DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਫਿਲਮ ‘Yaariyan 2’ ਦੇ ਨਿਰਮਾਤਾਵਾਂ ਨੂੰ ਰਾਹਤ

Yaariyan 2 Court Relief: ਅਦਾਲਤ ਨੇ ਐੱਫ ਆਈ ਆਰ ਰੱਦ ਕੀਤੀ; ਫਿਲਮ ਦੇ ਅਦਾਕਾਰ ਵੱਲੋਂ ਸਿਰੀ ਸਾਹਿਬ ਪਹਿਨਣ ਦਾ ਮਾਮਲਾ

  • fb
  • twitter
  • whatsapp
  • whatsapp
Advertisement

Yaariyan 2 Court Relief: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਫ਼ਿਲਮ ‘ਯਾਰੀਆਂ 2’ ਦੇ ਨਿਰਦੇਸ਼ਕ, ਅਦਾਕਾਰ ਅਤੇ ਨਿਰਮਾਤਾ ਖ਼ਿਲਾਫ਼ ਦਰਜ ਕੀਤੀ ਗਈ ਐੱਫ.ਆਈ.ਆਰ. ਨੂੰ ਰੱਦ ਕਰ ਦਿੱਤਾ ਹੈ। ਇਹ ਮਾਮਲਾ ਇੱਕ ਗੀਤ ਵਿੱਚ ਬਿਨਾਂ ਅੰਮ੍ਰਿਤ ਛਕੇ ਅਦਾਕਾਰ ਵੱਲੋਂ ਸਿਰੀ ਸਾਹਿਬ ਪਹਿਨਣ ਦਾ ਹੈ ਜਿਸ ਸਬੰਧੀ ਧਾਰਾ 295-ਏ ਤਹਿਤ ਕੇਸ ਦਰਜ ਕੀਤਾ ਗਿਆ ਸੀ।

ਅਦਾਲਤ ਨੇ ਸਪੱਸ਼ਟ ਕੀਤਾ ਕਿ ਇਸ ਤਰ੍ਹਾਂ ਦਾ ਫ਼ਿਲਮਾਂਕਣ ਸਿੱਖ ਧਰਮ ਦਾ ਅਪਮਾਨ ਨਹੀਂ ਮੰਨਿਆ ਜਾ ਸਕਦਾ। ਜਸਟਿਸ ਸ਼ਾਲਿਨੀ ਸਿੰਘ ਨਾਗਪਾਲ ਨੇ ਆਖਿਆ ਕਿ ਜੇਕਰ ਇਨ੍ਹਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਸੱਚ ਵੀ ਮੰਨ ਲਿਆ ਜਾਵੇ ਤਾਂ ਵੀ ਇਹ ਧਾਰਾ 295-ਏ ਤਹਿਤ ਕੋਈ ਅਪਰਾਧ ਨਹੀਂ ਬਣਦਾ। ਇਹ ਸ਼ਿਕਾਇਤ 30 ਅਗਸਤ 2023 ਨੂੰ ਜਲੰਧਰ ਵਿਚ ਦਰਜ ਕੀਤੀ ਗਈ ਸੀ, ਜਿਸ ਵਿੱਚ ਦੋਸ਼ ਲਾਇਆ ਗਿਆ ਸੀ ਕਿ ਅਦਾਕਾਰ ਨੀਜ਼ਾਨ ਜਾਫ਼ਰੀ ਵੱਲੋਂ ਸਿਰੀ ਸਾਹਿਬ ਪਹਿਨਣਾ ਸਿੱਖ ਰਵਾਇਤਾਂ ਖ਼ਿਲਾਫ਼ ਹੈ ਅਤੇ ਇਸ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ।

Advertisement

ਅਦਾਲਤ ਨੇ ਇਸ ਮਾਮਲੇ ਨੂੰ ਕਲਾਤਮਕ ਆਜ਼ਾਦੀ ਅਤੇ ਰਚਨਾਤਮਕ ਪ੍ਰਗਟਾਵੇ ਦਾ ਹਿੱਸਾ ਕਰਾਰ ਦਿੱਤਾ ਹੈ। ਜਸਟਿਸ ਨਾਗਪਾਲ ਨੇ ਕਿਹਾ ਕਿ ਅਜਿਹੇ ਅਣਜਾਣੇ ਵਿੱਚ ਹੋਏ ਫ਼ਿਲਮਾਂਕਣ ਨੂੰ ਜਾਣਬੁੱਝ ਕੇ ਮਾੜੀ ਨੀਅਤ ਨਾਲ ਕੀਤਾ ਗਿਆ ਅਪਰਾਧ ਨਹੀਂ ਕਿਹਾ ਜਾ ਸਕਦਾ, ਕਿਉਂਕਿ ਅਪਰਾਧ ਲਈ ਅਜਿਹੇ ਮਾਮਲਿਆਂ ਵਿੱਚ ਮਾੜੀ ਮਾਨਸਿਕਤਾ ਦਾ ਹੋਣਾ ਜ਼ਰੂਰੀ ਹੈ। ਇਸ ਤੋਂ ਇਲਾਵਾ, ਅਦਾਲਤ ਨੇ ਇਸ ਗੱਲ ਦਾ ਵੀ ਨੋਟਿਸ ਲਿਆ ਕਿ ਪਟੀਸ਼ਨਕਰਤਾ ਪਹਿਲਾਂ ਹੀ ਆਪਣੀ ਗ਼ਲਤੀ ਮੰਨਦਿਆਂ ਮੁਆਫ਼ੀ ਮੰਗ ਚੁੱਕੇ ਹਨ ਅਤੇ ਇਤਰਾਜ਼ਯੋਗ ਦ੍ਰਿਸ਼ਾਂ ਨੂੰ ਫ਼ਿਲਮ ਤੇ ਗੀਤ ਵਿੱਚੋਂ ਹਟਾ ਦਿੱਤਾ ਗਿਆ ਹੈ। ਸੂਬਾ ਸਰਕਾਰ ਅਤੇ ਸ਼ਿਕਾਇਤਕਰਤਾ ਦੇ ਵਿਰੋਧ ਦੇ ਬਾਵਜੂਦ ਅਦਾਲਤ ਨੇ ਸੁਪਰੀਮ ਕੋਰਟ ਦੇ ਨਿਯਮਾਂ ਤਹਿਤ ਇਸ ਪਟੀਸ਼ਨ ਨੂੰ ਮਨਜ਼ੂਰ ਕਰਦਿਆਂ 30 ਅਗਸਤ 2023 ਦੀ ਐੱਫ.ਆਈ.ਆਰ. ਅਤੇ ਇਸ ਨਾਲ ਜੁੜੀਆ ਸਾਰੀਆਂ ਕਾਰਵਾਈਆਂ ਨੂੰ ਰੱਦ ਕਰ ਦਿੱਤਾ ਹੈ।

Advertisement

Advertisement
×