
ਮੁੰਬਈ: ਬੌਲੀਵੁੱਡ ਅਦਾਕਾਰ ਪ੍ਰੀਤੀ ਜ਼ਿੰਟਾ ਕਈ ਸਾਲਾਂ ਤੋਂ ਨਵੀਆਂ ਫਿਲਮਾਂ ਨਹੀਂ ਕਰ ਰਹੀ ਪਰ ਉਹ ਆਪਣੀ ਆਈਪੀਐੱਲ ਟੀਮ ਦੀ ਪ੍ਰਮੋਸ਼ਨ ਕਾਰਨ ਅਕਸਰ ਸੁਰਖੀਆਂ ਵਿਚ ਰਹਿੰਦੀ ਹੈ। ਪ੍ਰੀਤੀ ਤੇ ਉਸ ਦੇ ਪਤੀ ਜੀਨ ਗੁੱਡਨੌਅ ਨੇ ਹਾਲ ਹੀ ਵਿਚ ਧਰਮਸ਼ਾਲਾ ਵਿਚ ਤਿੱਬਤ ਦੇ ਅਧਿਆਤਮਕ ਆਗੂ ਦਲਾਈ ਲਾਮਾ ਨਾਲ ਮੁਲਾਕਾਤ ਕੀਤੀ ਜਿਸ ਦੀਆਂ ਕਈ ਤਸਵੀਰਾਂ ਪ੍ਰੀਤੀ ਨੇ ਇੰਸਟਾਗਰਾਮ ’ਤੇ ਸ਼ੇਅਰ ਕੀਤੀਆਂ ਹਨ। ਇਕ ਤਸਵੀਰ ਵਿਚ ਦੋਵੇਂ ਪਤੀ-ਪਤਨੀ ਦਲਾਈ ਲਾਮਾ ਨਾਲ ਮੁਲਾਕਾਤ ਦੌਰਾਨ ਕਿਸੇ ਗੱਲ ਨੂੰ ਲੈ ਕੇ ਹੱਸਦੇ ਹੋਏ ਨਜ਼ਰ ਆ ਰਹੇ ਹਨ ਤੇ ਦੂਜੀ ਤਸਵੀਰ ਵਿਚ ਪ੍ਰੀਤੀ ਦਾ ਪਤੀ ਅਧਿਆਤਮਕ ਗੁਰੂ ਦੇ ਹੱਥ ਨੂੰ ਸਤਿਕਾਰ ਨਾਲ ਘੁੱਟਦਾ ਨਜ਼ਰ ਆ ਰਿਹਾ ਹੈ। ਪ੍ਰੀਤੀ ਨੇ ਇਨ੍ਹਾਂ ਤਸਵੀਰਾਂ ਦੀ ਕੈਪਸ਼ਨ ਵਿੱਚ ਲਿਖਿਆ, ‘ਮੈਨੂੰ ਧਰਮਸ਼ਾਲਾ ਵਿੱਚ ਆਈਪੀਐੱਲ ਦੀ ਸਮਾਪਤੀ ਦੀ ਉਮੀਦ ਨਹੀਂ ਸੀ ਪਰ ਧਰਮਸ਼ਾਲਾ ਵਿੱਚ ਪਵਿੱਤਰ ਆਤਮਾ ਦਲਾਈ ਲਾਮਾ ਨੂੰ ਮਿਲਣਾ ਮੇਰੇ ਲਈ ਸਭ ਕੁਝ ਸੀ ਜਿਸ ਦੀ ਮੈਂ ਸਭ ਤੋਂ ਵੱਧ ਉਮੀਦ ਕਰ ਰਹੀ ਸਾਂ। ਸਾਨੂੰ ਉਨ੍ਹਾਂ ਨਾਲ ਕੁਝ ਸਮਾਂ ਬਿਤਾਉਣ ਦਾ ਮੌਕਾ ਮਿਲਿਆ ਜਿਸ ਲਈ ਅਸੀਂ ਦਲਾਈ ਲਾਮਾ ਦੇ ਧੰਨਵਾਦੀ ਹਾਂ ਜਿਨ੍ਹਾਂ ਨੇ ਗਿਆਨ ਅਤੇ ਹਾਸੇ ਦੇ ਪਲ ਸਾਂਝੇ ਕੀਤੇ।‘ ਇਸ ਤੋਂ ਬਾਅਦ ਪ੍ਰੀਤੀ ਨੇ ਕਾਰ ਵਿੱਚ ਗੋਲਗੱਪੇ ਖਾਂਦਿਆਂ ਦੀ ਤਸਵੀਰ ਸ਼ਾਂਝੀ ਕੀਤੀ। -ਆਈਏਐੱਨਐੱਸ
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