ਮੁੰਬਈ: ਫਿਲਮਸਾਜ਼ ਅਨੁਰਾਗ ਬਾਸੂ ਦੀ ਨਵੀਂ ਫਿਲਮ ”ਮੈਟਰੋ…ਇਨ ਦਿਨੋਂ” 8 ਦਸੰਬਰ ਨੂੰ ਸਿਨੇਮਾਂ ਘਰਾਂ ਵਿੱਚ ਰਿਲੀਜ਼ ਹੋਵੇਗੀ। ਇਹ ਐਲਾਨ ਫਿਲਮ ਨਿਰਮਾਤਾਵਾਂ ਨੇ ਕੀਤਾ ਹੈ। ਪ੍ਰੇਮੀ ਜੋੜਿਆਂ ਦੀਆਂ ਕਹਾਣੀਆਂ ‘ਤੇ ਆਧਾਰਿਤ ਇਸ ਫਿਲਮ ਵਿੱਚ ਅਦਾਕਾਰ ਆਦਿੱਤਿਆ ਰੌਏ ਕਪੂਰ, ਸਾਰਾ ਅਲੀ ਖਾਨ, ਅਨੁਪਮ ਖੇਰ, ਨੀਨਾ ਗੁਪਤਾ, ਪੰਕਜ ਤ੍ਰਿਪਾਠੀ, ਕੋਂਕਣਾ ਸੇਨ ਸ਼ਰਮਾ, ਅਲੀ ਫ਼ਜ਼ਲ ਤੇ ਫਾਤਿਮਾ ਸਨਾ ਸ਼ੇਖ ਨਜ਼ਰ ਆਉਣਗੇ। ”ਮੈਟਰੋ…ਇਨ ਦਿਨੋਂ” ਅੱਜ ਦੇ ਦੌਰ ਦੇ ਖੱਟੇ-ਮਿੱਠੇ ਰਿਸ਼ਤਿਆਂ ਦੀਆਂ ਕਹਾਣੀਆਂ ਨੁੂੰ ਦਰਸਾਉਂਦੀ ਹੈ ਤੇ ਛੇਤੀ ਹੀ ਇਸ ਦੀ ਸ਼ੂਟਿੰਗ ਸ਼ੁਰੂ ਹੋਵੇਗੀ। ਜ਼ਿਕਰਯੋਗ ਹੈ ਕਿ ਆਉਣ ਵਾਲੀ ਫਿਲਮ ਦਾ ਨਾਂ 2007 ਵਿੱਚ ਬਣੀ ਅਨੁਰਾਗ ਬਾਸੂ ਦੀ ਫਿਲਮ ‘ਲਾਈਫ ਇਨ ਏ…ਮੈਟਰੋ’ ਦੇ ਪ੍ਰਸਿੱਧ ਗੀਤ ‘ਇਨ ਦਿਨੋਂ’ ‘ਤੇ ਰੱਖਿਆ ਗਿਆ ਹੈ। ਇਸ ਗੀਤ ਲਈ ਬਾਸੂ ਅਤੇ ਉਨ੍ਹਾਂ ਦਾ ਦੋਸਤ ਤੇ ਸੰਗੀਤਕਾਰ ਪ੍ਰੀਤਮ ਇੱਕ ਵਾਰ ਫਿਰ ਇਕੱਠੇ ਹੋਏ ਹਨ। ਇਨ੍ਹਾਂ ਦੋਹਾਂ ਨੇ ਇਸ ਤੋਂ ਪਹਿਲਾਂ ‘ਗੈਂਗਸਟਰ’, ‘ਲਾਈਫ ਇਨ ਏ…ਮੈਟਰੋ’, ”ਬਰਫੀ”, ‘ਜੱਗਾ ਜਾਸੂਸ’ ਤੇ ‘ਲੂਡੋ’ ਜਿਹੀਆਂ ਫਿਲਮਾਂ ਵਿੱਚ ਇੱਕਠਿਆਂ ਕੰਮ ਕੀਤਾ ਹੈ। ਜ਼ਿਕਰਯੋਗ ਹੈ ਕਿ ਟੀ-ਸੀਰੀਜ਼ ਅਤੇ ਅਨੁਰਾਗ ਬਾਸੂ ਪ੍ਰੋਡਕਸ਼ਨ ਪ੍ਰਾਈਵੇਟ ਲਿਮਟਿਡ ਦੇ ਸਹਿਯੋਗ ਨਾਲ ਪੇਸ਼ ‘ਮੈਟਰੋ…ਇਨ ਦਿਨੋਂ’ ਦਾ ਨਿਰਮਾਣ ਭੂਸ਼ਣ ਕੁਮਾਰ, ਕ੍ਰਿਸ਼ਣ ਕੁਮਾਰ, ਅਨੁਰਾਗ ਬਾਸੂ ਤੇ ਤਾਨੀ ਬਾਸੂ ਵੱਲੋਂ ਕੀਤਾ ਜਾਵੇਗਾ। -ਪੀਟੀਆਈ
