DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

‘ਬਾਰਡਰ’ ਫਿਲਮ ਦੇ ਦਾਅਵਿਆਂ ’ਤੇ ਉੱਠੇ ਸਵਾਲ: ਜਿਉਂਦੇ ਫੌਜੀਆਂ ਦੀ ਦਿਖਾਈ ਸ਼ਹੀਦੀ

ਅਸੀਂ ਅਜੇ ਜਿਉਂਦੇ ਹਾਂ, ਸਾਨੂੰ ਸ਼ਹੀਦ ਕਿਉਂ ਦਿਖਾਇਆ: ਸਾਬਕਾ ਫੌਜੀ

  • fb
  • twitter
  • whatsapp
  • whatsapp
Advertisement

ਬੌਲੀਵੁੱਡ ਫਿਲਮ 'ਬਾਰਡਰ-2' ਪੂਰੇ ਦੇਸ਼ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਪਰ 1997 ਵਿੱਚ ਆਈ ਇਸ ਦੀ ਪਹਿਲੀ ਫਿਲਮ 'ਬਾਰਡਰ' ਨੂੰ ਲੈ ਕੇ ਇੱਕ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। 1971 ਦੀ ਲੌਂਗੇਵਾਲਾ ਜੰਗ ਲੜਨ ਵਾਲੇ ਅਸਲੀ ਸੂਰਮਿਆਂ ਨੇ ਫਿਲਮ ਦੀ ਕਹਾਣੀ 'ਤੇ ਸਵਾਲ ਖੜ੍ਹੇ ਕੀਤੇ ਹਨ।

ਫਿਰੋਜ਼ਪੁਰ ਦੇ ਜੰਗੀ ਨਾਇਕ ਜਗਦੇਵ ਸਿੰਘ, ਜੋ 1971 ਦੀ ਜੰਗ ਵੇਲੇ 23 ਪੰਜਾਬ ਰੈਜੀਮੈਂਟ ਦਾ ਹਿੱਸਾ ਸਨ, ਉਨ੍ਹਾਂ ਦਾ ਕਹਿਣਾ ਹੈ ਕਿ ਫਿਲਮ ਵਿੱਚ ਉਨ੍ਹਾਂ ਸਾਰਿਆਂ ਨੂੰ ਸ਼ਹੀਦ ਹੁੰਦੇ ਦਿਖਾਇਆ ਗਿਆ ਹੈ, ਜਦਕਿ ਅਸਲੀਅਤ ਬਿਲਕੁਲ ਵੱਖਰੀ ਹੈ।

Advertisement

ਇਨ੍ਹਾਂ ਸਾਬਕਾ ਫੌਜੀਆਂ ਨੇ ਸਰਕਾਰ ਨੂੰ ਚਿੱਠੀ ਲਿਖ ਕੇ ਇਤਰਾਜ਼ ਜਤਾਇਆ ਹੈ। ਜਗਦੇਵ ਸਿੰਘ ਕਹਿੰਦੇ ਹਨ, "ਫਿਲਮ ਵਿੱਚ ਸਾਨੂੰ ਸ਼ਹੀਦ ਦਿਖਾ ਦਿੱਤਾ ਗਿਆ, ਪਰ ਕਿਸੇ ਨੇ ਇਹ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਅਸੀਂ ਕਿੱਥੇ ਹਾਂ ਅਤੇ ਕਿਸ ਹਾਲ ਵਿੱਚ ਹਾਂ। ਕਈ ਵਾਰ ਲੋਕ ਸਾਡਾ ਮਜ਼ਾਕ ਵੀ ਉਡਾਉਂਦੇ ਹਨ ਕਿ ਅਸੀਂ ਮਰ ਚੁੱਕੇ ਹਾਂ ਅਤੇ ਭੁਲਾ ਦਿੱਤੇ ਗਏ ਹਾਂ।"

