Raja Shivaji Reviews: Ritesh ਦੀ ਅਦਾਕਾਰੀ ਨੇ ਕੀਲੇ ਦਰਸ਼ਕ ! ਪਹਿਲੇ ਦਿਨ 12 ਕਰੋੜ ਦੀ ਕਮਾਈ !
ਮਨੋਰੰਜਨ ਜਗਤ ਵਿੱਚ ਇਸ ਵੇਲੇ ਇੱਕੋ ਨਾਂ ਦੀ ਚਰਚਾ ਹੈ 'ਰਾਜਾ ਸ਼ਿਵਾਜੀ'। ਮਹਾਰਾਸ਼ਟਰ ਦਿਵਸ ਦੇ ਮੌਕੇ 'ਤੇ ਰਿਲੀਜ਼ ਹੋਈ ਰਿਤੇਸ਼ ਦੇਸ਼ਮੁੱਖ ਦੀ ਇਹ ਫ਼ਿਲਮ ਸਿਰਫ਼ ਇਤਿਹਾਸ ਨਹੀਂ, ਸਗੋਂ 'ਸਵਰਾਜ' ਦੀ ਉਸ ਭਾਵਨਾ ਨੂੰ ਪਰਦੇ 'ਤੇ ਉਤਾਰਦੀ ਹੈ, ਜਿਸ ਨੂੰ ਦੇਖ...
ਮਨੋਰੰਜਨ ਜਗਤ ਵਿੱਚ ਇਸ ਵੇਲੇ ਇੱਕੋ ਨਾਂ ਦੀ ਚਰਚਾ ਹੈ 'ਰਾਜਾ ਸ਼ਿਵਾਜੀ'। ਮਹਾਰਾਸ਼ਟਰ ਦਿਵਸ ਦੇ ਮੌਕੇ 'ਤੇ ਰਿਲੀਜ਼ ਹੋਈ ਰਿਤੇਸ਼ ਦੇਸ਼ਮੁੱਖ ਦੀ ਇਹ ਫ਼ਿਲਮ ਸਿਰਫ਼ ਇਤਿਹਾਸ ਨਹੀਂ, ਸਗੋਂ 'ਸਵਰਾਜ' ਦੀ ਉਸ ਭਾਵਨਾ ਨੂੰ ਪਰਦੇ 'ਤੇ ਉਤਾਰਦੀ ਹੈ, ਜਿਸ ਨੂੰ ਦੇਖ ਕੇ ਰੂਹ ਖ਼ੁਸ਼ ਹੋ ਜਾਂਦੀ ਹੈ। ਰਿਵਿਊਜ਼ ਦੀ ਗੱਲ ਕਰੀਏ ਤਾਂ ਇਸ ਫ਼ਿਲਮ ਨੂੰ ਮਿਲ ਰਹੇ ਨੇ 5 ਵਿੱਚੋਂ 4 ਸਟਾਰ !
ਫ਼ਿਲਮ ਦੀ ਕਹਾਣੀ ਛਤਰਪਤੀ ਸ਼ਿਵਾਜੀ ਮਹਾਰਾਜ ਦੇ ਜੀਵਨ, ਉਨ੍ਹਾਂ ਦੇ ਸੰਘਰਸ਼ ਅਤੇ ਸਵਰਾਜ ਦੇ ਸੁਪਨੇ ਦੁਆਲੇ ਘੁੰਮਦੀ ਹੈ। ਰਿਤੇਸ਼ ਦੇਸ਼ਮੁੱਖ ਨੇ ਪਹਿਲੀ ਵਾਰ ਨਿਰਦੇਸ਼ਨ (Direction) ਦੀ ਕਮਾਨ ਸੰਭਾਲੀ ਹੈ ਤੇ ਮੰਨਣਾ ਪਏਗਾ ਕਿ ਉਨ੍ਹਾਂ ਨੇ ਇਤਿਹਾਸ ਨੂੰ ਬੜੀ ਬਾਰੀਕੀ ਤੇ ਭਾਵੁਕਤਾ ਨਾਲ ਪੇਸ਼ ਕੀਤਾ ਹੈ। ਫ਼ਿਲਮ ਵਿੱਚ ਸਿਰਫ਼ ਜੰਗਾਂ ਹੀ ਨਹੀਂ, ਸਗੋਂ ਰਿਸ਼ਤਿਆਂ ਤੇ ਸੰਸਕਾਰਾਂ ਨੂੰ ਵੀ ਬਾਖ਼ੂਬੀ ਦਿਖਾਇਆ ਗਿਆ ਹੈ।