‘ਪੰਜਾਬੀ ਟ੍ਰਿਬਿਊਨ’ ਪੰਜਾਬ ਦਾ ਮਿਆਰੀ ਅਖ਼ਬਾਰ ਅਤੇ ਟ੍ਰਿਬਿਊਨ ਟਰੱਸਟ ਦਾ ਇੱਕ ਅਹਿਮ ਪ੍ਰਕਾਸ਼ਨ ਹੈ। ਟ੍ਰਿਬਿਊਨ ਅਖ਼ਬਾਰ ਸਮੂਹ ਦਾ ਬੂਟਾ ਪੰਜਾਬ ਤੇ ਭਾਰਤ ਦੇ ਮਹਾਨ ਸਪੂਤ ਸਰਦਾਰ ਦਿਆਲ ਸਿੰਘ ਮਜੀਠੀਆ ਨੇ 2 ਫਰਵਰੀ 1881 ਨੂੰ ਲਾਹੌਰ ਵਿੱਚ ਅੰਗਰੇਜ਼ੀ ਅਖ਼ਬਾਰ ‘ਦਿ ਟ੍ਰਿਬਿਊਨ’ ਆਰੰਭ ਕਰਕੇ ਲਾਇਆ ਸੀ।
‘ਪੰਜਾਬੀ ਟ੍ਰਿਬਿਊਨ’ ਦੀ ਪ੍ਰਕਾਸ਼ਨਾ 15 ਅਗਸਤ 1978 ਤੋਂ ਸ਼ੁਰੂ ਹੋਈ ਸੀ ਅਤੇ ਇਸ ਨੂੰ ਨਿੱਗਰ ਤੇ ਨਿਰਪੱਖ ਸੋਚ ਦਾ ਪਹਿਰੇਦਾਰ ਮੰਨਿਆ ਜਾਂਦਾ ਹੈ। ਸਨਸਨੀਖੇਜ਼ ਭਾਸ਼ਾ ਤੇ ਵਿਚਾਰਾਂ ਤੋਂ ਗੁਰੇਜ਼ ਕਰਨਾ ਅਤੇ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਤੇ ਸਮੱਸਿਆਵਾਂ ਨੂੰ ਸੁਚਾਰੂ ਢੰਗ ਨਾਲ ਅੱਗੇ ਲਿਆਉਣਾ ‘ਪੰਜਾਬੀ ਟ੍ਰਿਬਿਊਨ’ ਦਾ ਅਕੀਦਾ ਰਿਹਾ ਹੈ।
‘ਪੰਜਾਬੀ ਟ੍ਰਿਬਿਊਨ’ ਦੀ ਪ੍ਰਕਾਸ਼ਨਾ ਨਾਲ ਨਵੀਂ ਤਰਜ਼ ਵਾਲੀ ਪੰਜਾਬੀ ਪੱਤਰਕਾਰੀ ਦੀ ਸ਼ੁਰੂਆਤ ਹੋਈ ਸੀ। ਸਮੇਂ ਨਾਲ ਬਹੁਤ ਕੁਝ ਬਦਲ ਗਿਆ ਹੈ ਪਰ ਟ੍ਰਿਬਿਊਨ ਸਮੂਹ ਵੱਲੋਂ ਪੱਤਰਕਾਰੀ ਵਿੱਚ ਸੰਦਲੀ ਪੈੜਾਂ ਪਾਉਣ ਦੀ ਪਿਰਤ ਜਿਉਂ ਦੀ ਤਿਉਂ ਕਾਇਮ ਹੈ।
Copyright @2023 All Right Reserved – Designed and Developed by Sortd