Advertisement

ਜਗਦੇਵ ਸਿੰਘ ਮੁਤਾਬਕ, ਲੌਂਗੇਵਾਲਾ ਪੋਸਟ 'ਤੇ ਉਨ੍ਹਾਂ ਦੀ ਕੰਪਨੀ ਵਿੱਚ 100 ਤੋਂ ਵੀ ਘੱਟ ਜਵਾਨ ਸਨ, ਜਿਨ੍ਹਾਂ ਵਿੱਚੋਂ ਸਿਰਫ਼ 3 ਜਵਾਨ ਸ਼ਹੀਦ ਹੋਏ ਸਨ। ਉਨ੍ਹਾਂ ਨੇ ਦੁਸ਼ਮਣ ਦੇ ਭਾਰੀ ਟੈਂਕਾਂ ਦੇ ਹਮਲੇ ਨੂੰ ਰੋਕ ਕੇ ਰੱਖਿਆ ਸੀ। ਅੱਜ ਉਸ ਜੰਗ ਵਿੱਚ ਸ਼ਾਮਲ ਸਿਰਫ਼ 20 ਦੇ ਕਰੀਬ ਜਵਾਨ ਜਿਉਂਦੇ ਹਨ, ਜਿਨ੍ਹਾਂ ਦਾ ਸਨਮਾਨ ਚੰਡੀਗੜ੍ਹ ਵਿੱਚ ਇੱਕ ਨਿੱਜੀ ਸੰਸਥਾ ਵੱਲੋਂ ਕੀਤਾ ਜਾ ਰਿਹਾ ਹੈ।

ਮਰਹੂਮ ਬ੍ਰਿਗੇਡੀਅਰ ਕੇ.ਐੱਸ. ਚਾਂਦਪੁਰੀ, ਜਿਨ੍ਹਾਂ ਨੂੰ ਮਹਾਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ, ਉਨ੍ਹਾਂ ਨੇ ਵੀ ਪਹਿਲਾਂ ਦੱਸਿਆ ਸੀ ਕਿ ਉਨ੍ਹਾਂ ਕੋਲ ਸਿਰਫ਼ 70 ਜਵਾਨ ਸਨ ਜਿਨ੍ਹਾਂ ਨੇ ਪਾਕਿਸਤਾਨ ਦੀ 2,800 ਫੌਜੀਆਂ ਵਾਲੀ ਬ੍ਰਿਗੇਡ ਅਤੇ 65 ਟੈਂਕਾਂ ਦਾ ਸਾਹਮਣਾ ਕੀਤਾ ਸੀ। ਭਾਰਤੀ ਹਵਾਈ ਫੌਜ ਨੇ ਸਵੇਰ ਹੁੰਦੇ ਹੀ ਦੁਸ਼ਮਣ ਦੇ 22 ਟੈਂਕ ਤਬਾਹ ਕਰ ਦਿੱਤੇ ਸਨ।

ਦੂਜੇ ਪਾਸੇ, ਕੁਝ ਮਾਹਰਾਂ ਦਾ ਮੰਨਣਾ ਹੈ ਕਿ ਵਪਾਰਕ ਫਿਲਮਾਂ ਵਿੱਚ ਮਨੋਰੰਜਨ ਅਤੇ ਡਰਾਮੇ ਲਈ ਕੁਝ ਤੱਥ ਬਦਲੇ ਜਾਂਦੇ ਹਨ ਪਰ ਹੁਣ 'ਬਾਰਡਰ-2' ਵਰਗੀਆਂ ਫਿਲਮਾਂ ਵਿੱਚ ਫੌਜੀ ਸਲਾਹਕਾਰਾਂ ਦੀ ਮਦਦ ਲਈ ਜਾ ਰਹੀ ਹੈ ਤਾਂ ਜੋ ਹਕੀਕਤ ਨੂੰ ਸਹੀ ਢੰਗ ਨਾਲ ਪੇਸ਼ ਕੀਤਾ ਜਾ ਸਕੇ।

ਇਨ੍ਹਾਂ ਬਜ਼ੁਰਗ ਫੌਜੀਆਂ ਦਾ ਮਕਸਦ ਸਿਰਫ਼ ਇੰਨਾ ਹੈ ਕਿ ਆਉਣ ਵਾਲੀ ਪੀੜ੍ਹੀ ਨੂੰ ਜੰਗ ਦੀ ਸਹੀ ਅਤੇ ਸੱਚੀ ਕਹਾਣੀ ਪਤਾ ਲੱਗੇ ਤਾਂ ਜੋ ਉਹ ਦੇਸ਼ ਦੇ ਅਸਲੀ ਸੂਰਮਿਆਂ ਤੋਂ ਪ੍ਰੇਰਨਾ ਲੈ ਸਕਣ।

Advertisement
×