ਰੱਬ ਨਾਲ ਰੁੱਸੇ ਹੋਏ ਲੋਕ

ਰੱਬ ਨਾਲ ਰੁੱਸੇ ਹੋਏ ਲੋਕ

ਅਜੀਤ ਸਿੰਘ ਚੰਦਨ

ਰੱਬ ਨਾਲ ਰੁੱਸੇ ਹੋਏ ਉਹ ਲੋਕ ਹਨ; ਜਿਨ੍ਹਾਂ ਦੇ ਚਿਹਰਿਆਂ ’ਤੇ ਹਮੇਸ਼ਾਂ ਕਾਟਾ ਵੱਜਾ ਹੁੰਦਾ ਹੈ ਤੇ ਉਹ ਖਿਝੇ-ਖਿਝੇ ਨਜ਼ਰ ਆਉਂਦੇ ਹਨ। ਜੇ ਉਨ੍ਹਾਂ ਦਾ ਨਾਂ ਲੈ ਕੇ ਬੁਲਾਇਆ ਜਾਵੇ ਤਾਂ ਉਹ ਕੋਈ ਸਿੱਧਾ ਫਿਕਰਾ ਨਹੀਂ ਬੋਲ ਸਕਦੇ, ਸਗੋਂ ਕੋਈ ਸਲੋਕ ਸੁਣਾਉਣਾ ਸ਼ੁਰੂ ਕਰਨਗੇ ਜਾਂ ਅੱਗੇ ਤੋਂ ਮਿੱਠੇ ਬੋਲਾਂ ਨਾਲ ਬੁਲਾਉਣ ਵਾਲੇ ਨੂੰ ਵੀ ਅਵਾ-ਤਵਾ ਬੋਲਣਾ ਸ਼ੁਰੂ ਕਰ ਦੇਣਗੇ। ਅਜਿਹੇ ਲੋਕਾਂ ਤੋਂ ਸਿਆਣੇ ਲੋਕ ਪਾਸਾ ਵੱਟ ਕੇ ਲੰਘਦੇ ਹਨ। ਜੇ ਉਹ ਕਿਸੇ ਗਲੀ ’ਚ ਆ ਰਹੇ ਹੋਣ ਤਾਂ ਉਹ ਲੋਕ ਉਹ ਗਲੀ ਛੱਡ ਕੇ ਕਿਸੇ ਹੋਰ ਗਲੀ ਪੈ ਜਾਂਦੇ ਹਨ। ਸਮਝ ਨਹੀਂ ਆਉਂਦੀ ਕਿ ਸਭ ਕੁਝ ਹੁੰਦਿਆਂ ਸੁੰਦਿਆਂ ਵੀ ਉਨ੍ਹਾਂ ਦੇ ਚਿਹਰੇ ’ਤੇ ਤਿਊੜੀਆਂ ਕਿਉਂ ਚੜ੍ਹੀਆਂ ਹੁੰਦੀਆਂ ਹਨ। ਕੀ ਉਨ੍ਹਾਂ ਦੀ ਜ਼ਿੰਦਗੀ ਏਨੀ ਹੀ ਭੈੜੀ ਗੁਜ਼ਰੀ ਹੁੰਦੀ ਹੈ ਕਿ ਉਨ੍ਹਾਂ ਦੇ ਚਿਹਰੇ ’ਤੇ ਕਦੇ ਮੁਸਕਾਨ ਨਹੀਂ ਲੱਭਦੀ। ਕੋਈ ਸੋਹਣਾ ਬੋਲ, ਉਨ੍ਹਾਂ ਦੇ ਰੁਖਸਾਰਾਂ ’ਚੋਂ ਨਹੀਂ ਫੁੱਟਦਾ ਤੇ ਉਹ ਬਿਨਾਂ ਵਜ੍ਹਾ ਕਿਸੇ ਭਲੇ-ਮਾਣਸ ਨੂੰ ਗਾਲੀ-ਗਲੋਚ ਵੀ ਕਰਨ ਲੱਗਦੇ ਹਨ। ਰੱਬ ਬਚਾਏ ਅਜਿਹੇ ਬੰਦਿਆਂ ਤੋਂ।

