DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਰਿਕਾਰਡ 167.20 ਕਰੋੜ ’ਚ ਵਿਕੀ Raja Ravi Varma ਦੀ ਤੇਲ ਪੇਂਟਿੰਗ

ਮੁੰਬਈ ਵਿੱਚ ਲੰਘੇ ਦਿਨ ਸੈਫਰਨਆਰਟ ਦੀ ਸਪਰਿੰਗ ਲਾਈਵ ਨਿਲਾਮੀ ਦੌਰਾਨ ਉੱਘੇ ਭਾਰਤੀ ਪੇਂਟਰ ਰਾਜਾ ਰਵੀ ਵਰਮਾ ਦੀ ਤੇਲ ਪੇਂਟਿੰਗ ‘ਯਸ਼ੋਦਾ ਤੇ ਕ੍ਰਿਸ਼ਨ’ ਰਿਕਾਰਡ 167.20 ਕਰੋੜ ਰੁਪਏ (17,978,495 ਅਮਰੀਕੀ ਡਾਲਰ) ਵਿੱਚ ਵਿਕੀ ਹੈ। ਇਹ ਆਧੁਨਿਕ ਭਾਰਤੀ ਕਲਾ ਦੀ ਹੁਣ ਤੱਕ ਦੀ...

  • fb
  • twitter
  • whatsapp
  • whatsapp
featured-img featured-img
ਮੁੰਬਈ ਵਿੱਚ ਸੈਫਰਨਆਰਟਜ਼ ਦੀ ਸਪ੍ਰਿੰਗ ਲਾਈਵ ਆਕਸ਼ਨ ਵਿੱਚ ਰੱਖਿਆ ਰਾਜਾ ਰਵੀ ਵਰਮਾ ਦਾ ਤੇਲ ਚਿੱਤਰ ‘ਯਸ਼ੋਧਾ ਅਤੇ ਕ੍ਰਿਸ਼ਨ’। -ਫੋਟੋ:ਪੀਟੀਆਈ
Advertisement

ਮੁੰਬਈ ਵਿੱਚ ਲੰਘੇ ਦਿਨ ਸੈਫਰਨਆਰਟ ਦੀ ਸਪਰਿੰਗ ਲਾਈਵ ਨਿਲਾਮੀ ਦੌਰਾਨ ਉੱਘੇ ਭਾਰਤੀ ਪੇਂਟਰ ਰਾਜਾ ਰਵੀ ਵਰਮਾ ਦੀ ਤੇਲ ਪੇਂਟਿੰਗ ‘ਯਸ਼ੋਦਾ ਤੇ ਕ੍ਰਿਸ਼ਨ’ ਰਿਕਾਰਡ 167.20 ਕਰੋੜ ਰੁਪਏ (17,978,495 ਅਮਰੀਕੀ ਡਾਲਰ) ਵਿੱਚ ਵਿਕੀ ਹੈ। ਇਹ ਆਧੁਨਿਕ ਭਾਰਤੀ ਕਲਾ ਦੀ ਹੁਣ ਤੱਕ ਦੀ ਸਭ ਤੋਂ ਮਹਿੰਗੀ ਵਿਕਣ ਵਾਲੀ ਪੇਂਟਿੰਗ ਬਣ ਗਈ ਹੈ, ਜੋ ਕਿਸੇ ਨਿਲਾਮੀ ਵਿੱਚ ਵਿਕੀ ਹੈ। ਇਸ ਪੇਂਟਿੰਗ ਨੇ ਐੱਮ ਐੱਫ ਹੁਸੈਨ ਦੀ ਬਿਨਾਂ ਸਿਰਲੇਖ ਵਾਲੀ (ਗ੍ਰਾਮ ਯਾਤਰਾ) ਦਾ ਰਿਕਾਰਡ ਤੋੜਿਆ ਹੈ, ਜਿਸ ਦਾ ਪਿਛਲੇ ਸਾਲ ਹੋਈ ਨਿਲਾਮੀ ਵਿੱਚ 118 ਕਰੋੜ ਰੁਪਏ ਤੋਂ ਵੱਧ ਮੁੱਲ ਪਿਆ ਸੀ। ਇਹ ਪੇਂਟਿੰਗ, ਜਿਸ ਦੇ 80-120 ਕਰੋੜ ਰੁਪਏ ਵਿੱਚ ਵਿਕਣ ਦਾ ਅਨੁਮਾਨ ਸੀ, ਨੂੰ ਭਾਰਤੀ ਸੀਰਮ ਇੰਸਟੀਚਿਊਟ ਦੇ ਮੈਨੇਜਿੰਗ ਡਾਇਰੈਕਟਰ ਡਾ. ਸਾਇਰਸ ਐੱਸ ਪੂਨਾਵਾਲਾ ਨੇ ਖਰੀਦਿਆ ਹੈ। ਪੂਨਾਵਾਲਾ ਨੇ ਬਿਆਨ ਵਿੱਚ ਕਿਹਾ, ‘‘ਮੈਨੂੰ ਰਾਜਾ ਰਵੀ ਵਰਮਾ ਦੀ ਮਸ਼ਹੂਰ ਪੇਂਟਿੰਗ ਯਸ਼ੋਦਾ ਤੇ ਕ੍ਰਿਸ਼ਨ ਦੀ ਸਾਂਭ ਸੰਭਾਲ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਮੇਰੇ ਲਈ ਇਹ ਖ਼ੁਸ਼ੀ ਦੀ ਗੱਲ ਹੈ। ਇਹ ਰਾਸ਼ਟਰੀ ਅਮਾਨਤ ਸਮੇਂ-ਸਮੇਂ ’ਤੇ ਲੋਕਾਂ ਨੂੰ ਦਿਖਾਉਣ ਲਈ ਉਪਲਬਧ ਹੋਣੀ ਚਾਹੀਦੀ।’’ ਰਾਜਾ ਰਵੀ ਰਾਮ ਨੇ ਆਪਣੇ ਕਰੀਅਰ ਦੇ ਸਿਖ਼ਰ ’ਤੇ 1890ਵਿਆਂ ’ਚ ਇਹ ਪੇਂਟਿੰਗ ਤਿਆਰ ਕੀਤੀ ਸੀ, ਜਿਸ ਵਿੱਚ ਯਸ਼ੋਦਾ ਨੂੰ ਗਾਂ ਦਾ ਦੁੱਧ ਚੋਂਦੇ ਹੋਏ ਦਿਖਾਇਆ ਗਿਆ ਹੈ, ਜਦੋਂ ਕਿ ਕ੍ਰਿਸ਼ਨ ਦੁੱਧ ਲੈਣ ਲਈ ਉਨ੍ਹਾਂ ਦੇ ਪਿੱਛੇ ਗਲਾਸੀ ਲਈ ਖੜ੍ਹਾ ਹੈ।

Advertisement
Advertisement
×