ਅਦਾਕਾਰੀ ਦੀ ਗੱਲ ਕਰੀਏ ਤਾਂ ਰਿਤੇਸ਼ ਦੇਸ਼ਮੁੱਖ ਇਸ ਵਿੱਚ ਸ਼ਿਵਾਜੀ ਮਹਾਰਾਜ ਦੇ ਕਿਰਦਾਰ ਵਿੱਚ ਪੂਰੀ ਤਰ੍ਹਾਂ ਖਰੇ ਉਤਰੇ ਹਨ। ਅਫਜ਼ਲ ਖਾਨ' ਦੇ ਰੂਪ ਵਿੱਚ ਸੰਜੇ ਦੱਤ ਦੀ ਲੁੱਕ ਖੂੰਖਾਰ ਵੀ ਹੈ ਤੇ ਸ਼ਾਂਤ ਵੀ ਹੈ। ਸੰਭਾਜੀ ਮਹਾਰਾਜ ਦੇ ਰੋਲ ਵਿੱਚ ਅਭਿਸ਼ੇਕ ਨੇ ਡੂੰਘੀ ਛਾਪ ਛੱਡੀ ਹੈ। ਫਰਦੀਨ ਖਾਨ ਸ਼ਾਹਜਹਾਂ ਦੇ ਸ਼ਾਹੀ ਅੰਦਾਜ਼ ਵਿੱਚ ਨਜ਼ਰ ਆਏ ਹਨ। ਨਾਲ ਹੀ ਭਾਗਿਆਸ਼੍ਰੀ (ਜਿਜਾਊ), ਸਚਿਨ ਖੇੜੇਕਰ ਅਤੇ ਜੇਨੇਲੀਆ ਦੇਸ਼ਮੁੱਖ ਨੇ ਫ਼ਿਲਮ ਨੂੰ ਭਾਵੁਕ ਪੱਖੋਂ ਮਜ਼ਬੂਤ ਕੀਤਾ ਹੈ ਅਤੇ ਸਲਮਾਨ ਖਾਨ ਦਾ ਕੈਮਿਓ (Cameo) ਤਾਂ ਦਰਸ਼ਕਾਂ ਲਈ ਵੱਡਾ ਸਰਪ੍ਰਾਈਜ਼ ਰਿਹਾ ਹੈ।
ਅਜੇ-ਅਤੁਲ ਦਾ ਸੰਗੀਤ ਇਸ ਫ਼ਿਲਮ ਦੀ ਜਾਨ ਹੈ। ਬੈਕਗ੍ਰਾਊਂਡ ਮਿਊਜ਼ਿਕ ਇੰਨਾ ਦਮਦਾਰ ਹੈ ਕਿ ਕਈ ਸੀਨਜ਼ ਵਿੱਚ ਰੌਂਗਟੇ ਖੜ੍ਹੇ ਹੋ ਜਾਂਦੇ ਨੇ। ਹਾਲਾਂਕਿ ਫ਼ਿਲਮ 3 ਘੰਟੇ 15 ਮਿੰਟ ਦੀ ਹੈ, ਜੋ ਕਿਤੇ-ਕਿਤੇ ਜ਼ਿਆਦਾ ਮਹਿਸੂਸ ਹੁੰਦੀ ਹੈ, ਪਰ ਫ਼ਿਲਮ ਦੇ ਵਿਜ਼ੂਅਲਜ਼ (Visuals) ਤੇ ਐਕਸ਼ਨ ਇਸ ਕਮੀ ਨੂੰ ਪੂਰਾ ਕਰ ਦਿੰਦੇ ਹਨ।
ਫਿਲਮ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ ਤੇ ਹੁਣ ਦੇਖਣਾ ਇਹ ਹੋਵੇਗਾ ਕਿ ਆਖਰ ਇਹ ਫਿਲਮ ਬਾਹੂਬਲੀ ਦਾ ਰਿਕਾਰਡ ਤੋੜ ਪਾਉਂਦੀ ਹੈ ਜਾਂ ਨਹੀਂ।

