DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Punjab 95 OTT Release: Diljit Dosanjh ਦੀ ਫ਼ਿਲਮ ‘ਪੰਜਾਬ 95’ ਹੁਣ ‘ਸਤਲੁਜ’ ਨਾਂ ਨਾਲ ਜ਼ੀ5 ’ਤੇ ਰਿਲੀਜ਼

ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ’ਤੇ ਆਧਾਰਿਤ ਫ਼ਿਲਮ ਲੰਬੇ ਇੰਤਜ਼ਾਰ ਤੋਂ ਬਾਅਦ ਹੋਈ ਰਿਲੀਜ਼

  • fb
  • twitter
  • whatsapp
  • whatsapp
Advertisement

Punjab 95 OTT Release: ਲੰਬੇ ਸਮੇਂ ਤੱਕ ਵਿਵਾਦਾਂ ਦਾ ਸਾਹਮਣਾ ਕਰਨ ਤੋਂ ਬਾਅਦ ਪੰਜਾਬੀ ਅਦਾਕਾਰ ਅਤੇ ਗਾਇਕ ਦਿਲਜੀਤ ਦੋਸਾਂਝ ਦੀ ਫ਼ਿਲਮ ‘ਪੰਜਾਬ 95’ ਹੁਣ ‘ਸਤਲੁਜ’ ਨਾਮ ਨਾਲ ਓਟੀਟੀ ਪਲੇਟਫਾਰਮ ਜ਼ੀ5 ’ਤੇ ਰਿਲੀਜ਼ ਹੋ ਗਈ ਹੈ। ਇਹ ਫ਼ਿਲਮ ਮਨੁੱਖੀ ਅਧਿਕਾਰਾਂ ਦੇ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ’ਤੇ ਆਧਾਰਿਤ ਹੈ ਜਿਸ ਦਾ 1995 ਵਿੱਚ ਕੋਈ ਥਹੁ ਪਤਾ ਨਹੀਂ ਲੱਗਿਆ ਸੀ।

ਫ਼ਿਲਮ ਦਾ ਨਿਰਦੇਸ਼ਨ ਹਨੀ ਤਰੇਹਨ ਨੇ ਕੀਤਾ ਹੈ। ਇਸ ਨੂੰ ਆਰ ਐਸ ਵੀ ਪੀ ਅਤੇ ਮੈਕਗਫ਼ਿਨ ਪਿਕਚਰਜ਼ ਨੇ ਪ੍ਰੋਡਿਊਸ ਕੀਤਾ ਹੈ। ਫ਼ਿਲਮ ਵਿੱਚ ਦਿਲਜੀਤ ਦੋਸਾਂਝ ਤੋਂ ਇਲਾਵਾ ਅਰਜੁਨ ਰਾਮਪਾਲ, ਕੰਵਲਜੀਤ ਸਿੰਘ, ਸੁਵਿੰਦਰ ਵਿੱਕੀ ਅਤੇ ਗੀਤਿਕਾ ਵਿਦਿਆ ਓਹਲਿਆਨ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆ ਰਹੇ ਹਨ।

Advertisement

ਦਿਲਜੀਤ ਦੋਸਾਂਝ ਨੇ ਕਿਹਾ ਕਿ ਭਾਈ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਅਤੇ ਮਨੁੱਖਤਾ ਲਈ ਉਨ੍ਹਾਂ ਦੇ ਯੋਗਦਾਨ ਨੇ ਹੀ ਉਸ ਨੂੰ ਇਸ ਫ਼ਿਲਮ ਨਾਲ ਜੁੜਨ ਲਈ ਪ੍ਰੇਰਿਤ ਕੀਤਾ।

Advertisement

ਦਿਲਜੀਤ ਨੇ ਕਿਹਾ, ‘ਜਦੋਂ ਮੈਂ ਪਹਿਲੀ ਵਾਰ ਇਸ ਫ਼ਿਲਮ ਦੀ ਕਹਾਣੀ ਸੁਣੀ ਤਾਂ ਇਹ ਮੇਰੇ ਲੂੰ ਕੰਡੇ ਖੜ੍ਹੇ ਹੋ ਗਏ ਤੇ ਇਹ ਫਿਲਮ ਮੇਰੇ ਦਿਲ ਨੂੰ ਛੂ ਗਈ। ਇਹ ਕਹਾਣੀ ਅਸਲ ਲੋਕਾਂ ਦੇ ਸੰਘਰਸ਼, ਤਿਆਗ ਅਤੇ ਜੀਵਨ ਦੇ ਤਜਰਬਿਆਂ 'ਤੇ ਆਧਾਰਿਤ ਹੈ। ਇੱਕ ਕਲਾਕਾਰ ਵਜੋਂ ਅਜਿਹੀਆਂ ਅਰਥਪੂਰਨ ਕਹਾਣੀਆਂ ਦਾ ਹਿੱਸਾ ਬਣਨ ਦਾ ਮੌਕਾ ਬਹੁਤ ਘੱਟ ਮਿਲਦਾ ਹੈ। ਇਸ ਲਈ ਮੈਂ ਇਸ ਕਿਰਦਾਰ ਨੂੰ ਪੂਰੀ ਇਮਾਨਦਾਰੀ, ਸੱਚਾਈ ਅਤੇ ਸਤਿਕਾਰ ਨਾਲ ਨਿਭਾਉਣ ਦੀ ਕੋਸ਼ਿਸ਼ ਕੀਤੀ ਹੈ।’