ਰੱਬ ਹੀ ਜਾਣੇ ਕਿ ਅਜਿਹੇ ਲੋਕ ਆਪਣੀ ਜ਼ਿੰਦਗੀ ਕਿਵੇਂ ਕੱਟਦੇ ਹਨ? ਕਿਵੇਂ ਲੰਘਾਉਂਦੇ ਹਨ? ਉਹ ਆਪਣੇ ਬੱਚਿਆਂ ਨੂੰ ਕੀ ਸਿੱਖਿਆ ਦਿੰਦੇ ਹੋਣਗੇ, ਜਿਨ੍ਹਾਂ ਨਾਲ ਪਹਿਲਾਂ ਹੀ ਖੁਸ਼ੀਆਂ ਰੁੱਸੀਆਂ ਹੋਣ। ਉਹ ਕਿਸੇ ਹੋਰ ਨੂੰ ਕਿਵੇਂ ਖੁਸ਼ ਕਰ ਸਕਦੇ ਹਨ। ਉਨ੍ਹਾਂ ਦੇ ਆਪਣੇ ਪਰਿਵਾਰ ਵਾਲੇ ਵੀ ਇਨ੍ਹਾਂ ਨਾਲ ਸਾਰੀ ਜ਼ਿੰਦਗੀ ਕਿਵੇਂ ਲੰਘਾਉਂਦੇ ਹਨ।

ਇਨ੍ਹਾਂ ਨੇ ਪਤਾ ਨਹੀਂ ਰੱਬ ਦੇ ਕੀ ਮਾਂਹ ਮਾਰੇ ਹੁੰਦੇ ਹਨ ਕਿ ਕਦੇ ਇਨ੍ਹਾਂ ਦੇ ਚਿਹਰੇ ’ਤੇ ਹਾਸੀ-ਖੁਸ਼ੀ ਨਹੀਂ ਵੇਖੀ ਜਾਂਦੀ। ਉਂਜ ਭਾਵੇਂ ਇਹ ਚੰਗੇ ਵੀ ਹੋਣ, ਪਰ ਬੋਲੀ ਇਹ ਹਮੇਸ਼ਾਂ ਅਵੇੜੀ ਹੀ ਬੋਲਦੇ ਹਨ। ਇਸ ਦਾ ਇਹ ਅਰਥ ਵੀ ਨਹੀਂ ਕਿ ਅਸੀਂ ਕਦੇ ਅਜਿਹੇ ਬੰਦੇ ਨਾਲ ਗੱਲ ਹੀ ਨਾ ਕਰੀਏ। ਸਗੋਂ ਸਾਨੂੰ ਤਾਂ ਇਹ ਚਾਹੀਦਾ ਹੈ ਕਿ ਅਸੀਂ ਉਨ੍ਹਾਂ ਕੋਲ ਬੈਠ ਕੇ ਉਨ੍ਹਾਂ ਨੂੰ ਹਸਾਉਣ ਦੀ ਕੋਸ਼ਿਸ਼ ਕਰੀਏ। ਹਾਸੇ-ਮਖੌਲ ਦੀ ਗੱਲ ਕਰਕੇ ਇਨ੍ਹਾਂ ਦਾ ਮੂਡ ਠੀਕ ਕਰ ਦੇਈਏ। ਇਨ੍ਹਾਂ ਨੂੰ ਹੱਸ ਕੇ ਮਿਲੀਏ ਤੇ ਇਨ੍ਹਾਂ ਕਿਸਮਤ ਦੇ ਮਾਰਿਆਂ ਨੂੰ ਵੀ ਹਾਸੇ, ਖੁਸ਼ੀਆਂ ਵੰਡੀਏ। ਇਨ੍ਹਾਂ ਦੇ ਕੋਲ ਬੈਠ ਕੇ ਇਨ੍ਹਾਂ ਦੀ ਉਦਾਸੀ ਦਾ ਕਾਰਨ ਪੁੱਛੀਏ ਤੇ ਜੇ ਸੰਭਵ ਹੋ ਸਕੇ ਤਾਂ ਇਨ੍ਹਾਂ ਦੀ ਸੋਚ ਬਦਲ ਸਕੀਏ ਤਾਂ ਕਿ ਇਹ ਹੱਸਣਾ ਸਿੱਖ ਲੈਣ। ਇਨ੍ਹਾਂ ਦੇ ਚਿਹਰਿਆਂ ’ਤੇ ਵੀ ਮੁਸਕਾਨਾਂ ਫੁੱਟ ਪੈਣ। ਇਨ੍ਹਾਂ ਨੂੰ ਵੀ ਖਿੜੀਆਂ ਬਹਾਰਾਂ ਚੰਗੀਆਂ ਲੱਗਣ। ਇਨ੍ਹਾਂ ਦੇ ਰੁੱਸੇ ਹੋਏ ਚਿਹਰੇ ਠੀਕ ਹੋ ਜਾਣ।

