Punjabi Sahit Sabha Sangrur: ਸਾਹਿਤ ਦਾ ਵਿਸ਼ਲੇਸ਼ਣ ਤੱਥਾਂ ’ਤੇ ਹੋਵੇ: ਮਾਨ
ਪੰਜਾਬੀ ਸਾਹਿਤ ਸਭਾ ਸੰਗਰੂਰ ਵੱਲੋਂ ਵਿਸ਼ੇਸ਼ ਸਾਹਿਤਕ ਇਕੱਤਰਤਾ ਸਾਹਿਤ ਰਤਨ ਡਾ. ਤੇਜਵੰਤ ਮਾਨ ਦੀ ਪ੍ਰਧਾਨਗੀ ਹੇਠ ਮਾਨ ਹਾਊਸ ਵਿੱਚ ਕਰਵਾਈ ਗਈ। ਇਸ ਮੌਕੇ ਪੰਜਾਬੀ ਸਾਹਿਤ ਬਾਰੇ ਵਿਚਾਰ-ਚਰਚਾ ਹੋਈ। ਸਮਾਗਮ ਵਿੱਚ ਪ੍ਰਿੰਸੀਪਲ ਪ੍ਰੇਮ ਲਤਾ ਗਰਗ ਦਾ ਸਨਮਾਨ ਕੀਤਾ ਗਿਆ। ਗੀਤਕਾਰ ਮੀਤ...
ਪੰਜਾਬੀ ਸਾਹਿਤ ਸਭਾ ਸੰਗਰੂਰ ਵੱਲੋਂ ਵਿਸ਼ੇਸ਼ ਸਾਹਿਤਕ ਇਕੱਤਰਤਾ ਸਾਹਿਤ ਰਤਨ ਡਾ. ਤੇਜਵੰਤ ਮਾਨ ਦੀ ਪ੍ਰਧਾਨਗੀ ਹੇਠ ਮਾਨ ਹਾਊਸ ਵਿੱਚ ਕਰਵਾਈ ਗਈ। ਇਸ ਮੌਕੇ ਪੰਜਾਬੀ ਸਾਹਿਤ ਬਾਰੇ ਵਿਚਾਰ-ਚਰਚਾ ਹੋਈ। ਸਮਾਗਮ ਵਿੱਚ ਪ੍ਰਿੰਸੀਪਲ ਪ੍ਰੇਮ ਲਤਾ ਗਰਗ ਦਾ ਸਨਮਾਨ ਕੀਤਾ ਗਿਆ। ਗੀਤਕਾਰ ਮੀਤ ਸਕਰੌਦੀ ਦੇ ਗੀਤ ਨਾਲ ਸ਼ੁਰੂ ਹੋਏ ਸਮਾਗਮ ਵਿੱਚ ਬਲਜਿੰਦਰ ਈਲਵਾਲ, ਡਾ. ਰਾਕੇਸ਼ ਸ਼ਰਮਾ, ਏ ਪੀ ਸਿੰਘ, ਗੁਰਨਾਮ ਸਿੰਘ, ਡਾ. ਰਾਜੀਵ ਪੁਰੀ, ਅਮਰ ਗਰਗ ਕਲਮਦਾਨ ਅਤੇ ਜਗਦੀਪ ਸਿੰਘ ਗੰਧਾਰਾ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਡਾ. ਭਗਵੰਤ ਸਿੰਘ ਨੇ ਸਮਾਗਮ ਦੇ ਉਦੇਸ਼ ਅਤੇ ਮੌਜੂਦਾ ਸਾਹਿਤਕ ਸੰਦਰਭਾਂ ਬਾਰੇ ਵਿਚਾਰ ਪ੍ਰਗਟ ਕਰਦਿਆਂ ਅਜੋਕੇ ਸਮੇਂ ਵਿੱਚ ਸਾਹਿਤਕਾਰਾਂ ਦੀ ਭੂਮਿਕਾ ਸਬੰਧੀ ਕਈ ਸਵਾਲ ਉਠਾਏ। ਪ੍ਰਧਾਨਗੀ ਭਾਸ਼ਣ ਵਿੱਚ ਡਾ. ਤੇਜਵੰਤ ਮਾਨ ਨੇ ਡਾ. ਭਗਵੰਤ ਸਿੰਘ ਅਤੇ ਸੰਦੀਪ ਸਿੰਘ ਦੀ ਨਵੀਂ ਪੁਸਤਕ ‘ਸਾਚੀ ਸਾਖੀ ਦਾ ਅਸਲੀ ਸੱਚ’ ਦੇ ਹਵਾਲੇ ਨਾਲ ਕਿਹਾ ਕਿ ਸਾਹਿਤ ਦੀ ਕਿਸੇ ਵੀ ਵੰਨਗੀ ਦਾ ਵਿਸ਼ਲੇਸ਼ਣ ਤੱਥਾਂ ’ਤੇ ਆਧਾਰਿਤ ਹੋਣਾ ਚਾਹੀਦਾ ਹੈ, ਨਾ ਕਿ ਸਿਰਫ਼ ਕਿਤਾਬੀ ਪਰਿਭਾਸ਼ਾਵਾਂ ’ਤੇ। ਇਸ ਮੌਕੇ ਮੰਚ ਸੰਚਾਲਕ ਗੁਰਨਾਮ ਸਿੰਘ ਨੇ ਆਪਣੀ ਨਵੀਂ ਰਚਨਾ ‘ਝੱਲਦਾ ਦੀ ਮੈਨੂੰ ਪੱਖੀਆਂ’ ਸੁਣਾਈ।

