ਉਦੈਪੁਰ, 25 ਸਤੰਬਰ
ਆਮ ਆਦਮੀ ਪਾਰਟੀ (ਆਪ) ਦੇ ਨੇਤਾ ਰਾਘਵ ਚੱਢਾ ਅਤੇ ਅਦਾਕਾਰਾ ਪਰਿਨੀਤੀ ਚੋਪੜਾ ਨੇ ਵਿਆਹ ਦੇ ਬੰਧਨ ‘ਚ ਬੱਝਣ ਤੋਂ ਇਕ ਦਿਨ ਬਾਅਦ ਅੱਜ ਸਵੇਰੇ ਆਪਣੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ। ਪਰਿਨੀਤੀ ਅਤੇ ਰਾਘਵ ਐਤਵਾਰ ਸ਼ਾਮ ਉਦੈਪੁਰ ਦੇ ‘ਦਿ ਲੀਲਾ ਪੈਲੇਸ’ ‘ਚ ਨਿੱਜੀ ਸਮਾਰੋਹ ‘ਚ ਵਿਆਹ ਦੇ ਬੰਧਨ ‘ਚ ਬੱਝੇ। ਦੋਵਾਂ ਦੇ ਵਿਆਹ ਦੇ ਪਹਿਰਾਵੇ ਅਤੇ ਮੁੱਖ ਸਮਾਰੋਹ ਦੀ ਥੀਮ ‘ਪਰਲ ਵ੍ਹਾਈਟ’ ਸੀ।