ਸਿਨੇਮਾ ਰਾਹੀਂ ਵਰਜਿਤ ਮੁੱਦੇ ਉਭਾਰਨਾ ਸਮੇਂ ਦੀ ਲੋੜ: ਆਯੂਸ਼ਮਾਨ ਖੁਰਾਨਾ

ਸਿਨੇਮਾ ਰਾਹੀਂ ਵਰਜਿਤ ਮੁੱਦੇ ਉਭਾਰਨਾ ਸਮੇਂ ਦੀ ਲੋੜ: ਆਯੂਸ਼ਮਾਨ ਖੁਰਾਨਾ

ਮੁੰਬਈ, 21 ਫਰਵਰੀ

ਅੱਜ ਦੇ ਦਿਨ ਇੱਕ ਸਾਲ ਪਹਿਲਾਂ ਆਯੂਸ਼ਮਾਨ ਖੁਰਾਨਾ ਦੀ ਫਿਲਮ ‘ਸ਼ੁੱਭ ਮੰਗਲ ਜ਼ਿਆਦਾ ਸਾਵਧਾਨ’ ਰਿਲੀਜ਼ ਹੋਈ ਸੀ, ਜਿਸ ਵਿੱਚ ਉਸ ਨੇ ਸਮਲਿੰਗੀ ਦਾ ਕਿਰਦਾਰ ਨਿਭਾਇਆ ਸੀ। ਬੌਲੀਵੁੱਡ ਅਦਾਕਾਰ ਨੇ ਕਿਹਾ ਕਿ ਸਮਾਜ ਵਿੱਚ ਵਰਜਿਤ ਵਿਸ਼ਿਆਂ ਪ੍ਰਤੀ ਲੋਕਾਂ ਦੀ ਸੋਚ ਬਦਲਣ ਲਈ ਕਾਫੀ ਸਮਾਂ ਤੇ ਯਤਨ ਲੱਗਦੇ ਹਨ। ਅਦਾਕਾਰ ਨੇ ਕਿਹਾ,‘ਸਿਨੇਮਾ ਰਾਹੀਂ ਵਰਜਿਤ ਮੁੱਦਿਆਂ ਨੂੰ ਲਗਾਤਾਰ ਉਭਾਰਦੇ ਰਹਿਣ ਨਾਲ ਲੋਕਾਂ ਦੀ ਸੋਚ ਬਦਲਣ ਵਿੱਚ ਕਾਫੀ ਸਹਾਇਤਾ ਮਿਲਦੀ ਹੈ। ਸਮਾਜ ਵਿੱਚ ਅਜਿਹੇ ਮਨਾਹੀ ਵਾਲੇ ਮੁੱਦਿਆਂ ਪ੍ਰਤੀ ਲੋਕਾਂ ਦੀ ਸੋਚ ਵਿੱਚ ਬਦਲਾਅ ਲਿਆਉਣ ਲਈ ਕਾਫ਼ੀ ਸਮਾਂ ਅਤੇ ਕੋਸ਼ਿਸ਼ਾਂ ਦੀ ਜ਼ਰੂਰਤ ਹੈ, ਮੈਨੂੰ ਖੁਸ਼ੀ ਹੈ ਕਿ ਅਸੀਂ ਫਿਲਮ ‘ਸ਼ੁੱਭ ਮੰਗਲ ਜ਼ਿਆਦਾ ਸਾਵਧਾਨ’ ਰਾਹੀਂ ਸਮਲਿੰਗੀ ਸਬੰਧਾਂ ਬਾਰੇ ਖੁੱਲ੍ਹ ਕੇ ਚਰਚਾ ਕੀਤੀ ਤੇ ਸਮਾਜ ਵਿੱਚ ਇਹ ਮੁੱਦਾ ਉਭਾਰਿਆ।’’

ਆਯੂਸ਼ਮਾਨ ਨੇ ਕਿਹਾ ਕਿ ਜੇ ਇਨ੍ਹਾਂ ਫਿਲਮਾਂ ਰਾਹੀਂ ਲੋਕਾਂ ਦੀ ਸੋਚ ਵਿੱਚ ਥੋੜ੍ਹਾ ਜਿਹਾ ਵੀ ਬਦਲਾਅ ਆਉਂਦਾ ਹੈ ਤਾਂ ਉਹ ਆਪਣੇ ਕੰਮ ਵਿੱਚ ਸਫ਼ਲ ਹੋ ਜਾਣਗੇ। ਉਸ ਨੇ ਕਿਹਾ ਕਿ ਭਾਰਤੀ ਲੋਕਾਂ ਨੇ ਫਿਲਮ ਦੇਖੀ ਤਾਂ ਹੀ ਫਿਲਮ ਸਫ਼ਲ ਹੋਈ ਹੈ। ਆਯੂਸ਼ਮਾਨ ਨੇ ਦੁਹਰਾਇਆ ਕਿ ਜਦੋਂ ਉਸ ਨੇ ਫਿਲਮ ’ਚ ਕੰਮ ਕਰਨ ਦੀ ਹਾਮੀ ਭਰੀ ਸੀ ਤਾਂ ਉਸ ਨੂੰ ਫਿਲਮ ’ਚ ਕੰਮ ਨਾ ਕਰਨ ਦੀਆਂ ਸਲਾਹਾਂ ਵੀ ਮਿਲੀਆਂ ਸਨ। ਆਯੂਸ਼ਮਾਨ ਨੇ ਕਿਹਾ ਕਿ ਜੋ ਮੁੱਦੇ ਉਸ ਦੀਆਂ ਫਿਲਮਾਂ ਵਿੱਚ ਉਭਾਰੇ ਗਏ ਹਨ, ਉਹ ਹਮੇਸ਼ਾ ਹੀ ਉਨ੍ਹਾਂ ਮੁੱਦਿਆਂ ਬਾਰੇ ਲੋਕਾਂ ਨਾਲ ਗੱਲ ਕਰਨਾ ਚਾਹੁੰਦਾ ਸੀ। ਉਸ ਨੇ ਕਿਹਾ ਕਿ ਅਦਾਕਾਰ ਹੋਣ ਦੇ ਨਾਤੇ ਉਹ ਹਮੇਸ਼ਾ ਅਜਿਹੇ ਵਰਜਿਤ ਮੁੱਦਿਆਂ ਨੂੰ ਉਭਾਰਨ ਦੀ ਕੋਸ਼ਿਸ਼ ਕਰਦਾ ਰਹੇਗਾ। -ਆਈਏਐੱਨਐੱਸ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All