ਠਹਾਕਿਆਂ ਦੇ ਨਾਲ ਪਰਦੇ ਤੋਂ OTT ਤੱਕ ਪਹੁੰਚੀ ਪੰਜਾਬੀ ਸੁਪਰਹਿੱਟ ਫਿਲਮ Carry On Jatta 4
ਦੁਨੀਆ ਭਰ ’ਚ ਹੋਈ ਗਲੋਬਲ ਸਟ੍ਰੀਮਿੰਗ: 30 ਤੋਂ ਵੱਧ ਦੇਸ਼ਾਂ ’ਚ ਹੋਈ ਰਿਲੀਜ਼
ਪੰਜਾਬੀ ਮਨੋਰੰਜਨ ਜਗਤ ਦੀ ਸਭ ਤੋਂ ਪ੍ਰਸਿੱਧ ਅਤੇ ਸਫ਼ਲ ਕਾਮੇਡੀ ਫਰੈਂਚਾਈਜ਼ ਦੀ ਅਗਲੀ ਲੜੀ 'ਕੈਰੀ ਆਨ ਜੱਟਾ 4' ਵਿਸ਼ਵ ਪੱਧਰ ’ਤੇ ਓਟੀਟੀ ਪਲੇਟਫਾਰਮ ’ਤੇ ਐਕਸਕਲੂਸਿਵ ਰਿਲੀਜ਼ ਹੋ ਗਈ ਹੈ। ਪਿਛਲੇ ਇੱਕ ਦਹਾਕੇ ਤੋਂ ਬਾਕਸ ਆਫ਼ਿਸ ’ਤੇ ਨਵੇਂ ਰਿਕਾਰਡ ਬਣਾਉਣ ਵਾਲੀ ਇਹ ਸੀਰੀਜ਼ ਇਸ ਵਾਰ ਹੋਰ ਵੀ ਵੱਡੇ ਪੈਮਾਨੇ ਅਤੇ ਭਰਪੂਰ ਪਰਿਵਾਰਕ ਹਾਸਿਆਂ ਦੇ ਧਮਾਕੇ ਨਾਲ ਵਾਪਸੀ ਕਰ ਰਹੀ ਹੈ।
ਦੁਨੀਆ ਭਰ ਵਿੱਚ ਬਾਕਸ ਆਫ਼ਿਸ ’ਤੇ ਰਚਿਆ ਇਤਿਹਾਸ
'ਕੈਰੀ ਆਨ ਜੱਟਾ' ਲੜੀ ਨੇ ਨਾ ਕੇਵਲ ਭਾਰਤ ਵਿੱਚ ਬਲਕਿ ਅੰਤਰਰਾਸ਼ਟਰੀ ਪੱਧਰ ’ਤੇ ਪੰਜਾਬੀ ਸਿਨੇਮਾ ਦੀ ਇੱਕ ਨਵੀਂ ਪਛਾਣ ਕਾਇਮ ਕੀਤੀ ਹੈ। ਇਸ ਤੋਂ ਪਹਿਲਾਂ ਰਿਲੀਜ਼ ਹੋਏ ਇਸ ਦੇ ਤੀਜੇ ਭਾਗ ਨੇ ਵਿਸ਼ਵ ਪੱਧਰ ’ਤੇ 100 ਕਰੋੜ ਤੋਂ ਵੱਧ ਦਾ ਬਿਜ਼ਨਸ ਕਰਕੇ ਖੇਤਰੀ ਸਿਨੇਮਾ ਦੇ ਸਾਰੇ ਪੁਰਾਣੇ ਰਿਕਾਰਡ ਤੋੜ ਦਿੱਤੇ ਸਨ। ਕੈਨੇਡਾ, ਅਮਰੀਕਾ, ਯੂਕੇ, ਆਸਟਰੇਲੀਆ, ਨਿਊਜ਼ੀਲੈਂਡ ਅਤੇ ਖਾੜੀ ਦੇਸ਼ਾਂ ਵਿੱਚ ਵਸਦੇ ਪੰਜਾਬੀ ਭਾਈਚਾਰੇ ਦਰਮਿਆਨ ਇਸ ਫ਼ਿਲਮ ਦਾ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਦੇ ਡਿਜੀਟਲ ਰਿਲੀਜ਼ ਨਾਲ ਹੁਣ ਦੁਨੀਆ ਦੇ 30 ਤੋਂ ਵੱਧ ਦੇਸ਼ਾਂ ਵਿੱਚ ਵਸਦੇ ਦਰਸ਼ਕ ਆਪਣੇ ਘਰਾਂ ਵਿੱਚ ਬੈਠ ਕੇ ਹੀ HD ਕੁਆਲਿਟੀ ਵਿੱਚ ਇਸ ਦਾ ਆਨੰਦ ਮਾਣ ਸਕਣਗੇ।
ਕਾਮੇਡੀ ਦੀ ਮਹਾਂ-ਟੀਮ ਅਤੇ ਲਾਜਵਾਬ ਡਾਇਲਾਗਸ
ਇਸ ਫ਼ਿਲਮ ਵਿੱਚ ਪੰਜਾਬੀ ਇੰਡਸਟਰੀ ਦੇ ਸਭ ਤੋਂ ਵੱਡੇ ਚਿਹਰੇ ਇੱਕ ਵਾਰ ਫਿਰ ਇੱਕਠੇ ਨਜ਼ਰ ਆ ਰਹੇ ਹਨ। ਸੁਪਰਸਟਾਰ ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਦੀ ਮੁੱਖ ਜੋੜੀ ਤੋਂ ਇਲਾਵਾ ਕਾਮੇਡੀ ਦੇ ਸਰਤਾਜ—ਬਿੰਨੂ ਢਿੱਲੋਂ, ਗੁਰਪ੍ਰੀਤ ਘੁੱਗੀ, ਜਸਵਿੰਦਰ ਭੱਲਾ ਆਪਣੀ ਜ਼ਬਰਦਸਤ ਟਾਈਮਿੰਗ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਹਨ। ਫ਼ਿਲਮ ਦੀ ਕਹਾਣੀ ਵਿੱਚ ਰੋਮਾਂਚ, ਪਰਿਵਾਰਕ ਡਰਾਮਾ ਅਤੇ ਕਨਫ਼ਿਊਜ਼ਨ ਵਾਲੀ ਕਾਮੇਡੀ ਦਾ ਅਜਿਹਾ ਮਿਸ਼ਰਣ ਹੈ ਜੋ ਹਰ ਉਮਰ ਦੇ ਦਰਸ਼ਕਾਂ ਲਈ ਪੂਰਨ ਪਰਿਵਾਰਕ ਮਨੋਰੰਜਨ ਦੀ ਗਾਰੰਟੀ ਦਿੰਦਾ ਹੈ।
'ਚੌਪਾਲ' ਐਪ 'ਤੇ ਅੱਜ ਹੀ ਦੇਖੋ
ਦੁਨੀਆ ਭਰ ਦੇ ਸਿਨੇਮਾ ਪ੍ਰੇਮੀ ਹੁਣ ਆਪਣੇ ਸਮਾਰਟ ਟੀਵੀ, ਐਂਡਰਾਇਡ, ਆਈਓਐੱਸ (iOS) ਅਤੇ ਹੋਰ ਡਿਜੀਟਲ ਪਲੇਟਫ਼ਾਰਮਾਂ ’ਤੇ 'ਚੌਪਾਲ' (Chaupal) ਐਪ ਡਾਊਨਲੋਡ ਕਰਕੇ 'ਕੈਰੀ ਆਨ ਜੱਟਾ 4' ਦੇ ਨਵੇਂ ਹਾਸਿਆਂ ਦੇ ਸਫ਼ਰ ਵਿੱਚ ਸ਼ਾਮਲ ਹੋ ਸਕਦੇ ਹਨ।

