ਜੈਪੁਰ, 28 ਮਈ
ਬੌਲੀਵੁਡ ਅਦਾਕਾਰਾ ਪਰਿਨੀਤੀ ਚੋਪੜਾ ਤੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਢਾ ਅੱਜ ਜੈਪੁਰ ਪੁੱਜੇ। ਸੂਤਰਾਂ ਅਨੁਸਾਰ ਇਹ ਦੋਵੇਂ ਰਾਜਸਥਾਨ ਦੀਆਂ ਵੱਖ ਵੱਖ ਥਾਵਾਂ ‘ਤੇ ਵਿਆਹ ਦਾ ਸਥਾਨ ਤੈਅ ਕਰਨ ਲਈ ਜਾਣਗੇ। ਇਹ ਵੀ ਜਾਣਕਾਰੀ ਮਿਲੀ ਹੈ ਕਿ ਵਿਆਹ ਸਬੰਧੀ ਸਮਾਗਮ ਜੈਪੁਰ, ਦਿੱਲੀ ਤੇ ਮੁੰਬਈ ਵਿਚ ਹੋਣਗੇ। ਇਸ ਤੋਂ ਪਹਿਲਾਂ ਰਾਘਵ ਤੇ ਪਰਿਨੀਤੀ ਜੈਪੁਰ ਹਵਾਈ ਅੱਡੇ ‘ਤੇ ਪੁੱਜੇ। ਉਨ੍ਹਾਂ ਜੈਪੁਰ ਦੇ ਰਾਜਵਿਲਾਸ ਹੋਟਲ ਵਿਚ ਨਾਸ਼ਤਾ ਕੀਤਾ ਤੇ ਉਹ ਬਿਸ਼ਨਗੜ੍ਹ ਫੋਰਟ ਗਏ। ਇਸ ਤੋਂ ਇਲਾਵਾ ਦੋਵਾਂ ਵਲੋਂ ਹੈਰੀਟੇਜ ਤੇ ਵਿਰਾਸਤੀ ਹੋਟਲਾਂ ਦਾ ਵੀ ਦੌਰਾ ਕੀਤਾ ਜਾਵੇਗਾ।