ਸਿਆਣੇ ਕਹਿੰਦੇ ਹਨ ਕਿ ਰੱਬ ਨਾਲ ਤਾਂ ਸਾਨੂੰ ਕਦੇ ਵੀ ਨਹੀਂ ਰੁੱਸਣਾ ਚਾਹੀਦਾ। ਜੇ ਅਸੀਂ ਰੱਬ ਨਾਲ ਹੀ ਰੁੱਸ ਗਏ, ਤਦ ਸਾਡੀ ਕਿਸਮਤ ਕਿਵੇਂ ਬਦਲੇਗੀ ਤੇ ਅਸੀਂ ਮਿਹਨਤ ਕਰਕੇ ਬੁਲੰਦੀਆਂ ’ਤੇ ਕਿਵੇਂ ਪਹੁੰਚਾਂਗੇ।

ਰੱਬ ਨੂੰ ਖੁਸ਼ ਕਰਨ ਦਾ ਇਹੀ ਤਰੀਕਾ ਹੈ ਕਿ ਅਸੀਂ ਰੱਬ ਦੀ ਪੈਦਾ ਕੀਤੀ ਕੁੱਲ ਪ੍ਰਕਿਰਤੀ ਨਾਲ ਪਿਆਰ ਕਰੀਏ। ਫੁੱਲਾਂ ਨਾਲ ਗੱਲਾਂ ਕਰੀਏ ਤੇ ਸੋਹਣੇ ਖਿੜੇ ਫੁੱਲਾਂ ਵੱਲ ਵੇਖ ਕੇ ਆਪਣਾ ਉਦਾਸ ਮਨ ਵੀ ਠੀਕ ਕਰ ਲਈਏ। ਕੁੱਲ ਪ੍ਰਕਿਰਤੀ ਖਿੜੀ ਹੋਈ ਹੈ। ਰੁੱਖ ਝੂਮਦੇ ਤੇ ਮੁਸਕਰਾਉਂਦੇ ਹਨ। ਰੁੱਖਾਂ ਦੇ ਪੱਤੇ ਹਵਾ ਨਾਲ ਮਿਲ ਕੇ ਗੀਤ ਗਾਉਂਦੇ ਹਨ। ਤਿੱਤਲੀਆਂ ਫੁੱਲਾਂ ਦੀ ਪਰਿਕਰਮਾ ਕਰਕੇ ਇਸ ਧਰਤੀ ’ਤੇ ਸਵਰਗ ਚਿੱਤਰ ਦਿੰਦੀਆਂ ਹਨ।

ਕੁੱਲ ਪ੍ਰਕਿਰਤੀ ਖਿੜੀ ਹੋਈ ਹੈ; ਫਿਰ ਅਸੀਂ ਆਪਣੇ ਚਿਹਰੇ ’ਤੇ ਤਿਊੜੀਆਂ ਪਾ ਕੇ ਰੱਬ ਨਾਲ ਰੁੱਸੇ ਹੋਏ ਕਿਉਂ ਹਾਂ? ਸਾਨੂੰ ਚਾਹੀਦਾ ਹੈ ਕਿ ਆਪਣੀ ਸੋਹਣੀ ਤੇ ਸੁਖਾਵੀਂ ਜ਼ਿੰਦਗੀ ਜਿਉਣ ਲਈ ਅਸੀਂ ਰੱਬ ਨਾਲ ਰੁੱਸੀਏ ਨਾ, ਸਗੋਂ ਰੱਬ ਨਾਲ ਦੋਸਤੀ ਪਾਈਏ। ਜੇ ਅਸੀਂ ਰੱਬ ਨੂੰ ਖੁਸ਼ ਕਰ ਦੇਈਏ ਤਾਂ ਰੱਬ ਵੀ ਸਾਨੂੰ ਖੁਸ਼ੀਆਂ ਵੰਡੇਗਾ। ਸਾਡੇ ਸੁੱਤੇ ਹੋਏ ਭਾਗ ਜਗਾ ਦੇਵੇਗਾ। ਸਾਡੀ ਕਿਸਮਤ ਬਦਲ ਦੇਵੇਗਾ। ਰੱਬ ਦੀ ਪਹੁੰਚ ਤੋਂ ਬਾਹਰ ਕੁੱਝ ਵੀ ਨਹੀਂ ਹੈ। ਰੱਬ ਕੁੱਲ ਪ੍ਰਕਿਰਤੀ ਤੇ ਬ੍ਰਹਿਮੰਡ ਦਾ ਮਾਲਕ ਹੈ।

