ਮੁੰਬਈ: ਬੌਲੀਵੁੱਡ ਅਦਾਕਾਰਾ ਪਰਿਨੀਤੀ ਚੋਪੜਾ ਅਚਾਨਕ ਗੀਤ ਦਾ ਨਾਮ ਭੁੱਲ ਗਈ ਅਤੇ ਉਸ ਨੇ ਸੋਸ਼ਲ ਮੀਡੀਆ ’ਤੇ ਮਦਦ ਮੰਗੀ। ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਖਾਤੇ ’ਤੇ ਇਕ ਆਡੀਓ ਕਲਿੱਪ ਪਾਇਆ, ਜਿਸ ’ਚ ਉਹ ਗੀਤ ਗੁਣਗੁਣਾਉਂਦੀ ਸੁਣਾਈ ਦੇ ਰਹੀ ਹੈ। ਉਸ ਨੇ ਆਖਿਆ,‘‘ਮਦਦ ਕਰੋ! ਇਹ ਗੀਤ ਮੇਰੇ ਜ਼ਿਹਨ ’ਚ ਨਹੀਂ ਆ ਰਿਹਾ। ਮੈਂ ਜਾਣਦੀ ਹਾਂ ਕਿ ਇਹ ਇਕ ਗਾਇਕਾ ਦਾ ਨਵਾਂ ਗੀਤ ਹੈ, ਜੋ ਸਕੂਨ ਦੇਣ ਵਾਲਾ ਹੈ। ਜਾਣਕਾਰੀ ਅਨੁਸਾਰ ਪਰਿਨੀਤੀ ਫ਼ਿਲਮ ‘ਸੰਦੀਪ ਔਰ ਪਿੰਕੀ ਫਰਾਰ’ ਵਿੱਚ ਨਜ਼ਰ ਆਵੇਗੀ। ਇਸ ਫ਼ਿਲਮ ਦਾ ਨਿਰਦੇਸ਼ਨ ਦਬਿਾਕਰ ਬੈਨਰਜੀ ਕਰ ਰਹੇ ਹਨ। ਇਸ ਤੋਂ ਇਲਾਵਾ ਪਰਿਨੀਤੀ, ਅਰਜੁਨ ਕਪੂਰ ਨਾਲ ਫ਼ਿਲਮ ‘ਇਸ਼ਕਜ਼ਾਦੇ’ ਵਿੱਚ ਵੀ ਨਜ਼ਰ ਆਉਣ ਵਾਲੀ ਹੈ। -ਆਈਏਐੱਨਐੱਸ