ਦਿਲਜੀਤ ਨੇ ਕਿਹਾ ਕਿ ‘ਸਤਲੁਜ’ ਵਿਸ਼ਵਾਸ, ਹਿੰਮਤ ਅਤੇ ਮਨੁੱਖਤਾ ਦੀ ਕਹਾਣੀ ਹੈ। ਉਸ ਲਈ ਇਹ ਕਿਰਦਾਰ ਨਿਭਾਉਣਾ ਕਰੀਅਰ ਦੇ ਸਭ ਤੋਂ ਅਰਥਪੂਰਨ ਤਜਰਬਿਆਂ ਵਿੱਚੋਂ ਇੱਕ ਰਿਹਾ।

ਫ਼ਿਲਮ ਦੇ ਨਿਰਦੇਸ਼ਕ ਨੇ ਕਿਹਾ ਕਿ ਸ਼ੁਰੂ ਤੋਂ ਹੀ ਉਨ੍ਹਾਂ ਦਾ ਮਕਸਦ ਇਸ ਕਹਾਣੀ ਨੂੰ ਬਿਨਾਂ ਕਿਸੇ ਸਮਝੌਤੇ ਦੇ ਪੂਰੀ ਇਮਾਨਦਾਰੀ ਅਤੇ ਸੰਵੇਦਨਸ਼ੀਲਤਾ ਨਾਲ ਪੇਸ਼ ਕਰਨਾ ਸੀ। ਉਨ੍ਹਾਂ ਕਿਹਾ ਕਿ ਲੰਬੇ ਇੰਤਜ਼ਾਰ ਤੋਂ ਬਾਅਦ ਦਰਸ਼ਕ ਹੁਣ ਉਨ੍ਹਾਂ ਦੀ ਮਿਹਨਤ ਦਾ ਨਤੀਜਾ ਦੇਖ ਸਕਣਗੇ।

ਰਿਲੀਜ਼ ਤੋਂ ਪਹਿਲਾਂ ਤਿੰਨ ਵਾਰ ਬਦਲਿਆ ਗਿਆ ਫ਼ਿਲਮ ਦਾ ਨਾਮ

ਰਿਲੀਜ਼ ਤੋਂ ਪਹਿਲਾਂ ਇਸ ਫ਼ਿਲਮ ਦਾ ਨਾਮ ਤਿੰਨ ਵਾਰ ਬਦਲਿਆ ਗਿਆ। ਸਭ ਤੋਂ ਪਹਿਲਾਂ ਇਸ ਦਾ ਨਾਮ ‘ਘੱਲੂਘਾਰਾ’ ਰੱਖਿਆ ਗਿਆ ਸੀ, ਜੋ 1746, 1762 ਅਤੇ 1984 ਵਿੱਚ ਸਿੱਖਾਂ ਨਾਲ ਜੁੜੀਆਂ ਇਤਿਹਾਸਕ ਘਟਨਾਵਾਂ ਲਈ ਵਰਤਿਆ ਜਾਣ ਵਾਲਾ ਸ਼ਬਦ ਹੈ।

ਬਾਅਦ ਵਿੱਚ ਜਦੋਂ ਨਿਰਮਾਤਾਵਾਂ ਨੇ 2022 ਦੇ ਅੰਤ ਵਿੱਚ ਫ਼ਿਲਮ ਨੂੰ ਸੈਂਸਰ ਬੋਰਡ ਕੋਲ ਭੇਜਿਆ ਤਾਂ ਛੇ ਮਹੀਨੇ ਦੀ ਪ੍ਰਕਿਰਿਆ ਤੋਂ ਬਾਅਦ ਫ਼ਿਲਮ ਨੂੰ 21 ਕੱਟਾਂ ਨਾਲ ਮਨਜ਼ੂਰੀ ਮਿਲੀ ਅਤੇ ਇਸ ਦਾ ਨਾਮ ਬਦਲ ਕੇ ‘ਪੰਜਾਬ 95’ ਰੱਖਣ ਲਈ ਕਿਹਾ ਗਿਆ।

ਇਸ ਫ਼ੈਸਲੇ ਖ਼ਿਲਾਫ਼ RSVP ਨੇ ਬੰਬੇ ਹਾਈ ਕੋਰਟ ਦਾ ਰੁਖ਼ ਕੀਤਾ। ਇਸੇ ਦੌਰਾਨ 2023 ਦੇ ਟੋਰਾਂਟੋ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਵਿੱਚ ਹੋਣ ਵਾਲਾ ਫ਼ਿਲਮ ਦਾ ਪ੍ਰੀਮੀਅਰ ਵੀ ਰੱਦ ਕਰ ਦਿੱਤਾ ਗਿਆ ਸੀ। ਉਸ ਸਮੇਂ ਕੁਝ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਇਸ ਪਿੱਛੇ ਰਾਜਨੀਤਕ ਕਾਰਨ ਸਨ।

ਹਨੀ ਤਰੇਹਨ ਨੇ ਕਿਹਾ ਕਿ ਉਨ੍ਹਾਂ ਨੂੰ ਫ਼ਿਲਮ ਦਾ ਪਹਿਲਾਂ ਵਾਲਾ ਸਿਰਲੇਖ ਨਹੀਂ ਮਿਲ ਸਕਿਆ, ਇਸ ਲਈ ਹੁਣ ਫ਼ਿਲਮ ‘ਸਤਲੁਜ’ ਨਾਮ ਨਾਲ ਰਿਲੀਜ਼ ਕੀਤੀ ਗਈ ਹੈ।

Advertisement
×