ਕੁਦਰਤ ਵਿੱਚ ਹਰ ਚੀਜ਼ ਸ਼ਾਂਤ-ਚਿੱਤ ਹੈ। ਦਰਿਆ ਵਗਦੇ ਹਨ। ਪੰਛੀ ਉੱਡ ਕੇ ਖੁਸ਼ੀਆਂ ਵਿੱਚ ਚਹਿਕਦੇ ਹਨ ਤੇ ਨਦੀਆਂ ਸਾਂਵੀ ਤੋਰ ਤੁਰਦੀਆਂ ਗਾ ਰਹੀਆਂ ਹਨ। ਸਾਰਾ ਕੁਦਰਤ ਦਾ ਪਸਾਰਾ ਇੱਕ ਮਸਤੀ ਵਿੱਚ ਝੂਮ ਰਿਹਾ ਹੈ। ਫਿਰ ਅਸੀਂ ਉਦਾਸ ਕਿਉਂ? ਸਾਨੂੰ ਵੀ ਕੁਦਰਤ ਨਾਲ ਸਾਂਝ ਪਾ ਕੇ ਖੁਸ਼ ਰਹਿਣ ਦੀ ਜਾਚ ਸਿੱਖਣੀ ਚਾਹੀਦੀ ਹੈ। ਤਦ ਹੀ ਅਸੀਂ ਆਪਣੀ ਜ਼ਿੰਦਗੀ ਸੋਹਣੇ ਤੇ ਸੁਖਾਵੇਂ ਢੰਗ ਨਾਲ ਜੀਅ ਸਕਦੇ ਹਾਂ। ਅਸੀਂ ਖੁਸ਼ ਰਹਿ ਸਕਦੇ ਹਾਂ।
ਸੰਪਰਕ: 97818-05861

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਭਾਰਤੀ ਜਮਹੂਰੀਅਤ ਅਤੇ ਹਿੰਦੂਤਵ

ਭਾਰਤੀ ਜਮਹੂਰੀਅਤ ਅਤੇ ਹਿੰਦੂਤਵ

ਭਾਰਤ ਦੇ 75 ਸਾਲਾ ਰਿਕਾਰਡ ਦਾ ਲੇਖਾ ਜੋਖਾ

ਭਾਰਤ ਦੇ 75 ਸਾਲਾ ਰਿਕਾਰਡ ਦਾ ਲੇਖਾ ਜੋਖਾ

ਅੰਗਰੇਜ਼ ਸਰਕਾਰ ਨੂੰ ਵੰਗਾਰ

ਅੰਗਰੇਜ਼ ਸਰਕਾਰ ਨੂੰ ਵੰਗਾਰ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਮੁੱਖ ਖ਼ਬਰਾਂ

ਭਾਰਤ ਨੇ ਦੁਨੀਆ ਨੂੰ ਲੋਕਤੰਤਰ ਦੀ ਅਸਲ ਸਮਰੱਥਾ ਦਿਖਾਈ: ਮੁਰਮੂ

ਭਾਰਤ ਨੇ ਦੁਨੀਆ ਨੂੰ ਲੋਕਤੰਤਰ ਦੀ ਅਸਲ ਸਮਰੱਥਾ ਦਿਖਾਈ: ਮੁਰਮੂ

ਆਜ਼ਾਦੀ ਦਿਹਾੜੇ ਦੀ ਪੂਰਬਲੀ ਸੰਧਿਆ ਰਾਸ਼ਟਰਪਤੀ ਦਾ ਕੌਮ ਦੇ ਨਾਂ ਪਹਿਲਾ ਸ...

ਮੁੱਖ ਮੰਤਰੀ ਵੱਲੋਂ ‘ਆਮ ਆਦਮੀ ਕਲੀਨਿਕ’ ਦਾ ਉਦਘਾਟਨ ਅੱਜ

ਮੁੱਖ ਮੰਤਰੀ ਵੱਲੋਂ ‘ਆਮ ਆਦਮੀ ਕਲੀਨਿਕ’ ਦਾ ਉਦਘਾਟਨ ਅੱਜ

* 75 ਕਲੀਨਿਕ ਲੋਕਾਂ ਨੂੰ ਕੀਤੇ ਜਾਣਗੇ ਸਮਰਪਿਤ * ਕਲੀਨਿਕਾਂ ਵਿਚ ਹੋ ਸਕ...

ਸੀਤਾਰਾਮਨ ਸਣੇ 11 ਭਾਰਤੀਆਂ ਖ਼ਿਲਾਫ਼ ਅਮਰੀਕਾ ’ਚ ਪਟੀਸ਼ਨ

ਸੀਤਾਰਾਮਨ ਸਣੇ 11 ਭਾਰਤੀਆਂ ਖ਼ਿਲਾਫ਼ ਅਮਰੀਕਾ ’ਚ ਪਟੀਸ਼ਨ

ਮਨੁੱਖੀ ਹੱਕਾਂ ਦੇ ਘਾਣ ਅਤੇ ਭ੍ਰਿਸ਼ਟਾਚਾਰ ਦੇ ਲਾਏ ਗਏ ਦੋਸ਼

ਸ਼ਹਿਰ

View All