣਿਆ ਜਾ ਸਕਦਾ ਹੈ ਕਿ "ਅੱਜਕੱਲ੍ਹ ਲੋਕ ਪਾਰਸਲ ਦੇ ਨਾਂ 'ਤੇ ਕੁੱਝ ਵੀ ਭੇਜ ਦਿੰਦੇ ਹਨ।"
ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਲੋਕ ਬਾਈਕ ਸਵਾਰ ਦੀ ਰੱਜ ਕੇ ਸ਼ਲਾਘਾ ਕਰ ਰਹੇ ਹਨ। ਸੋਸ਼ਲ ਮੀਡੀਆ ਉੱਤੇ ਲੋਕ ਇਸ ਨੂੰ ਹੁਣ ਤੱਕ ਦਾ "ਸਭ ਤੋਂ ਪਿਆਰਾ ਪਾਰਸਲ" ਕਹਿ ਰਹੇ ਹਨ।
View this post on Instagram
ਕਈਆਂ ਨੇ ਚਾਲਕ ਦੇ ਸ਼ਾਂਤ ਸੁਭਾਅ ਅਤੇ ਜਾਨਵਰ ਪ੍ਰਤੀ ਉਸ ਦੇ ਵਧੀਆ ਵਤੀਰੇ ਦੀ ਤਾਰੀਫ਼ ਕੀਤੀ, ਜਦਕਿ ਕੁੱਝ ਨੇ ਮਜ਼ਾਕ ਵਿੱਚ ਕਿਹਾ ਕਿ ਉਹ ਵੀ ਅਜਿਹੀ ਡਿਲਿਵਰੀ ਪ੍ਰਾਪਤ ਕਰਨਾ ਚਾਹੁਣਗੇ।
Advertisement
Advertisement
×

