DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Padma Awards 2026: ਮਾਮੂਟੀ, ਅਲਕਾ ਯਾਗਨਿਕ ਅਤੇ ਵਿਜੈ ਅੰਮ੍ਰਿਤਰਾਜ ਨੂੰ ਮਿਲਿਆ ਪਦਮ ਭੂਸ਼ਣ

ਕੇ.ਟੀ. ਥੌਮਸ ਨੂੰ ਪਦਮ ਵਿਭੂਸ਼ਣ; ਰਾਸ਼ਟਰਪਤੀ ਦਰੋਪਦੀ ਮੁਰਮੂ ਵੱਲੋਂ 65 ਹਸਤੀਆਂ ਦਾ ਪਦਮ ਪੁਰਸਕਾਰਾਂ ਨਾਲ ਸਨਮਾਨ

  • fb
  • twitter
  • whatsapp
  • whatsapp
featured-img featured-img
New Delhi: President Droupadi Murmu confers the Padma Bhushan to veteran actor Mammootty during the second civil investiture ceremony, at Rashtrapati Bhavan, in New Delhi, Tuesday, June 23, 2026. (PTI Photo/Kamal Kishore)(PTI06_23_2026_000277B)
Advertisement

ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਮੰਗਲਵਾਰ ਨੂੰ ਰਾਸ਼ਟਰਪਤੀ ਭਵਨ ਦੇ ਗਣਤੰਤਰ ਮੰਡਪ ਵਿੱਚ 65 ਉੱਘੀਆਂ ਸ਼ਖ਼ਸੀਅਤਾਂ ਨੂੰ ਦੇਸ਼ ਦੇ ਵੱਕਾਰੀ ਪਦਮ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ। ਇਸ ਮੌਕੇ ਟੈਨਿਸ ਦੇ ਦਿੱਗਜ ਵਿਜੈ ਅੰਮ੍ਰਿਤਰਾਜ, ਉੱਘੇ ਅਦਾਕਾਰ ਮਾਮੂਟੀ ਅਤੇ ਗਾਇਕਾ ਅਲਕਾ ਯਾਗਨਿਕ ਨੂੰ ਪਦਮ ਭੂਸ਼ਣ ਨਾਲ ਨਿਵਾਜਿਆ ਗਿਆ। ਜ਼ਿਕਰਯੋਗ ਹੈ ਕਿ ਮਾਮੂਟੀ ਨੇ ਡਾ. ਅੰਬੇਡਕਰ ਸਬੰਧੀ ਬਣੀ ਫਿਲਮ ਵਿਚ ਬਾਬਾ ਸਾਹਿਬ ਦੀ ਯਾਦਗਾਰੀ ਭੂਮਿਕਾ ਨਿਭਾਈ ਸੀ।

ਰਾਸ਼ਟਰਪਤੀ ਨੇ ਜਨਤਕ ਮਾਮਲਿਆਂ ਦੇ ਖੇਤਰ ਵਿੱਚ ਯੋਗਦਾਨ ਲਈ ਸੁਪਰੀਮ ਕੋਰਟ ਦੇ ਸਾਬਕਾ ਜੱਜ ਕੇ.ਟੀ. ਥੌਮਸ ਅਤੇ ਸਾਹਿਤ ਤੇ ਸਿੱਖਿਆ ਦੇ ਖੇਤਰ ਵਿੱਚ ਯੋਗਦਾਨ ਲਈ ਮਲਿਆਲਮ ਪੱਤਰਕਾਰ ਪੀ. ਨਾਰਾਇਣਨ ਨੂੰ ਪਦਮ ਵਿਭੂਸ਼ਣ ਪ੍ਰਦਾਨ ਕੀਤਾ। ਇਸ ਤੋਂ ਇਲਾਵਾ ਅਮਰੀਕੀ ਕੈਂਸਰ ਮਾਹਿਰ ਡਾ. ਦੱਤਾਤ੍ਰੇਯੁਡੂ ਨੋਰੀ, ਉਦਯੋਗਪਤੀ ਐਸ.ਕੇ.ਐਮ. ਮੇਇਲਾਨੰਧਨ ਅਤੇ ਸਮਾਜ ਸੇਵੀ ਤੇ ਸਿੱਖਿਆ ਸ਼ਾਸਤਰੀ ਵੇਲਾਪੱਲੀ ਨਟੇਸਨ ਨੂੰ ਵੀ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ।

Advertisement

ਝਾਰਖੰਡ ਮੁਕਤੀ ਮੋਰਚਾ ਦੇ ਸੰਸਥਾਪਕ ਅਤੇ ਸਾਬਕਾ ਮੁੱਖ ਮੰਤਰੀ ਸ਼ਿਬੂ ਸੋਰੇਨ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੀ ਪਤਨੀ ਰੂਪੀ ਸੋਰੇਨ ਨੇ ਉਨ੍ਹਾਂ ਦੀ ਥਾਂ ਪਦਮ ਭੂਸ਼ਣ ਪ੍ਰਾਪਤ ਕੀਤਾ।

Advertisement

ਗਣਤੰਤਰ ਦਿਵਸ ਦੀ ਪੂਰਵ ਸੰਧਿਆ ’ਤੇ ਕੇਂਦਰ ਸਰਕਾਰ ਨੇ ਸਾਲ 2026 ਲਈ ਕੁੱਲ 131 ਪਦਮ ਪੁਰਸਕਾਰਾਂ ਦਾ ਐਲਾਨ ਕੀਤਾ ਸੀ, ਜਿਨ੍ਹਾਂ ਵਿੱਚ ਪੰਜ ਪਦਮ ਵਿਭੂਸ਼ਣ ਸ਼ਾਮਲ ਹਨ। ਇਸ ਤੋਂ ਪਹਿਲਾਂ 25 ਮਈ ਨੂੰ ਹੋਏ ਪਹਿਲੇ ਸਮਾਰੋਹ ਦੌਰਾਨ 65 ਪਦਮ ਪੁਰਸਕਾਰ ਪ੍ਰਦਾਨ ਕੀਤੇ ਗਏ ਸਨ।

ਪਦਮ ਪੁਰਸਕਾਰ ਦੇਸ਼ ਦੇ ਸਭ ਤੋਂ ਉੱਚੇ ਨਾਗਰਿਕ ਸਨਮਾਨਾਂ ਵਿੱਚੋਂ ਇੱਕ ਹਨ, ਜੋ ਪਦਮ ਵਿਭੂਸ਼ਣ, ਪਦਮ ਭੂਸ਼ਣ ਅਤੇ ਪਦਮ ਸ੍ਰੀ ਤਿੰਨ ਸ਼੍ਰੇਣੀਆਂ ਵਿੱਚ ਕਲਾ, ਸਾਹਿਤ, ਵਿਗਿਆਨ, ਸਮਾਜ ਸੇਵਾ, ਸਿੱਖਿਆ, ਖੇਡਾਂ ਅਤੇ ਹੋਰ ਵੱਖ-ਵੱਖ ਖੇਤਰਾਂ ਵਿੱਚ ਵਿਸ਼ੇਸ਼ ਯੋਗਦਾਨ ਲਈ ਦਿੱਤੇ ਜਾਂਦੇ ਹਨ।

Advertisement
×